America Breaking : ਵੀਜ਼ਾ ਤੇ ਸ਼ਰਨ 'ਤੇ ਵੱਡੀ ਪਾਬੰਦੀ! ਵ੍ਹਾਈਟ ਹਾਊਸ ਹਮਲੇ ਤੋਂ ਬਾਅਦ ਟਰੰਪ ਸਰਕਾਰ ਸਖ਼ਤ
November 29, 2025 / international
Punjabi Pehchan /
America
America Breaking : ਵੀਜ਼ਾ ਤੇ ਸ਼ਰਨ 'ਤੇ ਵੱਡੀ ਪਾਬੰਦੀ! ਵ੍ਹਾਈਟ ਹਾਊਸ ਹਮਲੇ ਤੋਂ ਬਾਅਦ ਟਰੰਪ ਸਰਕਾਰ ਸਖ਼ਤ
ਵਾਸ਼ਿੰਗਟਨ ਡੀਸੀ, 29 ਨਵੰਬਰ, 2025: ਵ੍ਹਾਈਟ ਹਾਊਸ ਦੇ ਨੇੜੇ ਨੈਸ਼ਨਲ ਗਾਰਡ ਦੇ ਜਵਾਨਾਂ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਪੱਧਰ 'ਤੇ ਤੁਰੰਤ ਤਬਦੀਲੀਆਂ ਕਰ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ਨੇ ਸਾਰੇ ਸ਼ਰਨ (Asylum) ਕੇਸਾਂ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ ਅਤੇ ਅਫ਼ਗਾਨ ਪਾਸਪੋਰਟ ਵਾਲੇ ਲੋਕਾਂ ਨੂੰ ਵੀਜ਼ਾ ਜਾਰੀ ਕਰਨਾ ਵੀ ਬੰਦ ਕਰ ਦਿੱਤਾ ਹੈ।
ਅਮਰੀਕੀ ਇਮੀਗ੍ਰੇਸ਼ਨ ਸੇਵਾਵਾਂ USCIS ਦੇ ਡਾਇਰੈਕਟਰ ਜੋਸੇਫ਼ ਐਡਲੋ ਨੇ ਸਪੱਸ਼ਟ ਕਿਹਾ ਕਿ ਹੁਣ ਹਰ ਬਿਨੈਕਾਰ ਦੀ “ਸਭ ਤੋਂ ਵੱਧ ਪੱਧਰ ਤੇ ਜਾਂਚ” ਹੋਣ ਤੱਕ ਕਿਸੇ ਵੀ ਕਿਸਮ ਦੀ ਸ਼ਰਨ ਮਨਜ਼ੂਰ ਨਹੀਂ ਹੋਵੇਗੀ।
"ਸੁਰੱਖਿਆ ਪਹਿਲੀ ਤਰਜੀਹ" - USCIS ਡਾਇਰੈਕਟਰ
ਜੋਸੇਫ਼ ਐਡਲੋ ਨੇ ਸੋਸ਼ਲ ਮੀਡੀਆ 'ਤੇ ਲਿਖਿਆ:
“Asylum ਫੈਸਲੇ ਉਦੋਂ ਤੱਕ ਲਈ ਰੋਕੇ ਗਏ ਹਨ, ਜਦ ਤੱਕ ਹਰ ਵਿਦੇਸ਼ੀ ਦੀ ਗਹਿਰਾਈ ਨਾਲ ਸਕ੍ਰੀਨਿੰਗ ਨਹੀਂ ਹੋ ਜਾਂਦੀ। ਅਮਰੀਕੀ ਲੋਕਾਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ।”
ਅਮਰੀਕੀ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਪਿਛਲੇ ਕੁਝ ਸਾਲਾਂ 'ਚ ਕਈ ਲੋਕਾਂ ਨੂੰ ਬਿਨਾਂ ਪੂਰੀ ਜਾਂਚ ਕੀਤੇ ਹੀ ਸ਼ਰਨ ਦੇ ਦਿੱਤੀ ਗਈ ਸੀ, ਜਿਸ ਕਾਰਨ ਉਹਨਾਂ ਦੇ ਕੇਸ ਹੁਣ ਮੁੜ ਖੋਲ੍ਹੇ ਜਾਣਗੇ।
ਵ੍ਹਾਈਟ ਹਾਊਸ ਨੇੜੇ ਹਮਲਾ — ਇੱਕ ਅਫ਼ਗਾਨ ਨਾਗਰਿਕ ਨੇ ਗੋਲੀਆਂ ਚਲਾਈਆਂ
ਟਰੰਪ ਸਰਕਾਰ ਦੀ ਇਹ ਸਖ਼ਤੀ ਉਸ ਹਾਦਸੇ ਤੋਂ ਬਾਅਦ ਆਈ ਹੈ, ਜਿਸ ਵਿੱਚ: 29 ਸਾਲਾ ਅਫਗਾਨ ਮੂਲ ਦਾ ਰਹਿਮਾਨਉੱਲਾ ਲਕਨਵਾਲ ਨੇ ਵ੍ਹਾਈਟ ਹਾਊਸ ਦੇ ਨੇੜੇ ਤਾਇਨਾਤ ਦੋ ਨੈਸ਼ਨਲ ਗਾਰਡ ਜਵਾਨਾਂ 'ਤੇ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ 20 ਸਾਲਾ ਸੈਨਿਕ ਸਾਰਾ ਬੇਕਸਟ੍ਰੋਮ ਦੀ ਮੌਤ ਹੋ ਗਈ ਦੂਜਾ ਜਵਾਨ ਐਂਡਰਿਊ ਵੋਲਫ ਗੰਭੀਰ ਜ਼ਖਮੀ। ਜਾਂਚ ਵਿਚ ਸਾਹਮਣੇ ਆਇਆ ਕਿ ਹਮਲਾਵਰ ਲਕਨਵਾਲ 2021 ਵਿੱਚ ਅਮਰੀਕਾ ਆਇਆ ਸੀ ਅਤੇ ਉਸਨੂੰ ਹਾਲ ਹੀ ਵਿੱਚ ਸ਼ਰਨ ਮਿਲੀ ਸੀ।
ਬਾਈਡਨ ਯੁੱਗ ਦੇ ਸਾਰੇ ਸ਼ਰਨ ਕੇਸਾਂ ਦੀ ਮੁੜ ਜਾਂਚ
ਹਮਲੇ ਤੋਂ ਕੁਝ ਘੰਟਿਆਂ ਬਾਅਦ ਟਰੰਪ ਸਰਕਾਰ ਨੇ ਐਲਾਨ ਕੀਤਾ:
"ਥਰਡ ਵਰਲਡ ਦੇਸ਼ਾਂ ਤੋਂ ਮਾਈਗ੍ਰੇਸ਼ਨ 'ਤੇ ਸਥਾਈ ਰੋਕ ਵੀ ਸੰਭਵ" - ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਤ ਨੂੰ ਇੱਕ ਹੋਰ ਬਿਆਨ ਜਾਰੀ ਕਰਕੇ ਸੰਕੇਤ ਦਿੱਤਾ ਕਿ:
ਥਰਡ ਵਰਲਡ ਕੰਟਰੀਜ਼ ਤੋਂ ਆਉਣ ਵਾਲੀ ਮਾਈਗ੍ਰੇਸ਼ਨ ਹਮੇਸ਼ਾ ਲਈ ਰੋਕੀ ਜਾ ਸਕਦੀ ਹੈ
ਜੇ ਕੋਈ ਵਿਦੇਸ਼ੀ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਬਣਦਾ ਹੈ, ਉਸਦੀ ਨਾਗਰਿਕਤਾ ਵੀ ਖਤਮ ਕੀਤੀ ਜਾ ਸਕਦੀ ਹੈ
ਜਿਹੜੇ ਲੋਕ “ਪੱਛਮੀ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੇ”, ਉਹਨਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇਗਾ
ਟਰੰਪ ਦੇ ਅਨੁਸਾਰ, ਇਹ ਸਭ ਕਦਮ ਅਮਰੀਕਾ ਨੂੰ “ਬੇਕਾਬੂ ਇਮੀਗ੍ਰੇਸ਼ਨ” ਤੋਂ ਬਚਾਉਣ ਲਈ ਲਏ ਜਾ ਰਹੇ ਹਨ।
Powered by
America breaking major ban on visas and asylum trump government toughens after white house attack