ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਸਿਆਟਲ ਵਿੱਚ ਭਾਰਤੀ ਕੌਂਸੁਲਰ ਵਿਚ ਲਹਿਰਾਇਆ ਗਿਆ ਭਾਰਤੀ ਤਿਰੰਗਾ, 77ਵੇਂ ਗਣਤੰਤਰ ਦਿਵਸ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਲਿਆ ਹਿੱਸਾ

ਸਿਆਟਲ  ਵਿੱਚ ਭਾਰਤੀ ਕੌਂਸੁਲਰ ਵਿਚ ਲਹਿਰਾਇਆ ਗਿਆ ਭਾਰਤੀ ਤਿਰੰਗਾ, 77ਵੇ


Punjabi Pehchan / Seattle

ਸਿਆਟਲ  ਵਿੱਚ ਭਾਰਤੀ ਕੌਂਸੁਲਰ ਵਿਚ ਲਹਿਰਾਇਆ ਗਿਆ ਭਾਰਤੀ ਤਿਰੰਗਾ, 77ਵੇਂ ਗਣਤੰਤਰ ਦਿਵਸ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਲਿਆ ਹਿੱਸਾ
ਸਿਆਟਲ ਵਾਸ਼ਿੰਗਟਨ (ਗੁਰਪੀਤ ਸਿੰਘ ਧੰਜੂ ): ਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਉਪਲੱਖ ਵਿੱਚ ਅਮਰੀਕਾ ਦੇ ਸ਼ਹਿਰ ਸੀਐਟਲ ਵਿੱਚ ਸ਼ਾਨਦਾਰ ਸਮਾਰੋਹਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ਸਿਆਟਲ ਵਿਚ  ਭਾਰਤੀ ਕੌਂਸੁਲਰ ਵਿਚ ਆਫ਼ਿਸ ਵਿਚ  ਰਾਸ਼ਟਰੀ ਝੰਡਾ ਤਿਰੰਗਾ ਗੌਰਵ ਨਾਲ ਲਹਿਰਾਇਆ ਗਿਆ।
ਇਸ ਸਮਾਰੋਹ ਵਿੱਚ ਸੀਐਟਲ ਦੀ ਮਾਣਯੋਗ ਮੇਅਰ ਕੇਟੀ ਵਿਲਸਨ (Hon’ble Katie Wilson) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ। ਉਨ੍ਹਾਂ ਨੇ ਭਾਰਤ ਅਤੇ ਸਿਆਟਲ  ਦਰਮਿਆਨ ਮਜ਼ਬੂਤ ਮਿੱਤਰਤਾ ਅਤੇ ਸਾਂਝੇ ਲੋਕਤੰਤਰਕ ਮੁੱਲਾਂ ਦੀ ਪੁਸ਼ਟੀ ਕਰਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਭਾਰਤੀ ਕੌਂਸੁਲਰ ਐਪਲੀਕੇਸ਼ਨ ਸੈਂਟਰ ਦੇ ਨਵੇਂ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ, ਜੋ ਹੁਣ ਕੌਂਸੁਲੇਟ ਦੇ ਨਾਲ ਹੀ ਸਥਿਤ ਹੈ। ਇਸ ਨਾਲ ਭਾਰਤੀ ਮੂਲ ਦੇ ਲੋਕਾਂ ਨੂੰ ਕੌਂਸੁਲਰ ਸੇਵਾਵਾਂ ਹੋਰ ਸੁਗਮ ਅਤੇ ਤੇਜ਼ੀ ਨਾਲ ਉਪਲਬਧ ਹੋਣਗੀਆਂ।
ਗਣਤੰਤਰ ਦਿਵਸ ਦੇ ਇਸ ਵਿਸ਼ੇਸ਼ ਸਮਾਰੋਹ ਵਿੱਚ 300 ਤੋਂ ਵੱਧ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਹਾਜ਼ਰੀ ਨਾਲ ਸਮਾਰੋਹ ਨੂੰ ਯਾਦਗਾਰ ਬਣਾਇਆ।
ਇਸ ਸਫ਼ਲ ਆਯੋਜਨ ਲਈ ਇੰਡੀਆ ਇਨ ਯੂਐਸਏ (ਭਾਰਤੀ ਦੂਤਾਵਾਸ, ਵਾਸ਼ਿੰਗਟਨ ਡੀ.ਸੀ.), ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (Ministry of External Affairs, Government of India) ਅਤੇ ਪ੍ਰਕਾਸ਼ ਗੁਪਤਾ ਵੱਲੋਂ ਯੋਗਦਾਨ ਪਾਉਣ ਵਾਲਿਆਂ ਅਤੇ ਭਾਗ ਲੈਣ ਵਾਲੇ ਸਾਰਿਆਂ  ਦਾ ਦਿਲੋਂ ਧੰਨਵਾਦ ਕੀਤਾ ਗਿਆ।
Powered by

Indian tricolor hoisted at indian consulate in seattle large number of indians participate in 77th republic day celebrations


Sports/Health/Entertainmant

Advertise Here

Reach thousands of visitors daily. High-visibility premium placement.

Get Started
Latest