ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ    ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਸਸਕਾਰ ਭਲਕੇ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਆਮ ਆਦਮੀ ਕਲੀਨਿਕਾਂ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਪੰਜਾਬ ’ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਡਿਊਟੀਆਂ ਮੁੜ ਸ਼ੁਰੂ    ਪੰਜਾਬ ਬੰਦ: ਜਲੰਧਰ 'ਚ ਦੁਕਾਨਾਂ ਦੇ ਸ਼ਟਰ ਡਾਊਨ, ਆਮ ਜਨਜੀਵਨ ਪ੍ਰਭਾਵਿਤ    ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ   
ਥੱਪੜ ਮਾਰਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ 'ਤੇ ਸੁੱਟਿਆ ਅੰਡਾ, ਦੇਖੋ ਵੀਡੀਓ
September 28, 2021
Watch-the-video-of-the-egg-throw

Punjabi Pehchan / Chandigarh

ਫਰਾਂਸ ਦੇ ਰਾਸ਼ਟਰਪਤੀ ਹਮੇਸ਼ਾਂ ਟ੍ਰੋਲ ਹੁੰਦੇ ਦਿਖਾਈ ਦਿੰਦੇ ਹਨ। ਹੁਣ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਸੋਮਵਾਰ ਨੂੰ ਅੰਡਾ ਸੁੱਟਿਆ ਗਿਆ। ਇਹ ਅੰਡਾ ਫਰਾਂਸ ਦੇ ਰਾਸ਼ਟਰਪਤੀ ਦੇ ਮੋਢੇ 'ਤੇ ਲੱਗਿਆ। ਦਰਅਸਲ, ਇਮੈਨੁਅਲ ਮੈਕਰੋਨ ਫਰਾਂਸ ਦੇ ਲਿਓਨ ਸ਼ਹਿਰ 'ਚ ਇੱਕ ਅੰਤਰਰਾਸ਼ਟਰੀ ਫੂਡ ਟ੍ਰੇਡ ਫੇਅਰ 'ਚ ਹਿੱਸਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਫਰਾਂਸ ਦੇ ਰਾਸ਼ਟਰਪਤੀ 'ਤੇ ਇੱਕ ਅੰਡਾ ਸੁੱਟਿਆ।

ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਮੈਨੁਅਲ ਮੈਕਰੋਨ ਭੀੜ ਚੋਂ ਲੰਘ ਰਹੇ ਹਨ, ਜਦੋਂ ਇੱਕ ਅੰਡਾ ਆ ਕੇ ਉਨ੍ਹਾਂ ਦੇ ਮੋਢੇ 'ਤੇ ਲੱਗਦਾ ਹੈ। ਇਸ ਦੌਰਾਨ ਅੰਡਾ ਟੁੱਟਦਾ ਨਹੀਂ। ਰਾਸ਼ਟਰਪਤੀ ਦੇ ਦੋ ਬੋਗੀਗਾਰਡ ਉਸ ਦੇ ਨੇੜੇ ਆਉਂਦੇ ਹਨ ਅਤੇ ਉਸ ਨੂੰ ਲੈ ਕੇ ਜਾਂਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੂੰ ਦੂਜੇ ਅੰਗ ਰੱਖਿਅਕਾਂ ਵਲੋਂ ਇੱਕ ਵਿਅਕਤੀ ਨੂੰ ਫੜਿਆ ਗਿਆ ਅਤੇ ਉਸ ਨੂੰ ਲੈ ਜਾਂਦੇ ਹਨ। 

ਦਸ ਦੇਈਏ ਕਿ ਜੂਨ 'ਚ ਇੱਕ ਵਿਅਕਤੀ ਨੇ ਮੈਕਰੌਨ ਦੇ ਮੂੰਹ 'ਤੇ ਚਪੇੜ ਮਾਰੀ ਸੀ। ਇਸ ਦੌਰਾਨ, ਫਰਾਂਸ ਦੇ ਰਾਸ਼ਟਰਪਤੀ ਦੱਖਣ-ਪੂਰਬੀ ਫਰਾਂਸ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਨਤਾ ਦਾ ਸਵਾਗਤ ਕਰ ਰਹੇ ਸੀ। ਉਨ੍ਹਾਂ ਨੇ ਉਸ ਦੌਰਾਨ ਹਿੰਸਾ ਅਤੇ ਮੂਰਖਤਾ ਦੀ ਨਿੰਦਾ ਕੀਤੀ ਸੀ. ਇਸ ‘ਥੱਪੜ ਕਾਂਡ’ ਕਾਰਨ ਵੱਖ -ਵੱਖ ਵਿਚਾਰਾਂ ਦੇ ਲੋਕ ਫਰਾਂਸ ਦੇ ਰਾਸ਼ਟਰਪਤੀ ਦੇ ਸਮਰਥਨ ਵਿੱਚ ਆਏ ਸੀ।

Watch the video of the egg thrown at the President of France after slapping him


Recommended Posts