ਬਰੈਂਪਟਨ ਚੋਣਾਂ: ਪੰਜਾਬੀ ਮੂਲ ਦੇ ਚਾਰ ਉਮੀਦਵਾਰ ਕੌਂਸਲਰ ਚੁਣੇ ਗਏ
October 28, 2026 / international
Punjabi Pehchan /
ਬਰੈਂਪਟਨ: Canada
ਵਾਰਡ 9 ਤੇ 10 ਤੋਂ ਸੁਖਮਨ ਸੰਘਾ ਰੀਜਨਲ ਕੌਂਸਲਰ ਚੁਣੇ ਗਏ
ਕੈਲਡਨ ਵਿੱਚ ਵੀ ਜਗਰਾਜ ਸੇਖੋਂ ਨੇ ਕੌਂਸਲਰ ਦੀ ਚੋਣ ਜਿੱਤੀ
ਬਰੈਂਪਟਨ ਦੀਆਂ ਨਗਰ ਨਿਗਮ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਨੇ ਕੌਂਸਲਰ ਦੀਆਂ ਸੀਟਾਂ ਜਿੱਤੀਆਂ। ਕੈਲਡਨ ਵਿੱਚ ਵੀ ਜਗਰਾਜ ਸੇਖੋਂ ਨੇ ਕੌਂਸਲਰ ਦੀ ਚੋਣ ਜਿੱਤੀ।
ਬਰੈਂਪਟਨ ਵਿੱਚ ਮੇਅਰ ਤੋਂ ਇਲਾਵਾ ਪੰਜ ਰੀਜਨਲ ਕੌਂਸਲਰ ਅਤੇ ਪੰਜ ਸਿਟੀ ਕੌਂਸਲਰ ਚੁਣੇ ਜਾਂਦੇ ਹਨ। ਸਿਟੀ ਕੌਂਸਲਰ ਸਿਰਫ਼ ਬਰੈਂਪਟਨ ਸਿਟੀ ਕੌਂਸਲ ਵਿੱਚ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ, ਜਦਕਿ ਰੀਜਨਲ ਕੌਂਸਲਰ ਸਿਟੀ ਕੌਂਸਲ ਦੇ ਨਾਲ-ਨਾਲ ਪੀਲ ਰੀਜਨਲ ਕੌਂਸਲ ਵਿੱਚ ਵੀ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ।
ਵਾਰਡ 9 ਤੇ 10 ਤੋਂ ਸੁਖਮਨ ਸੰਘਾ ਰੀਜਨਲ ਕੌਂਸਲਰ ਚੁਣੇ ਗਏ। ਉਨ੍ਹਾਂ ਨੇ 7,406 ਵੋਟਾਂ ਹਾਸਲ ਕਰਕੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਹਰਾਇਆ। ਨਵਜੀਤ ਕੌਰ ਬਰਾੜ ਨੇ 9,656 ਵੋਟਾਂ ਨਾਲ ਵਾਰਡ 2 ਤੇ 6 ਤੋਂ ਸਿਟੀ ਕੌਂਸਲਰ ਦੀ ਸੀਟ ਮੁੜ ਜਿੱਤੀ। 2012 ਵਿੱਚ ਉਹ ਦਸਤਾਰਧਾਰੀ ਔਰਤ ਵਜੋਂ ਕੌਂਸਲਰ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਬਣੀ ਸੀ।
ਵਾਰਡ 7 ਤੇ 8 ਤੋਂ ਤਰਨ ਚਾਹਲ ਨੇ 6,573 ਵੋਟਾਂ ਨਾਲ ਸਿਟੀ ਕੌਂਸਲਰ ਦੀ ਚੋਣ ਜਿੱਤੀ। ਵਾਰਡ 9 ਤੇ 10 ਤੋਂ ਡਿਪਟੀ ਮੇਅਰ ਹਰਕੀਰਤ ਸਿੰਘ ਨੇ 8,393 ਵੋਟਾਂ ਹਾਸਲ ਕਰਕੇ ਤੀਜੀ ਵਾਰ ਕੌਂਸਲਰ ਦੀ ਚੋਣ ਜਿੱਤੀ। ਉਹ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ ਹਨ। ਹਰਕੀਰਤ ਸਿੰਘ 2018 ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਟਰੱਸਟੀ ਵਜੋਂ ਸੇਵਾ ਨਿਭਾ ਚੁੱਕੇ ਹਨ।
ਕੈਲਡਨ ਵਿੱਚ ਜਗਰਾਜ ਸੇਖੋਂ ਦੀ ਜਿੱਤ ਨਾਲ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਹੋਰ ਮਜ਼ਬੂਤ ਹੋਈ ਹੈ।
Brampton elections four candidates of punjabi origin elected as councillors