< ">
ਤਰਨ ਤਾਰਨ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਚੁਣਿਆ ਨੌਜਵਾਨ ਚਿਹਰਾ    ਚੰਡੀਗੜ੍ਹ ਕਾਨਸਰਟ ’ਚ ਕਰਨ ਔਜਲਾ ਨੇ ਜਿੱਤਿਆ ਦਿਲ! ਬੇਘਰ ਹੋਏ ਪਰਿਵਾਰਾਂ ਦੀ ਮਦਦ ਲਈ ਦੁਨੀਆ ਨੂੰ ਦਿੱਤਾ ਵੱਡਾ ਸੰਦੇਸ਼    ਤਰਨ ਤਾਰਨ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਚੁਣਿਆ ਨੌਜਵਾਨ ਚਿਹਰਾ    ਪੰਜਾਬ ’ਚ ਮੌਸਮ ਦਾ ਮਿਜ਼ਾਜ ਬਦਲਿਆ! 9 ਜ਼ਿਲ੍ਹਿਆਂ ਵਿੱਚ ਗੜੇਮਾਰੀ ਦਾ ‘ਔਰੇਂਜ ਅਲਰਟ’    ਪੰਜਾਬ ’ਚ ਮੌਸਮ ਦਾ ਮਿਜ਼ਾਜ ਬਦਲਿਆ! 9 ਜ਼ਿਲ੍ਹਿਆਂ ਵਿੱਚ ਗੜੇਮਾਰੀ ਦਾ ‘ਔਰੇਂਜ ਅਲਰਟ’    4 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਲਈ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ    4 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਲਈ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ    ਲੁਧਿਆਣਾ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੀ ਬੱਤੀ ਗੁਲ    ਲੁਧਿਆਣਾ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੀ ਬੱਤੀ ਗੁਲ    ਅਨਿਲ ਅੰਬਾਨੀ ਗਰੁੱਪ ਦੀ 581 ਕਰੋੜ ਦੀ ਸੰਪਤੀ ਕੁਰਕ   
ਚੰਡੀਗੜ੍ਹ ਕਾਨਸਰਟ ’ਚ ਕਰਨ ਔਜਲਾ ਨੇ ਜਿੱਤਿਆ ਦਿਲ! ਬੇਘਰ ਹੋਏ ਪਰਿਵਾਰਾਂ ਦੀ ਮਦਦ ਲਈ ਦੁਨੀਆ ਨੂੰ ਦਿੱਤਾ ਵੱਡਾ ਸੰਦੇਸ਼
March 15, 2026
Karan-aujla-brings-flood-affecte

ਚੰਡੀਗੜ੍ਹ ਕਾਨਸਰਟ ’ਚ ਕਰਨ ਔਜਲਾ ਨੇ ਜਿੱਤਿਆ ਦਿਲ! ਬੇਘਰ ਹੋਏ ਪਰਿਵਾਰਾਂ ਦੀ ਮਦਦ ਲਈ ਦੁਨੀਆ ਨੂੰ ਦਿੱਤਾ ਵੱਡਾ ਸੰਦੇਸ਼

 
ਪੰਜਾਬੀ ਗਾਇਕ ਕਰਨ ਔਜਲਾ ਨੇ ਚੰਡੀਗੜ੍ਹ ਵਿੱਚ ਆਪਣੇ ਲਾਈਵ ਕੰਸਰਟ ਦੌਰਾਨ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਆਮ ਤੌਰ ’ਤੇ ਕਲਾਕਾਰ ਆਪਣੀ ਸਟੇਜ ਤੇ’ ਵੱਡੇ ਸਿਤਾਰਿਆਂ ਨੂੰ ਮਹਿਮਾਨ ਵਜੋਂ ਬੁਲਾਉਂਦੇ ਹਨ, ਪਰ ਕਰਨ ਔਜਲਾ ਨੇ ਫਾਜ਼ਿਲਕਾ ਤੋਂ ਆਏ ਇੱਕ ਹੜ੍ਹ ਪੀੜਤ ਪਰਿਵਾਰ ਨੂੰ ਸਟੇਜ ’ਤੇ ਲਿਆ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਕਰਨ ਔਜਲਾ ਨੇ ਸਟੇਜ ਤੋਂ ਕਿਹਾ ਕਿ ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਪਰਿਵਾਰਾਂ ‘ਚੋਂ ਇੱਕ ਹੈ, ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬੇਘਰ ਹੋ ਗਏ ਸਨ। ਔਜਲਾ ਨੇ ‘ਗਲੋਬਲ ਸਿੱਖ’ ਸੰਸਥਾ ਦੇ ਅਮਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਨ੍ਹਾਂ ਬੱਚੀਆਂ ਅਤੇ ਪਰਿਵਾਰ ਦੇ ਸਿਰ ’ਤੇ ਅੱਜ ਤੁਹਾਡੇ ਪਿਆਰ ਸਦਕਾ ਛੱਤ ਮੌਜੂਦ ਹੈ। ਉਨ੍ਹਾਂ ਕਿਹਾ, “ਮੈਂ ਅੱਜ ਕਿਸੇ ਵੀ ਕਲਾਕਾਰ ਨੂੰ ਬੁਲਾ ਸਕਦਾ ਸੀ, ਪਰ ਮੈਂ ਇਨ੍ਹਾਂ ਨੂੰ ਇਸ ਲਈ ਲਿਆਇਆ ਹਾਂ ਤਾਂ ਜੋ ਤੁਸੀਂ ਭੁੱਲ ਨਾ ਜਾਓ ਕਿ ਅਜੇ ਵੀ ਬਹੁਤ ਸਾਰੇ ਲੋਕ ਬੇਘਰ ਹਨ।”
ਪੰਜਾਬੀਆਂ ਨੂੰ ਅਪੀਲ
ਕਰਨ ਔਜਲਾ ਨੇ ਭਰਵੀਂ ਸਭਾ ਵਿੱਚ ਪਰਿਵਾਰ ਨਾਲ ਵਾਅਦਾ ਕਰਦਿਆਂ ਕਿਹਾ ਕਿ ਉਹ ਅਤੇ ਪੂਰਾ ਪੰਜਾਬ ਇਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਪਰਿਵਾਰ ਦਾ ਸਾਥ ਦੇਣ ਦਾ ਨਾਅਰਾ ਲਗਾਉਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਚਾਹੁਣ ਵਾਲੇ ਮੌਜੂਦ ਹਨ, ਉਹ ਕਿਸੇ ਵੀ ਪੀੜਤ ਪਰਿਵਾਰ ਦੇ ਸਿਰ ਤੋਂ ਛੱਤ ਨਹੀਂ ਉੱਠਣ ਦੇਣਗੇ। ਕਰਨ ਔਜਲਾ ਦੇ ਇਸ ਕਦਮ ਦੀ ਸੋਸ਼ਲ ਮੀਡੀਆ ’ਤੇ ਭਰਪੂਰ ਸ਼ਲਾਘਾ ਹੋ ਰਹੀ ਹੈ।

Karan aujla brings flood affected family


Recommended Posts
Latest