ਪੰਜਾਬ ‘ਚ ਮੌਸਮ ਦਾ ਯੂ-ਟਰਨ: ਤੇਜ਼ ਹਵਾਵਾਂ ਨਾਲ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ
March 27, 2026 / main news
ਪੰਜਾਬ ‘ਚ ਮੌਸਮ ਦਾ ਯੂ-ਟਰਨ: ਤੇਜ਼ ਹਵਾਵਾਂ ਨਾਲ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਇੱਕ ਵਾਰ ਫਿਰ ਪਲਟੀ ਮਾਰੀ ਹੈ। ਸਵੇਰੇ ਤੋਂ
ਹੀ ਕੁਝ ਇਲਾਕਿਆਂ ਵਿੱਚ ਬੂੰਦਾਬਾਂਦੀ ਦੇ ਨਾਲ ਠੰਢੀ ਹਵਾਵਾਂ ਨੇ ਮਾਹੌਲ ਬਦਲ ਦਿੱਤਾ ਹੈ। ਖਾਸ
ਕਰਕੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਹਲਕੀ ਵਰਖਾ ਦਰਜ ਕੀਤੀ ਗਈ, ਜਿਸ ਨਾਲ
ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ।
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ
ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਹਵਾਵਾਂ ਦੀ ਗਤੀ 60 ਤੋਂ 70
ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਨਾਲ
ਕਈ ਥਾਵਾਂ ‘ਤੇ ਹਾਲਾਤ ਪ੍ਰਭਾਵਿਤ ਹੋ ਸਕਦੇ ਹਨ।
ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ
ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ ਹੈ। ਪਟਿਆਲਾ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ
ਕ੍ਰਮਵਾਰ 34 ਡਿਗਰੀ ਅਤੇ 32.4 ਡਿਗਰੀ ਤੱਕ ਪਹੁੰਚ ਗਿਆ, ਜਿਸ ਨਾਲ ਦਿਨ ਦੇ ਸਮੇਂ ਗਰਮੀ ਮਹਿਸੂਸ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ,
ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ
ਸਕਦੀ ਹੈ। ਹਾਲਾਂਕਿ ਹਰ ਜਗ੍ਹਾ ਮੀਂਹ ਪੈਣਾ ਲਾਜ਼ਮੀ ਨਹੀਂ, ਪਰ ਕੁਝ
ਇਲਾਕਿਆਂ ਵਿੱਚ ਤੇਜ਼ ਬਾਰਿਸ਼ ਵੀ ਹੋ ਸਕਦੀ ਹੈ।
ਪਹਾੜੀ ਖੇਤਰਾਂ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ ਇਸ ਬਦਲਾਅ ਦਾ ਮੁੱਖ ਕਾਰਨ ਮੰਨੀ
ਜਾ ਰਹੀ ਹੈ, ਜਿਸਦਾ ਅਸਰ ਉੱਤਰੀ ਭਾਰਤ ਸਮੇਤ ਪੰਜਾਬ ‘ਤੇ ਵੀ ਪਵੇਗਾ। ਮੌਸਮ ਵਿਗਿਆਨੀਆਂ ਦੇ
ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਤਾਪਮਾਨ 3 ਤੋਂ 4 ਡਿਗਰੀ
ਤੱਕ ਘਟ ਸਕਦਾ ਹੈ ਅਤੇ ਮੌਸਮ ਸੁਹਾਵਣਾ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਦੇ ਅਨੁਸਾਰ 27 ਤੋਂ 31
ਮਾਰਚ ਦਰਮਿਆਨ ਵੱਖ-ਵੱਖ ਦਿਨਾਂ ‘ਤੇ ਮੀਂਹ ਦੀ ਗਤੀਵਿਧੀ ਜਾਰੀ ਰਹੇਗੀ, ਜਿਸ ਤੋਂ
ਬਾਅਦ ਮੌਸਮ ਫਿਰ ਸਾਫ਼ ਹੋ ਜਾਵੇਗਾ।
Wheather Changed