1 April ਤੋਂ ਰੋਜ਼ਾਨਾ 8 ਘੰਟੇ ਲਈ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ ਬੰਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਗੈਸ ਸੰਕਟ ‘ਤੇ ਉਦਯੋਗ ਮੰਤਰੀ ਦਾ ਬਿਆਨ, ਲੁਧਿਆਣਾ-ਜਲੰਧਰ ‘ਚ ਵਿਛੇਗੀ ਪਾਈਪਲਾਈਨ, ਦਿੱਤੇ ਜਾਣਗੇ 39 ਲੱਖ ਕੁਨੈਕਸ਼ਨ    ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ    ਸਿਆਸੀ ਭੂਚਾਲ! ਨੀਤੀਸ਼ ਕੁਮਾਰ ਦਾ ਵੱਡਾ ਫੈਸਲਾ, MLC ਪੋਸਟ ਤੋਂ ਅਸਤੀਫ਼ਾ    ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ    4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ   
ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ
March 30, 2026
Sukhraj-natt-son-davinder-suicid

ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ

ਬਠਿੰਡਾ ਦੇ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰ ਨੱਤ ਨੇ ਖ਼ੁਦਕੁਸ਼ੀ ਕਰ ਲਈ ਹੈ। ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਸੁਖਰਾਜ ਨੱਤ ਦੇ ਪੁੱਤਰ ਦਵਿੰਦਰ ਨੇ ਲਾਈਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਕਰੀਬ 9 ਮਿੰਟ ਲੰਬੀ ਵੀਡੀਓ ਵੀ ਬਣਾਈ ਹੈ। ਇਸ ‘ਚ ਉਸ ਨੇ ਇੱਕ ਬਿਲਡਰ ‘ਤੇ ਉਦਾਰ ਦਿੱਤੇ ਪੈਸੇ ਵਾਪਸ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ। ਦਵਿੰਦਰ ਨੱਤ ਪੇਸ਼ੇ ਤੋਂ ਐਡਵੋਕੇਟ ਸੀ, ਉਨ੍ਹਾਂ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ।
ਖੁਦਕੁਸ਼ੀ ਤੋਂ ਪਹਿਲਾਂ, ਦਵਿੰਦਰ ਨੱਤ ਨੇ ਇੱਕ ਵੀਡੀਓ ਰਿਕਾਰਡ ਕਰਕੇ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਦੱਸਿਆ ਹੈ। ਉਸ ਨੇ ਪੈਸਿਆਂ ਦੇ ਲੈਣ-ਦੇਣ ਦਾ ਜ਼ਿਕਰ ਕੀਤਾ ਹੈ। ਵੀਡੀਓ ‘ਚ ਉਸ ਨੇ ਚੰਡੀਗੜ੍ਹ ਦੇ ਇੱਕ ਬਿਲਡਰ ਤੇ ਉਸ ਦੇ ਪੁੱਤਰਾਂ ‘ਤੇ 4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਰ-ਵਾਰ ਬੇਨਤੀ ਤੇ ਵੱਡੇ ਆਗੂਆਂ ਦੇ ਦਖਲ ਦੇ ਬਾਵਜੂਦ, ਬਿਲਡਰ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਵੀਡੀਓ ‘ਚ ਉਸ ਨੇ ਕਿਹਾ ਕਿ, “ਮੇਰੇ ਨਾਲ ਵੱਡਾ ਧੋਖਾ ਹੋਇਆ ਹੈ।”
ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ‘ਚ, ਦਵਿੰਦਰ ਨੱਤ ਨੇ ਕਿਹਾ ਕਿ ਮੈਂ ਇੱਕ ਆਮ ਆਦਮੀ ਦਾ ਪੁੱਤਰ ਨਹੀਂ ਹਾਂ, ਮੇਰੇ ਪਿਤਾ ਨੇ ਚੋਣਾਂ ਲੜੀਆਂ ਸਨ। ਮੈਨੂੰ ਕੋਈ ਪਛਤਾਵਾ ਨਹੀਂ ਹੈ, ਮੈਂ ਸਰਦਾਰ ਸੁਖਰਾਜ ਸਿੰਘ ਤੋਂ ਮੁਆਫ਼ੀ ਮੰਗਦਾ ਹਾਂ, ਜਿਸ ਦਾ ਮੈਂ ਪੁੱਤਰ ਹਾਂ ਕਿਉਂਕਿ ਮੈਂ ਉਸਦੇ ਸੁਪਨੇ ਨੂੰ ਪੂਰੇ ਨਹੀਂ ਕਰ ਸਕਿਆਂ।

Sukhraj natt son davinder suicide


Recommended Posts