1 April ਤੋਂ ਰੋਜ਼ਾਨਾ 8 ਘੰਟੇ ਲਈ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ ਬੰਦ
March 31, 2026
1 April ਤੋਂ ਰੋਜ਼ਾਨਾ 8 ਘੰਟੇ ਲਈ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ ਬੰਦ
ਗਰਮੀਆਂ ਦੇ ਸ਼ਡਿਊਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਡਾਣ
ਦੇ ਸ਼ਡਿਊਲ ਵਿਚ ਵੱਡਾ ਬਦਲਾਅ ਆਇਆ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਇਕ ਨੋਟਮ (ਏਅਰਮੈਨ
ਨੂੰ ਨੋਟਿਸ) ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ 1 ਅਪ੍ਰੈਲ
ਤੋਂ 27 ਸਤੰਬਰ, 2026 ਤੱਕ ਰਨਵੇਅ ਰੋਜ਼ਾਨਾ 8 ਘੰਟੇ ਲਈ ਬੰਦ ਰਹੇਗਾ।
ਹਵਾਈ ਅੱਡਾ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਬੰਦ ਰਹੇਗਾ। ਇਸ ਸਮੇਂ ਦੌਰਾਨ ਕੋਈ ਵੀ ਉਡਾਣ ਨਹੀਂ ਹੋਵੇਗੀ। ਸਾਰੀਆਂ
ਏਅਰਲਾਈਨਾਂ ਨੇ ਆਪਣੇ ਉਡਾਣ ਦੇ ਸਮੇਂ ਬਦਲ ਦਿੱਤੇ ਹਨ। ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ
ਆਪਣੇ ਉਡਾਣ ਦੇ ਸਮੇਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ। ਏਅਰਪੋਰਟ ਅਥਾਰਟੀ ਨੇ ਯਾਤਰੀਆਂ
ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੀਆਂ ਏਅਰਲਾਈਨਾਂ ਨਾਲ ਉਡਾਣ ਦੇ ਸਮੇਂ
ਦੀ ਜਾਂਚ ਕਰਨ। ਸਮੇਂ ਵਿਚ ਬਦਲਾਅ ਦੇ ਮੱਦੇਨਜ਼ਰ ਹਵਾਈ ਅੱਡੇ 'ਤੇ ਜਲਦੀ
ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।
Airport to remain closed
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories