ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

“ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”

“ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”


“ਟਰੰਪ ਦਾ ਸਖ਼ਤ ਐਲਾਨ: ਈਰਾਨ ਨੂੰ ਨਹੀਂ ਮਿਲੇਗੀ ਪ੍ਰਮਾਣੂ ਤਾਕਤ”

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਯੁੱਧ ਜਿੱਤ ਲਿਆ ਹੈ ਅਤੇ ਚਿਤਾਵਨੀ ਦਿੱਤੀ ਕਿ ਅਮਰੀਕਾ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਈਰਾਨ 'ਤੇ ਵੱਡਾ ਹਮਲਾ ਕਰੇਗਾ। ਟਰੰਪ ਨੇ ਅੱਗੇ ਕਿਹਾ ਕਿ ਈਰਾਨ ਦੀ ਮਿਜ਼ਾਈਲ ਅਤੇ ਡਰੋਨ ਸਮਰੱਥਾਵਾਂ ਅਤੇ ਜਲ ਸੈਨਾ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਸ ਦੀ ਫੌਜੀ ਤਾਕਤ ਕਾਫ਼ੀ ਕਮਜ਼ੋਰ ਹੋ ਗਈ ਹੈ ਤੇ ਇਸ ਫ਼ੌਜੀ ਕਾਰਵਾਈ ਦਾ ਮੁੱਖ ਉਦੇਸ਼ ਪੂਰਾ ਹੋਣ ਵਾਲਾ ਹੈ।
ਟਰੰਪ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸਮਝੌਤਾ ਨਹੀਂ ਹੋਇਆ, ਤਾਂ ਅਮਰੀਕਾ ਈਰਾਨ ਨੂੰ "ਪੱਥਰ ਯੁੱਗ" ਵਿਚ ਵਾਪਸ ਭੇਜ ਦੇਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਵਿਚ ਸ਼ਾਸਨ ਤਬਦੀਲੀ ਆਈ ਹੈ ਅਤੇ ਨਵੀਂ ਲੀਡਰਸ਼ਿਪ ਪਹਿਲਾਂ ਨਾਲੋਂ ਘੱਟ ਕੱਟੜਪੰਥੀ ਹੈ।
ਟਰੰਪ ਨੇ ਕਿਹਾ ਕਿ ਪਿਛਲੇ ਚਾਰ ਹਫ਼ਤਿਆਂ ਵਿਚ ਸਾਡੀਆਂ ਫੌਜਾਂ ਨੇ ਜੰਗ ਦੇ ਮੈਦਾਨ ਵਿਚ ਇਕ ਤੇਜ਼, ਨਿਰਣਾਇਕ ਅਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਇਕ ਅਜਿਹੀ ਜਿੱਤ ਜੋ ਪਹਿਲਾਂ ਬਹੁਤ ਘੱਟ ਲੋਕਾਂ ਨੇ ਵੇਖੀ ਹੈ। ਉਨ੍ਹਾਂ ਦੀਆਂ ਮਿਜ਼ਾਈਲ ਅਤੇ ਡਰੋਨ ਲਾਂਚ ਸਮਰੱਥਾਵਾਂ ਨੂੰ ਬੁਰੀ ਤਰ੍ਹਾਂ ਘਟਾ ਦਿੱਤਾ ਗਿਆ ਹੈ, ਅਤੇ ਉਨ੍ਹਾਂ ਦੀਆਂ ਹਥਿਆਰ ਫੈਕਟਰੀਆਂ ਅਤੇ ਰਾਕੇਟ ਲਾਂਚਰਾਂ ਨੂੰ ਢਾਹਿਆ ਜਾ ਰਿਹਾ ਹੈ ਤੇ ਹੁਣ ਉਨ੍ਹਾਂ ਕੋਲ ਬਹੁਤ ਘੱਟ ਹਥਿਆਰ ਬਚੇ ਹਨ। ਟਰੰਪ ਨੇ ਕਿਹਾ ਕਿ ਯੁੱਧ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਕਿਸੇ ਦੁਸ਼ਮਣ ਨੂੰ ਸਿਰਫ਼ ਕੁਝ ਹਫ਼ਤਿਆਂ ਦੇ ਅੰਦਰ ਇੰਨੇ ਵੱਡੇ ਪੱਧਰ 'ਤੇ ਇੰਨਾ ਸਪੱਸ਼ਟ ਅਤੇ ਵਿਨਾਸ਼ਕਾਰੀ ਨੁਕਸਾਨ ਨਹੀਂ ਹੋਇਆ।
ਆਪਣੇ ਬਿਆਨ ਵਿਚ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਿਆ ਗਿਆ ਹੈ ਅਤੇ ਈਰਾਨ ਨੂੰ ਉਸਦੇ ਗਲਤ ਕੰਮਾਂ ਦੀ ਸਜ਼ਾ ਦਿੱਤੀ ਗਈ ਹੈ। ਟਰੰਪ ਨੇ ਕਿਹਾ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਅਮਰੀਕੀ ਫੌਜ ਦੀ ਪ੍ਰਸ਼ੰਸਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਈਰਾਨ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜ ਵਲੋਂ ਦੁਨੀਆ ਦੇ ਨੰਬਰ ਇਕ ਅੱਤਵਾਦੀ-ਸਮਰਥਕ ਦੇਸ਼ ਈਰਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ "ਐਪਿਕ ਫਿਊਰੀ" ਸ਼ੁਰੂ ਕੀਤੇ ਸਿਰਫ਼ ਇਕ ਮਹੀਨਾ ਹੋਇਆ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਫ਼ੌਜੀ ਤਾਕਤ ਕਾਫ਼ੀ ਕਮਜ਼ੋਰ ਹੋ ਗਈ ਹੈ।ਟਰੰਪ ਨੇ ਅੱਗੇ ਕਿਹਾ ਕਿ ਅਮਰੀਕਾ ਨੂੰ ਹੋਰਮੁਜ਼ ਜਲਡਮਰੂ ਦੀ ਜ਼ਰੂਰਤ ਨਹੀਂ ਹੈ, ਦੁਨੀਆ ਦੇ ਦੇਸ਼ਾਂ ਨੂੰ ਦੇਖਣਾ ਹੋਵੇਗਾ ਕਿ ਹੋਰਮੁਜ਼ ਨੂੰ ਕਿਵੇਂ ਚਲਾਉਣਾ ਹੈ।
ਟਰੰਪ ਨੇ ਈਰਾਨ 'ਤੇ 45,000 ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦਾ ਦੋਸ਼ ਲਗਾਇਆ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਵਿਚ ਜਨਵਰੀ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ 45,000 ਲੋਕ ਮਾਰੇ ਗਏ ਸਨ। ਉਸ ਨੇ ਪਹਿਲਾਂ 28 ਫਰਵਰੀ ਨੂੰ ਇਹ ਅੰਕੜਾ ਲਗਭਗ 32,000 ਦੱਸਿਆ ਸੀ। 
ਟਰੰਪ ਨੇ ਵੈਨੇਜ਼ੁਏਲਾ ਵਿਚ ਜਨਵਰੀ ਦੇ ਆਪ੍ਰੇਸ਼ਨ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਵਿਚ ਨਿਕੋਲਸ ਮਾਦੁਰੋ ਨੂੰ ਬਾਹਰ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਵੈਨੇਜ਼ੁਏਲਾ ਨਾਲ ਕੰਮ ਕਰ ਰਹੇ ਹਾਂ... ਉਹ ਸਾਡੇ ਸੱਚੇ ਸਾਥੀ ਹਨ ਅਤੇ ਸਾਡੇ ਰਿਸ਼ਤੇ ਬਹੁਤ ਵਧੀਆ ਚੱਲ ਰਹੇ ਹਨ।
 

Donald Trump On Iran


Sports/Health/Entertainmant

Advertise Here

Reach thousands of visitors daily. High-visibility premium placement.

Get Started
Latest