ਸਕੂਲ ਪੜ੍ਹਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਅੱਗੋਂ ਆਰੋਪੀ ਵੀ ਨਿਕਲਿਆ..
April 2, 2026 / main news
ਸਕੂਲ ਪੜ੍ਹਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਅੱਗੋਂ ਆਰੋਪੀ ਵੀ ਨਿਕਲਿਆ..
ਨੌਵੀਂ ਦੀ ਵਿਦਿਆਰਥਣ ਮਾਂ ਬਣੀ, ਦੋਸ਼ੀ ਵੀ ਨਾਬਾਲਿਗ
ਬਠਿੰਡਾ, 2 ਅਪ੍ਰੈਲ 2026:ਬਠਿੰਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ
ਨੌਵੀਂ ਕਲਾਸ ਵਿੱਚ ਪੜ੍ਹਦੀ ਇੱਕ ਨਾਬਾਲਿਗ ਵਿਦਿਆਰਥਣ ਨੇ ਬੱਚੇ ਨੂੰ ਜਨਮ ਦਿੱਤਾ। ਜਾਣਕਾਰੀ
ਅਨੁਸਾਰ ਇਸ ਮਾਮਲੇ ਵਿੱਚ ਦੋਸ਼ੀ ਲੜਕਾ ਵੀ ਨਾਬਾਲਿਗ ਦੱਸਿਆ ਜਾ ਰਿਹਾ ਹੈ। ਘਟਨਾ ਸਾਹਮਣੇ ਆਉਣ
ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਸੂਤਰਾਂ ਮੁਤਾਬਕ, ਕੁੜੀ ਦੀ ਤਬੀਅਤ ਖਰਾਬ ਹੋਣ ‘ਤੇ ਉਸਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ
ਡਾਕਟਰਾਂ ਨੇ ਡਿਲਿਵਰੀ ਕਰਵਾਈ। ਇਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ
ਪਰਿਵਾਰ ਵੱਲੋਂ ਕਾਫੀ ਸਮੇਂ ਤੱਕ ਇਹ ਗੱਲ ਲੁਕਾਈ ਗਈ ਅਤੇ ਪੁਲਿਸ ਕੋਲ ਜਾਣ ਤੋਂ ਕਤਰਾ ਗਿਆ।
ਇਸ ਮਾਮਲੇ ਨੂੰ ਲੈ ਕੇ ਇਹ ਵੀ ਸਵਾਲ ਖੜ੍ਹ ਰਹੇ ਹਨ ਕਿ ਪਰਿਵਾਰ ਪੁਲਿਸ ਕਾਰਵਾਈ
ਤੋਂ ਕਿਉਂ ਬਚਦਾ ਰਿਹਾ। ਕੀ ਸਮਾਜਕ ਦਬਾਅ ਜਾਂ ਬਦਨਾਮੀ ਦੇ ਡਰ ਕਰਕੇ ਇਹ ਮਾਮਲਾ ਲੁਕਾਇਆ ਗਿਆ?
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਨੂੰਨੀ ਕਾਰਵਾਈ
ਲਈ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਬਾਲਿਗਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ
ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਾਲ
ਹੀ, ਬੱਚੀ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ।
Minor Schoolgirl Gives Birth