ਇਰਾਨ–ਅਮਰੀਕਾ ਤਣਾਅ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ, ਤਹਿਰਾਨ ਵੱਲੋਂ ਜ਼ਰੂਰੀ ਐਡਵਾਈਜ਼ਰੀ
April 8, 2026
Indian-embassy-iran-advisory

ਇਰਾਨ–ਅਮਰੀਕਾ ਤਣਾਅ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ, ਤਹਿਰਾਨ ਵੱਲੋਂ ਜ਼ਰੂਰੀ ਐਡਵਾਈਜ਼ਰੀ



ਇਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਜੰਗੀ ਤਣਾਅ ਦੇ ਮੱਦੇਨਜ਼ਰ, ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਬੇਹੱਦ ਅਹਿਮ ਅਤੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਭਾਰਤੀਆਂ ਨੂੰ ਅਗਲੇ 48 ਘੰਟਿਆਂ ਲਈ ਬੇਹੱਦ ਸਾਵਧਾਨ ਰਹਿਣ ਅਤੇ ਜਿੱਥੇ ਹਨ, ਉੱਥੇ ਹੀ ਰੁਕਣ ਦੀ ਹਦਾਇਤ ਦਿੱਤੀ ਹੈ।
ਦੂਤਾਵਾਸ ਵੱਲੋਂ ਜਾਰੀ ਮੁੱਖ ਦਿਸ਼ਾ-ਨਿਰਦੇਸ਼:
ਭਾਰਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਬਿਜਲੀ ਘਰਾਂ, ਗਰਿੱਡਾਂ ਅਤੇ ਫ਼ੌਜੀ ਟਿਕਾਣਿਆਂ ਤੋਂ ਦੂਰੀ ਬਣਾ ਕੇ ਰੱਖਣ।
ਬਹੁ-ਮੰਜ਼ਿਲਾ ਇਮਾਰਤਾਂ ਦੀਆਂ ਉੱਪਰਲੀਆਂ ਮੰਜ਼ਿਲਾਂ ’ਤੇ ਜਾਣ ਤੋਂ ਮਨਾਹੀ ਕੀਤੀ ਗਈ ਹੈ।
ਜੇਕਰ ਹਾਈਵੇਅ ’ਤੇ ਕੋਈ ਵੀ ਹਰਕਤ ਕਰਨੀ ਹੈ, ਤਾਂ ਉਸ ਲਈ ਪਹਿਲਾਂ ਦੂਤਾਵਾਸ ਨਾਲ ਤਾਲਮੇਲ ਕਰਨਾ ਸਖ਼ਤੀ ਨਾਲ ਲਾਜ਼ਮੀ ਕੀਤਾ ਗਿਆ ਹੈ।
ਜਿਹੜੇ ਭਾਰਤੀ ਦੂਤਾਵਾਸ ਵੱਲੋਂ ਕਿਰਾਏ ’ਤੇ ਲਏ ਗਏ ਹੋਟਲਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਅੰਦਰ ਹੀ ਰਹਿਣ ਅਤੇ ਆਨ-ਸਾਈਟ ਟੀਮਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਐਮਰਜੈਂਸੀ ਸੰਪਰਕ ਨੰਬਰ
ਕਿਸੇ ਵੀ ਮਦਦ ਲਈ ਦੂਤਾਵਾਸ ਨੇ ਹੇਠ ਲਿਖੇ ਨੰਬਰ ਜਾਰੀ ਕੀਤੇ ਹਨ:
+989128109115, +989128109109
+989128109102, +989932179359
ਈਮੇਲ: cons.tehran@mea.gov.in

Indian embassy iran advisory


Recommended Posts