ਵੈਟੀਕਨ ਸਿਟੀ ਨੇੜੇ ਸਿੰਘਾਂ ਦਾ ਵਿਸਾਖੀ ਨਗਰ ਕੀਰਤਨ, ਗੂੰਜਿਆ ਸ਼ਹਿਰ ‘ਜੋ ਬੋਲੇ ਸੋ ਨਿਹਾਲ’ ਨਾਲ
April 22, 2026
ਵੈਟੀਕਨ ਸਿਟੀ ਨੇੜੇ ਸਿੰਘਾਂ ਦਾ ਵਿਸਾਖੀ ਨਗਰ ਕੀਰਤਨ, ਗੂੰਜਿਆ ਸ਼ਹਿਰ ‘ਜੋ ਬੋਲੇ ਸੋ ਨਿਹਾਲ’ ਨਾਲ
ਰੋਮ ਇਟਲੀ ( ਸਾਬੀ ਚੀਨੀਆ ) ਇਟਲੀ ਦੀ ਰਾਜਧਾਨੀ ਰੋਮ ਵਿਖੇ ਗੁਰਦੁਆਰਾ ਹਰਿਗੋਬਿੰਦ
ਸੇਵਾ ਸੁਸਾਇਟੀ, ਗੁਰੂ ਨਾਨਕ ਦਰਬਾਰ ਰੋਮ ਦੀਆਂ ਸਿੱਖ ਸੰਗਤਾਂ ਵੱਲੋਂ ਵਿਸਾਖੀ ਦੇ ਦੀਆਂ ਖੁਸ਼ੀਆਂ
ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿੱਚ ਹਾਜ਼ਰ ਹਜਾਰਾਂ ਦੀ ਗਿਣਤੀ ਵਿੱਚ
ਸ਼ਾਮਲ ਸਿੱਖ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਰੋਮ ਸ਼ਹਿਰ ਦੇ ਰੋਮ ਰੋਮ ਨੂੰ
ਗੂੰਜਣ ਲਾ ਦਿੱਤਾ ਦੱਸਣਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਮੌਕੇ ਰੋਮ ਸ਼ਹਿਰ ਦੇ ਸੈਂਟਰ ਵਿੱਚ ਹਰ
ਸਾਲ ਅਲੌਕਿਕ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ
ਵੱਡੀ ਤਦਾਦ ਵਿੱਚ ਸ਼ਮੂਲੀਅਤ ਕਰਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕਿ ਆਪਣਾ
ਜੀਵਨ ਸਫਲਾ ਬਣਾਉਂਦੀਆਂ ਹਨ । ਨਗਰ ਕੀਰਤਨ ਦੀ ਆਰੰਭਤਾ ਦਿੱਤੇ ਸਮੇਂ ਮੁਤਾਬਕ ਪਿਆਸਾ ਵਿਕਟੋਰੀਆ
ਤੋ ਹੋਈ ਭਾਈ ਸੁਖਬੀਰ ਸਿੰਘ ਭੋਰ ਦੇ ਢਾਡੀ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ
ਕਰਵਾਇਆ ਗਿਆ ਇਸ ਮੌਕੇ ਨੌਜਵਾਨ ਸੇਵਾਦਾਰਾਂ ਵੱਲੋ ਲ਼ੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ਛੋਟੇ
ਛੋਟੇ ਬੱਚਿਆਂ ਵੱਲੋਂ ਵੀ ਕੀਰਤਨ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ ਜੋੜਾ ਘਰ ਮੌਜੂਦ ਸੇਵਾਦਾਰਾਂ
ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ ॥ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਅਤੇ
ਸੇਵਾਦਾਰਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ ਸਥਾਨਿਕ ਟ੍ਰੈਫਿਕ ਪੁਲਸ ਦੁਆਰਾ ਆਪਣੀ ਡਿਊਟੀ ਨੂੰ
ਬਾਖੂਬੀ ਨਾਲ ਨਿਭਾਇਆ ਗਿਆ॥
ਰੋਮ ਵਿਚ ਸਜਾਏ ਨਗਰ ਕੀਰਤਨ ਦੀਆਂ ਵੱਖ ਵੱਖ-ਵੱਖ ਤਸਵੀਰਾਂ ਫੋਟੋ ਸਾਬੀ ਚੀਨੀਆ
Nagar Kirtan In Rom
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories