ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ">
ਲੁਧਿਆਣਾ ‘ਚ ਦੁੱਧ ਮਹਿੰਗਾ: 1 ਮਈ ਤੋਂ 5 ਰੁਪਏ ਵਾਧਾ, ਨਵੇਂ ਰੇਟ ਲਾਗੂ    ਟਾਵਰ ‘ਤੇ 578 ਦਿਨ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ    ਵੈਟੀਕਨ ਸਿਟੀ ਨੇੜੇ ਸਿੰਘਾਂ ਦਾ ਵਿਸਾਖੀ ਨਗਰ ਕੀਰਤਨ, ਗੂੰਜਿਆ ਸ਼ਹਿਰ ‘ਜੋ ਬੋਲੇ ਸੋ ਨਿਹਾਲ’ ਨਾਲ    ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ    ਪੰਜਾਬ ‘ਚ ਵੱਡਾ ਪਾਵਰ ਕੱਟ ਅਲਰਟ!,5 ਦਿਨ 8–10 ਘੰਟੇ ਬਿਜਲੀ ਰਹੇਗੀ ਬੰਦ    ਮੋਹਾਲੀ ਦਾ ਵੱਡਾ ਮਾਲ ਅਚਾਨਕ ਹੋਇਆ ਬੰਦ,ਕੰਪਨੀ ਨੇ ਗੇਟ ‘ਤੇ ਜਨਤਕ ਨੋਟਿਸ ਲਗਾਇਆ    ਕੇਦਾਰਨਾਥ ਮੰਦਰ ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ    ‘ਲਾਰੈਂਸ ਆਫ਼ ਪੰਜਾਬ’ ਦਸਤਾਵੇਜ਼ੀ ਸੀਰੀਜ਼ ‘ਤੇ ਵਿਵਾਦ, ਰਾਜਾ ਵੜਿੰਗ ਨੇ ਬੈਨ ਲਗਾਉਣ ਦੀ ਕੀਤੀ ਮੰਗ    *ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਆਤਮ ਸਨਮਾਨ ਅਤੇ ਸੁਰੱਖਿਅਤ ਭਵਿੱਖ ਲਈ ਅਸ਼ੀਰਵਾਦ ਸਕੀਮ ਬਣੀ ਵੱਡੀ ਮਦਦ*    ਅਜਨਾਲਾ ਥਾਣੇ ਹਮਲੇ ਮਾਮਲੇ ‘ਚ ਪੁਲਿਸ ਐਕਸ਼ਨ ਮੋਡ ‘ਚ,ਅਸਾਮ ਪਹੁੰਚੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ   
ਟਾਵਰ ‘ਤੇ 578 ਦਿਨ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ
April 22, 2026
Gurjeet-Singh-Fauji-On-Tower

ਟਾਵਰ ‘ਤੇ 578 ਦਿਨ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਪਿਛਲੇ 578 ਦਿਨਾਂ ਤੋਂ ਬੀਐਸਐਨਐਲ ਦੇ ਕਰੀਬ 400 ਫੁੱਟ ਉੱਚੇ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਲਿਆਉਣ ਲਈ ਪਟਿਆਲਾ ਪ੍ਰਸ਼ਾਸਨ ਵੱਲੋਂ ਹੁਣ ਫ਼ੌਜ ਦੀ ਮਦਦ ਮੰਗੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੇ ਵਧੀਕ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਸਹਿਯੋਗ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ, ਸਮਾਣਾ ਵਿੱਚ ਚੱਲ ਰਹੇ ਟਾਵਰ ਮੋਰਚੇ ਨੂੰ ਸਮਾਪਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਚੌਂਕ ‘ਤੇ ਸ੍ਰੀ ਆਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। 24 ਅਪ੍ਰੈਲ ਨੂੰ ਭੋਗ ਪੈਣ ਤੋਂ ਬਾਅਦ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਜੇਕਰ ਸਰਕਾਰੀ ਪੱਧਰ ‘ਤੇ ਕੋਈ ਢੰਗ ਦੀ ਸਹਾਇਤਾ ਨਹੀਂ ਮਿਲੀ, ਤਾਂ ਭਾਈ ਗੁਰਜੀਤ ਸਿੰਘ ਖ਼ੁਦ ਹੀ ਟਾਵਰ ਤੋਂ ਹੇਠਾਂ ਉਤਰਣ ਦਾ ਫੈਸਲਾ ਕਰ ਸਕਦੇ ਹਨ।

Gurjeet Singh Fauji On Tower


Recommended Posts