ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ    ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਅੱਤਵਾਦੀ'; ਪਹਿਲਾਂ ਵੀ ਕਈ ਮਾਮਲੇ ਦਰਜ    ਪੰਜਾਬ ‘ਚ ਰੇਲ ਟਰੈਕ ਧਮਾਕਾ, ਸੁਰੱਖਿਆ ‘ਤੇ ਵੱਡੇ ਸਵਾਲ    ਪੰਜਾਬ ‘ਚ ਰੇਲ ਟਰੈਕ ਧਮਾਕਾ, ਸੁਰੱਖਿਆ ‘ਤੇ ਵੱਡੇ ਸਵਾਲ    ਅੰਮ੍ਰਿਤਸਰ ‘ਚ ਵੱਡੀ ਕਾਰਵਾਈ, 2 ਕਿਲੋ ਹੈਰੋਇਨ ਸਣੇ SHO ਗ੍ਰਿਫ਼ਤਾਰ; ਪੇਸ਼ੀ ਤੋਂ ਬਾਅਦ ਇੱਕ ਦਿਨ ਦੇ ਰਿਮਾਂਡ ‘ਤੇ ਭੇਜਿਆ    ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਵਿਵਾਦ, ਗਰਮਖਿਆਲੀਆਂ ਨੇ ਦਿੱਤੀ ਚੇਤਾਵਨੀ    ਲੱਦਾਖ ਦਾ ਨਕਸ਼ਾ ਬਦਲਿਆ: ਹੁਣ 2 ਨਹੀਂ, ਕੁੱਲ 7 ਜ਼ਿਲ੍ਹੇ ਹੋਣਗੇ    ਬਿਰਿਆਨੀ ਮਗਰੋਂ ਤਰਬੂਜ਼ ਖਾਣਾ ਬਣਿਆ ਕਾਲ! ਮੁੰਬਈ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ    ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ    DM Randhawa Case ’ਚ 35 ਦਿਨ ਬਾਅਦ ਵੀ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ, ਹੁਣ ਹਾਈਕੋਰਟ ਦਾ ਰੁਖ ਕਰੇਗਾ ਪਰਿਵਾਰ   
ਕੌਮੀ ਇਨਸਾਫ਼ ਮੋਰਚੇ ਵਲੋਂ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਹਾਊਸ ਤੱਕ ਕੀਤਾ ਜਾਵੇਗਾ ਰੋਸ ਮਾਰਚ
April 25, 2026
Morcha-Bye-Farmers

ਕੌਮੀ ਇਨਸਾਫ਼ ਮੋਰਚੇ ਵਲੋਂ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਹਾਊਸ ਤੱਕ ਕੀਤਾ ਜਾਵੇਗਾ ਰੋਸ ਮਾਰਚ

ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਵਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਹਾਊਸ ਤੱਕ ਕਾਲੇ ਚੋਲੇ ਪਾ ਕੇ ਤੇ ਜੰਜੀਰਾਂ ਪਹਿਨ ਕੇ ਰੋਸ ਮਾਰਚ ਕੀਤਾ ਜਾਵੇਗਾ। ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਇਹ ਮਾਰਚ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ 'ਤੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਸੰਬੰਧੀ ਪਿਛਲੇ ਦਿਨੀ ਏਆਈ ਦੇ ਨਾਲ ਜੋ ਫੇਕ ਵੀਡੀਓ ਗੀਤਾਂ ਦੇ ਰੂਪ ਵਿਚ ਜਾਰੀ ਕੀਤੀ ਉਸ ਦੀ ਵੀ ਕੌਮੀ ਇਨਸਾਫ਼ ਮੋਰਚੇ ਵੱਲੋਂ ਕੜੀ ਨਿੰਦਿਆ ਕਰਨ ਦੇ ਨਾਲ ਨਾਲ ਇਸ ਸੰਬੰਧੀ ਇਕ ਸ਼ਿਕਾਇਤ ਦਰਜ ਕੀਤੇ ਜਾਣ ਦੀ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਸਾਈਬਰ ਕ੍ਰਾਈਮ ਨੂੰ ਪੱਤਰ ਲਿਖਦਿਆਂ ਇਸ ਫੇਕ ਵੀਡੀਓ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਵੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਉਠਾਈ ਹੈ। ਇਸ ਮੌਕੇ 'ਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਕਿਸਾਨ ਆਗੂ ਗੁਰਿੰਦਰ ਭੰਗੂ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਜਗਤਾਰ ਸਿੰਘ ਹਵਾਰਾ ਦੁਆਰਾ ਭੇਜੀ ਇਕ ਚਿੱਠੀ ਨੂੰ ਸੁਨੇਹੇ ਦੇ ਰੂਪ ਵਿਚ ਪੜ੍ਹ ਕੇ ਪੇਸ਼ ਕੀਤਾ ਗਿਆ, ਜਿਸ ਵਿਚ ਜਗਤਾਰ ਸਿੰਘ ਹਵਾਰਾ ਵਲੋਂ ਵੀ ਬਾਪੂ ਗੁਰਚਰਨ ਸਿੰਘ 'ਤੇ ਕੀਤੀਆਂ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਉਨਾਂ ਮੰਗ ਵੀ ਕੀਤੀ ਹੈ ਕਿ ਇਸ ਸਾਜਿਸ਼ ਪਿੱਛੇ ਕੌਣ ਕੰਮ ਕਰ ਰਿਹਾ, ਉਸ ਵੀਡੀਓ ਦੇ ਸੱਚ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਪਿਛਲੇ ਚਾਰ ਸਾਲਾਂ ਤੋਂ ਚੱਲਦਾ ਆ ਰਿਹਾ ਹੈ ।ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ ਉਤਰਾ ਚੜਾਅ ਆਉਂਦੇ ਜਾਂਦੇ ਰਹਿੰਦੇ ਹਨ ,ਪਰ ਇਸ ਤਰਾਂ ਦੀਆਂ ਕਿਸੇ ਵੱਡੇ ਆਗੂ ਤੇ ਟਿੱਪਣੀਆਂ ਕਰਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। 

Morcha Bye Farmers


Recommended Posts