‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ    ਪੰਜਾਬ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਗਰਮਾ-ਗਰਮੀ    ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ    ਪੰਜਾਬ ‘ਚ ਆਂਗਣਵਾੜੀ ਖੁਰਾਕ ਸਪਲਾਈ ਬੰਦ, ਮਾਰਕਫੈਡ ਨੇ ਪ੍ਰਾਜੈਕਟ ਵਾਪਸ ਕੀਤਾ    ਐਨਰਜੀ ਡਰਿੰਕਸ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਲਾਗੂ    ਟ੍ਰਾਈਡੇਂਟ ਗਰੁੱਪ ਫੈਕਟਰੀ ਤੇ ਪ੍ਰਦੂਸ਼ਣ ਬੋਰਡ ਦੀ ਰੇਡ, ਕੁਝ ਦਿਨ ਪਹਿਲਾਂ ਹੀ BJP ‘ਚ ਸ਼ਾਮਲ ਹੋਏ ਹਨ ਰਜਿੰਦਰ ਗੁਪਤਾ    ਹਰਭਜਨ ਸਿੰਘ ਦੀ ਸੁਰੱਖਿਆ ਮਾਮਲੇ ‘ਚ ਹਾਈਕੋਰਟ ਸਖ਼ਤ, ਪੰਜਾਬ ਤੇ ਕੇਂਦਰ ਨੂੰ ਨੋਟਿਸ    ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ    ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਦਾਲਤੀ ਕਾਰਵਾਈ, ਹੁਣ ਸੈਸ਼ਨ ਕੋਰਟ ‘ਚ ਚੱਲੇਗਾ ਟ੍ਰਾਇਲ    ਵਕੀਲ ਘੁੰਮਣ ਬ੍ਰਦਰਜ਼ ‘ਆਪ’ ’ਚ ਸ਼ਾਮਿਲ   
ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ
April 29, 2026
Punjab-Footbaal-Team

ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ

ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਰੁੜਕਾ ਕਲਾਂ ਦੇ ਯੂਥ ਫੁੱਟਬਾਲ ਕਲੱਬ (ਵਾਈਐਫਸੀ) ਦਾ ਦੌਰਾ ਕੀਤਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 5 ਤੋਂ 15 ਮਈ ਤੱਕ ਮੈਕਸੀਕੋ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ 14 ਤੋਂ 17 ਸਾਲ ਦੀ ਉਮਰ ਦੇ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।
ਡਾ. ਚੱਬੇਵਾਲ ਨੇ ਕਲੱਬ ਦੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਨੇ ਖਿਡਾਰੀਆਂ ਅਤੇ ਪਿੰਡ ਵਾਸੀਆਂ ਦੀ ਸਹੂਲਤ ਲਈ 5 ਕਰੋੜ ਰੁਪਏ ਦੀ ਲਾਗਤ ਨਾਲ ਰੁੜਕਾ ਕਲਾਂ-ਘੁੱਡਕਾ-ਪਾਂਡਵਾਂ ਤੋਂ ਮੌਲੀ ਤੱਕ 18 ਫੁੱਟ ਚੌੜੀ ਨਵੀਂ ਸੜਕ ਬਣਾਉਣ ਦਾ ਵੀ ਐਲਾਨ ਕੀਤਾ। ਚੱਬੇਵਾਲ ਨੇ ਕਿਹਾ ਕਿ ਇਹ ਸਾਰੇ ਉੱਤਰੀ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਵਾਈਐਫਸੀ ਦੇ ਨੌਜਵਾਨ ਮੈਕਸੀਕੋ ਵਿੱਚ ਰਾਸ਼ਟਰੀ ਝੰਡਾ ਬੁਲੰਦ ਕਰਨਗੇ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਸਮਾਗਮਾਂ ਰਾਹੀਂ ਬਣਾਏ ਗਏ ਖੇਡ ਮਾਹੌਲ ਦੇ ਨਤੀਜੇ ਵਜੋਂ ਪਿੰਡ ਦੇ ਬੱਚੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕ ਰਹੇ ਹਨ।
ਚੱਬੇਵਾਲ ਨੇ ਦੱਸਿਆ ਕਿ ਸਟ੍ਰੀਟ ਚਾਈਲਡ ਵਰਲਡ ਕੱਪ 5 ਤੋਂ 15 ਮਈ ਤੱਕ ਆਯੋਜਿਤ ਕੀਤਾ ਜਾਵੇਗਾ, ਜਿੱਥੇ 14 ਤੋਂ 17 ਸਾਲ ਦੀ ਉਮਰ ਦੇ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਵਾਈਐਫਸੀ ਦੇ ਚੇਅਰਮੈਨ ਗੁਰਮੰਗਲ ਦਾਸ ਨੇ ਲੋਕ ਸਭਾ ਮੈਂਬਰ ਦਾ ਧੰਨਵਾਦ ਕੀਤਾ ਅਤੇ ਮੈਕਸੀਕੋ ਦੀ ਯਾਤਰਾ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਦੁਨੀਆ ਭਰ ਦੀਆਂ ਕੁੱਲ 30 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ 17 ਕੁੜੀਆਂ ਅਤੇ 13 ਮੁੰਡੇ ਸ਼ਾਮਲ ਹਨ।

Punjab Footbaal Team


Recommended Posts