< ">
ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਦਾਲਤੀ ਕਾਰਵਾਈ, ਹੁਣ ਸੈਸ਼ਨ ਕੋਰਟ ‘ਚ ਚੱਲੇਗਾ ਟ੍ਰਾਇਲ    ਵਕੀਲ ਘੁੰਮਣ ਬ੍ਰਦਰਜ਼ ‘ਆਪ’ ’ਚ ਸ਼ਾਮਿਲ    ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ    ਅੰਮ੍ਰਿਤਪਾਲ ਮਹਿਰੋਂ ਨੂੰ VC ਜ਼ਰੀਏ ਕੋਰਟ ‘ਚ ਕੀਤਾ ਗਿਆ ਪੇਸ਼, 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ‘ਚ ਭੇਜਿਆ    ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਕੇ 'ਤੇ ਮੌਤ    'ਜਾਗਤ ਜੋਤ ਸਤਿਕਾਰ ਐਕਟ' ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਸਖ਼ਤ, ਪਟੀਸ਼ਨਰ ਨੂੰ ਪਾਈ ਝਾੜ, ਕਿਰਦਾਰ ’ਤੇ ਉਠਾਏ ਸਵਾਲ    ਅਦਾਲਤ ਵਲੋਂ ਰਿਲਾਇੰਸ ਕਮਿਊਨੀਕੇਸ਼ਨਜ਼ ਵਿਰੁੱਧ ਸੀਬੀਆਈ ਦੁਆਰਾ ਦਾਇਰ ਅਰਜ਼ੀ ਨੂੰ ਮਨਜ਼ੂਰੀ    ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ    ਪਟਿਆਲਾ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਪਈਆਂ ਭਾਜੜਾਂ, ਬੱਚਿਆਂ ਨੂੰ ਲੈਣ ਪਹੁੰਚੇ ਮਾਪੇ    ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ   
ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ
April 30, 2026
Meeting-with-cm-mann-fellow-mlas

ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ

 
ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। 5 ਮਈ ਲਈ ਮੁਲਾਕਾਤ ਤੈਅ ਕੀਤੀ ਗਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਜਾਣ ਵਾਲੇ ਵਿਧਾਇਕ ਬਾਹਰ ਹੀ ਰੁਕਣਗੇ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਸਾਂਝੀ ਕੀਤੀ।
CM ਮਾਨ ਨੇ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਨੂੰ 5 ਮਈ ਨੂੰ ਦੁਪਹਿਰ 12 ਵਜੇ ਮੁਲਾਕਾਤ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ ਲਈ ਮੁਲਾਕਾਤ ਦੀ ਬੇਨਤੀ ਕੀਤੀ ਸੀ, ਪਰ ਮੈਨੂੰ ਉਨ੍ਹਾਂ ਨਾਲ ਮੁਲਾਕਾਤ ਦਾ ਸੱਦਾ ਹੀ ਮਿਲਿਆ ਹੈ। ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਜਾਵਾਂਗਾ। ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ, ਜਦੋਂ ਕਿ ਮੈਂ ਅੰਦਰ ਜਾਵਾਂਗਾ ਅਤੇ ਸਾਰਿਆਂ ਵੱਲੋਂ ਮਾਣਯੋਗ ਰਾਸ਼ਟਰਪਤੀ ਨੂੰ ਪੰਜਾਬ ਅਤੇ ਇਸਦੇ ਲੋਕਾਂ ਦੀ ਆਵਾਜ਼ ਮਜ਼ਬੂਤੀ ਨਾਲ ਪੇਸ਼ ਕਰਾਂਗਾ। ਅਗਲੀ ਰਣਨੀਤੀ ਮੀਟਿੰਗ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ। ਮਾਣਯੋਗ ਰਾਸ਼ਟਰਪਤੀ ਦਾ ਉਨ੍ਹਾਂ ਦੇ ਕੀਮਤੀ ਸਮੇਂ ਲਈ ਦਿਲੋਂ ਧੰਨਵਾਦ।

Meeting with cm mann fellow mlas


Recommended Posts