< ">
ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ SGPC ਦਾ ਵੱਡਾ ਕਦਮ, ਲਗਵਾਏ ਫਲੈਕਸ ਬੋਰਡ    ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ PM ਮੋਦੀ ਨੂੰ ਅਪੀਲ-‘IPL ਨੂੰ ਤੁਰੰਤ ਕੀਤਾ ਜਾਵੇ ਬੰਦ’    ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ, CM ਮਾਨ ਨੇ ਪਾਰਟੀ ‘ਚ ਕੀਤਾ ਸਵਾਗਤ    ਅੰਮ੍ਰਿਤਸਰ ‘ਚ ਪਿਓ ਦੀ ਪਿੱਠ ‘ਚ ਧੀ ਨੇ ਮਾਰੀ ਗੋਲੀ, ਅਰਦਾਸ ਕਰਦੇ ਵਕਤ ਲਾਇਸੈਂਸੀ ਪਿਸਤੌਲ ਨਾਲ ਕੀਤੀ ਫਾਈਰਿੰਗ    NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ    NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ    NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ    ਫਿਲੌਰ ਤੋਂ ਲੈਸਟਰ ਤੱਕ ਦਾ ਸਫਰ: ਕੁਲਵਿੰਦਰ ਸਿੰਘ ਜੋਹਲ ਬਣੇ ਲੈਸਟਰ ਦੇ ਪਹਿਲੇ ਗੁਰਸਿੱਖ ਲਾਰਡ ਮੇਅਰ    SDM ਗੁਰਦਾਸਪੁਰ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹਾਈਵੇਅ ਜ਼ਮੀਨ ਐਕੁਆਇਰ ‘ਚ ਗਬਨ ਦਾ ਮਾਮਲਾ    ਸੰਜੀਵ ਅਰੋੜਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ   
ਕੈਨੇਡਾ ‘ਚ 33,000 ਕਾਮਿਆਂ ਨੂੰ ਮਿਲੇਗੀ ਸਿੱਧੀ PR
May 5, 2026
-33000-workers-in-canada

ਕੈਨੇਡਾ ‘ਚ 33,000 ਕਾਮਿਆਂ ਨੂੰ ਮਿਲੇਗੀ ਸਿੱਧੀ PR

 
ਕੈਨੇਡਾ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ ਤਹਿਤ 33,000 ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ (PR) ਦੇਣ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਲੰਬੇ ਸਮੇਂ ਤੋਂ ਵਰਕ ਪਰਮਿਟ ਉੱਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਛੋਟੇ ਕਸਬਿਆਂ ਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਕੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ-ਡਿਆਬ ਨੇ ਦੱਸਿਆ ਕਿ ਬਜਟ 2025 ਵਿੱਚ ਕੀਤੇ ਵਾਅਦੇ ਅਨੁਸਾਰ ਇਸ ਨੀਤੀ ਤਹਿਤ ਵਰਕ ਪਰਮਿਟ ਧਾਰਕਾਂ ਨੂੰ ਤੇਜ਼ੀ ਨਾਲ ਸਥਾਈ ਨਾਗਰਿਕਤਾ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ 2026 ਵਿੱਚ ਘੱਟੋ-ਘੱਟ 20,000 ਅਤੇ ਬਾਕੀ ਪ੍ਰਕਿਰਿਆ 2027 ਵਿੱਚ ਪੂਰੀ ਕਰ ਲਈ ਜਾਵੇ।
ਮੰਤਰੀ ਨੇ ਇਹ ਵੀ ਦੱਸਿਆ ਕਿ ਸਾਲ 2026 ਦੇ ਪਹਿਲੇ ਦੋ ਮਹੀਨਿਆਂ (ਜਨਵਰੀ-ਫਰਵਰੀ) ਵਿੱਚ ਹੀ ਇਸ ਸਕੀਮ ਤਹਿਤ 3,600 ਲੋਕਾਂ ਨੂੰ ਪੀਆਰ ਜਾਰੀ ਕੀਤਾ ਜਾ ਚੁੱਕਾ ਹੈ। ਕੈਨੇਡਾ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਫੈਸਲਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਨੀਤੀ ਤੋਂ ਸਭ ਤੋਂ ਵੱਡਾ ਲਾਭ ਪੰਜਾਬੀਆਂ ਨੂੰ ਹੋਣ ਵਾਲਾ ਹੈ, ਜੋ ਲੰਬੇ ਸਮੇਂ ਤੋਂ ਵਰਕ ਪਰਮਿਟ ਉੱਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਆਪਣੇ ਪੀਆਰ ਦੀ ਉਡੀਕ ਵਿੱਚ ਸਨ। ਇਸ ਫੈਸਲੇ ਨਾਲ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚ ਸਥਾਈ ਤੌਰ ਉੱਤੇ ਰਹਿਣ ਦਾ ਮੌਕਾ ਮਿਲੇਗਾ। ਇਹ ਨੀਤੀ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਲਈ ਖਾਸ ਤੌਰ ਉੱਤੇ ਲਾਭਦਾਇਕ ਸਾਬਤ ਹੋਵੇਗੀ।

33000 workers in canada


Recommended Posts