ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ
May 12, 2026
ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ
ਫਿਰੋਜ਼ਪੁਰ ਪੁਲਿਸ ਵੱਲੋਂ ਪ੍ਰਾਪਰਟੀ ਡੀਲਰ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ
ਵਿਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ।
ਪੁਲਿਸ ਮੁਤਾਬਕ ਪ੍ਰਾਪਰਟੀ ਡੀਲਰ ਦੇ ਸਾਥੀ ਪਾਰਟਰਨ ਨੇ ਪੈਸੇ ਦੇ ਕੇ ਉਸ ਦੇ ਕਤਲ ਦੀ ਸਾਜਿਸ਼ ਸੀ
ਪਰ ਹਮਲੇ ਵਿਚ ਉਹ ਜਖਮੀ ਹੋ ਗਿਆ ਪਰ ਉਸ ਦ ਜਾਨ ਬਚ ਗਈ। ਪੁਲਿਸ ਨੇ ਦੋਸ਼ੀਆਂ ਕੋਲੋਂ ਤੇਜ਼ਧਾਰ
ਹਥਿਆਰ, ਇੱਕ ਗਾਰਾਇੰਡਰ ਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ‘ਚ ਪ੍ਰਾਪਰਟੀ ਡੀਲਰ ਰਣਜੀਤ ਸਿੰਘ
‘ਤੇ ਚਾਰ ਅਣਪਛਾਤਿਆਂ ਵਲੋਂ ਉਸ ਦੇ ਦਫਤਰ ਵਿਚ ਹਮਲਾ ਕੀਤਾ ਗਿਆ ਸੀ। ਰਣਜੀਤ ਸਿੰਘ ਨੂੰ ਗਭੀਰ
ਹਾਲਤ ਵਿੱਚ ਹਸਪਤਾਲ਼ ਭਰਤੀ ਕਰਵਾਇਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਟੈਕਨੀਕਲ ਤਰੀਕੇ ਨਾਲ
ਜਾਂਚ ਸ਼ੁਰੂ ਕੀਤੀ ਅਤੇ ਤਾਂ ਵੱਡੇ ਖੁਲਾਸੇ ਹੋਏ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਪ੍ਰਾਪਰਟੀ ਡੀਲਰ ਰਣਜੀਤ ਸਿੰਘ ਤੇ ਉਸਦੇ ਪਾਰਟਨਰ
ਸਾਥੀ ਨੇ ਕਰੀਬ ਤਿੰਨ-ਚਾਰ ਕਰੋੜ ਦੀ ਜਮੀਨ ਲਈ ਹੋਈ ਸੀ। ਉਹ ਜਮੀਨ ਕੱਟ ਕੇ ਪਲਾਟ ਸੇਲ ਕਰਦੇ ਸਨ।
ਸਾਰੀ ਜਮੀਨ ਦੇ ਲਾਲਚ ਵਿੱਚ ਪ੍ਰਾਪਰਟੀ ਡੀਲਰ ਰਣਜੀਤ ਸਿੰਘ ਨੂੰ ਮਾਰਨ ਨੂੰ ਲੈ ਕੇ ਉਸ ਦੇ ਪਾਰਟਨਰ
ਨੇ ਆਪਣੇ ਸਾਥੀ ‘ਤੇ ਕਾਂਟਰੈਕਟ ਕਿਲਰਾਂ ਤੋਂ ਹਮਲਾ ਕਰਵਾਇਆ ਗਿਆ ਪਰ ਹਮਲੇ ਵਿਚ ਰਣਜੀਤ ਸਿੰਘ ਦੀ
ਜਾਨ ਬਚ ਗਈ ।
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਟਰੈਕਟ ਕਿਲਰ ਨੂੰ
ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਭਰੋਸਾ ਦੇ ਕੇ ਇਹ ਕੰਮ ਕਰਵਾਇਆ ਗਿਆ ਸੀ ਅਤੇ ਉਹਨਾਂ ਨੂੰ ਹੁਣ
ਤਕ ਨਕਦ 15 ਹਜਾਰ ਰੁਪਏ ਦਿੱਤੇ ਸਨ। SSP ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਵਿਚ
ਸਾਹਮਣੇ ਆਇਆ ਕਿ ਉਨ੍ਹਾਂ ਨੇ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਉਸ ਦੇ ਪਾਰਟਨਰ ਆਕਾਸ਼ ਨੂੰ ਵੀ
ਮਾਰ ਦੇਣ ਦਾ ਪਲਾਨ ਬਣਾ ਲਿਆ ਸੀ। ਉਨ੍ਹਾਂ ਦੱਸਿਆ ਇਸ ਮਾਮਲੇ ਦੇ ਵਿੱਚ ਛੇ ਜਣਿਆਂ ‘ਤੇ ਮਾਮਲਾ
ਦਰਜ ਕੀਤਾ ਗਿਆ ਹੈ ਅਤੇ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Attack Propty Dealer
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories