ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ
May 11, 2026
ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ
ਦੀ ਕੀਤੀ ਗਈ ਅਪੀਲ ਤੋਂ ਬਾਅਦ ਦੇਸ਼ ਭਰ ਦੇ ਜਵੈਲਰਸ ਅਤੇ ਸੋਨਾ ਕਾਰੋਬਾਰ ਨਾਲ ਜੁੜੇ ਵਪਾਰੀਆਂ
ਵਿੱਚ ਚਿੰਤਾ ਵਧ ਗਈ ਹੈ। ਵਪਾਰੀ ਸੰਗਠਨਾਂ ਦਾ ਮੰਨਣਾ ਹੈ ਕਿ ਜੇ ਲੋਕਾਂ ਨੇ ਇਸ ਅਪੀਲ ਨੂੰ
ਗੰਭੀਰਤਾ ਨਾਲ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਵਿਕਰੀ ‘ਚ ਵੱਡੀ ਕਮੀ ਦੇਖਣ ਨੂੰ ਮਿਲ
ਸਕਦੀ ਹੈ।
ਦਿੱਲੀ ਦੇ ਵਪਾਰੀ ਸੰਗਠਨ CTI ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਭਾਰਤ
ਦੁਨੀਆ ਵਿੱਚ ਸੋਨੇ ਦੀ ਖਪਤ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ, ਪਰ ਇਸ
ਅਪੀਲ ਤੋਂ ਬਾਅਦ ਮਾਰਕੀਟ ਦਾ ਮਾਹੌਲ ਬਦਲ ਸਕਦਾ ਹੈ। ਉਨ੍ਹਾਂ ਮੁਤਾਬਕ ਵਿਆਹਾਂ ਦੇ ਸੀਜ਼ਨ ਦੌਰਾਨ
ਵੀ ਗਾਹਕ ਸੋਨਾ ਖਰੀਦਣ ਤੋਂ ਹਿਚਕਚਾ ਸਕਦੇ ਹਨ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਲੋਕਾਂ ਵਿੱਚ
ਅਣਿਸ਼ਚਿਤਤਾ ਪੈਦਾ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਜਵੈਲਰੀ ਦੁਕਾਨਾਂ ਅਤੇ ਸੋਨੇ ਦੇ ਕਾਰੋਬਾਰ ‘ਤੇ ਪੈਂਦਾ ਹੈ।
ਮਾਹਿਰਾਂ ਅਨੁਸਾਰ ਜੇ ਮੰਗ ਘੱਟੀ ਤਾਂ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ‘ਤੇ ਵੀ ਦਬਾਅ ਬਣ ਸਕਦਾ ਹੈ।
Modi Apeel
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories