NEET 2026 ਦੀ ਪ੍ਰੀਖਿਆ ਰੱਦ, ਪੇਪਰ ਲੀਕ ਤੋਂ ਬਾਅਦ NTA ਦਾ ਫੈਸਲਾ, CBI ਜਾਂਚ ਦਾ ਆਦੇਸ਼    ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ    ਪੰਜਾਬ ਯੂਨੀਵਰਸਿਟੀ ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ ਕਾਲਾ ਪੇਂਟ    ਸੰਜੀਵ ਅਰੋੜਾ ਨੇ ਹਾਈਕੋਰਟ ਦਾ ਕੀਤਾ ਰੁਖ    ਦਿੱਲੀ ‘ਚ ਸ਼ੁਰੂ ਹੋਇਆ ਹਾਈਟੈਕ ਬੈਰੀਅਰ-ਫ੍ਰੀ ਟੋਲ, ਹੁਣ ਬਿਨਾਂ ਰੁਕੇ ਕੱਟੇਗਾ ਟੋਲ ਟੈਕਸ    ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਡਿਸਚਾਰਜ ਅਰਜ਼ੀ ‘ਤੇ ਸੁਣਵਾਈ, ਰਾਜ ਪੱਖ ਵੱਲੋਂ ਜਵਾਬ ਦਾਖ਼ਲ; 12 ਮਈ ਨੂੰ ਹੋਣਗੀਆਂ ਦਲੀਲਾਂ    ਪੰਜਾਬ ’ਚ ਨਿਗਮ ਚੋਣਾਂ ਦਾ ਹੋਇਆ ਐਲਾਨ    ਜਥੇਦਾਰ ਗੜਗੱਜ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਸਤਿਕਾਰ ਸੋਧ ਐਕਟ ‘ਚੋਂ ਇਤਰਾਜ਼ਯੋਗ ਮੱਦਾਂ ਹਟਾਉਣ ਲਈ ਭੇਜਿਆ ਵਿਸਥਾਰਤ ਪੱਤਰ    ਜਥੇਦਾਰ ਗੜਗੱਜ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਸਤਿਕਾਰ ਸੋਧ ਐਕਟ ‘ਚੋਂ ਇਤਰਾਜ਼ਯੋਗ ਮੱਦਾਂ ਹਟਾਉਣ ਲਈ ਭੇਜਿਆ ਵਿਸਥਾਰਤ ਪੱਤਰ    ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ ਸਾਹ   
ਪੰਜਾਬ ’ਚ ਨਿਗਮ ਚੋਣਾਂ ਦਾ ਹੋਇਆ ਐਲਾਨ
May 11, 2026
Municipal-corporationelection

ਪੰਜਾਬ ’ਚ ਨਿਗਮ ਚੋਣਾਂ ਦਾ ਹੋਇਆ ਐਲਾਨ

ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਚੋਣਾਂ 31 ਮਈ ਤੋਂ ਪਹਿਲਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਨੇ ਇਹ ਹੁਕਮ ਪੰਜਾਬ ਨਗਰ ਨਿਗਮ ਐਕਟ, 1976 ਦੀ ਧਾਰਾ 7-ਏ ਅਧੀਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ, ਆਈਏਐਸ ਦੇ ਦਸਤਖਤ ਹਨ। ਨਿਗਮ ਚੋਣਾਂ 26 ਮਈ ਨੂੰ ਚੋਣਾਂ ਹੋਣਗੀਆਂ। ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ।
8 ਮਿਊਂਸੀਪਲ ਕਾਰਪੋਰੇਸ਼ਨ ‘ਚ ਹੋਣਗੀਆਂ ਚੋਣਾਂ
ਜਿਨ੍ਹਾਂ ਨਗਰ ਨਿਗਮਾਂ ਵਿੱਚ ਚੋਣਾਂ ਹੋਣਗੀਆਂ ਉਨ੍ਹਾਂ ਵਿੱਚ ਬਟਾਲਾ (ਗੁਰਦਾਸਪੁਰ), ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ, ਐਸਏਐਸ ਨਗਰ (ਮੁਹਾਲੀ), ਬਠਿੰਡਾ, ਅਬੋਹਰ (ਫਾਜ਼ਿਲਕਾ), ਮੋਗਾ ਅਤੇ ਬਰਨਾਲਾ ਸ਼ਾਮਲ ਹਨ। ਸਥਾਨਕ ਸਰਕਾਰਾਂ ਵਿਭਾਗ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੰਜਾਬ ਰਾਜ ਚੋਣ ਕਮਿਸ਼ਨ ਅਤੇ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਹਨ ਤਾਂ ਜੋ ਚੋਣ ਪ੍ਰਕਿਰਿਆ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ।
 
ਇਸ ਨੋਟੀਫਿਕੇਸ਼ਨ ਤੋਂ ਬਾਅਦ, ਸਬੰਧਤ ਨਗਰ ਨਿਗਮ ਖੇਤਰਾਂ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ, ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਚੋਣ ਤਿਆਰੀਆਂ ਸ਼ੁਰੂ ਕਰ ਸਕਦੀਆਂ ਹਨ।
2019 ਵਾਰਡਾਂ ‘ਤੇ 3977 ਪੋਲਿੰਗ ਬਣਾਏ ਜਾਣਗੇ
ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਗਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀਆਂ 8 ਮਿਊਂਸੀਪਲ ਕਾਰਪੋਰੇਸ਼ਨ ‘ਚ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਅੱਜ ਤੋਂ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2019 ਵਾਰਡਾਂ ‘ਤੇ 3977 ਪੋਲਿੰਗ ਬਣਾਏ ਜਾਣਗੇ।
 
ਨਾਮਜ਼ਦਗੀ ਫਾਰਮ ਦੇ ਨਾਲ, ਵਿਅਕਤੀ ਨੂੰ ਆਪਣੀ ਜਾਇਦਾਦ ਅਤੇ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਲਫ਼ਨਾਮੇ ਵਿੱਚ ਦੇਣੀ ਪਵੇਗੀ। ਨਾਮਜ਼ਦਗੀ ਡਿਜੀਟਲ ਹੋਵੇਗੀ ਅਤੇ ਔਨਲਾਈਨ ਉਪਲਬਧ ਹੋਵੇਗੀ। ਜਿਸ ਨੂੰ ਹਰ ਰੋਜ਼ ਅਪਡੇਟ ਕੀਤਾ ਜਾਵੇਗਾ। ਨਗਰ ਨਿਗਮ ਲਈ ਖਰਚ ਸੀਮਾ 4 ਲੱਖ, ਨਗਰ ਕੌਂਸਲ ਲਈ 3 ਲੱਖ 60 ਹਜ਼ਾਰ, ਨਗਰ ਪੰਚਾਇਤ ਲਈ 1 ਲੱਖ 40 ਹਜ਼ਾਰ ਹੋਵੇਗੀ। ਪੁਲਿਸ ਨਾਲ ਤਾਲਮੇਲ ਕਰ 35 ਹਜ਼ਾਰ 500 ਕਰਮਚਾਰੀ ਤਾਇਨਾਤ ਹੋਣਗੇ।
ਨਾਮਜ਼ਦਗੀ ਦੇ ਸਮੇਂ ਅੰਦਰ ਅਤੇ ਬਾਹਰ ਹਰ ਜਗ੍ਹਾ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਮੀਦਵਾਰ ਅਤੇ ਪ੍ਰਸਤਾਵਕ ਨਾਮਜ਼ਦਗੀ ਦਾਖਲ ਕਰਨ ਸਮੇਂ ਆ ਸਕਣ। ਉਨ੍ਹਾਂ ਵਿੱਚੋਂ 4 ਤੋਂ ਇਲਾਵਾ ਕੋਈ ਵੀ ਅੰਦਰ ਨਹੀਂ ਆਵੇਗਾ।
ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਜਾਣਕਾਰੀ ਸਾਂਝੀ ਕਰ ਕਿਹਾ ਕਿ ਨਾਮਜ਼ਦਗੀਆਂ 13, 14,15 ਅਤੇ 16 ਮਈ ਤੱਕ 11 ਵਜੇ ਤੋਂ 3 ਵਜੇ ਤੱਕ ਹੋਣਗੀਆਂ। ਉਨ੍ਹਾਂ ਕਿਹਾ ਕਿ 18 ਮਈ ਨੂੰ ਕਾਗਜਾਂ ਦੀ ਜਾਂਚ ਹੋਵੇਗੀ। 19 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ ਅਤੇ 26 ਮਈ ਨੂੰ ਚੋਣਾਂ ਹੋਣਗੀਆਂ। ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ।
 

Municipal corporationelection


Recommended Posts