ਵਿਆਹ ਦੇ ਚਾਰ ਸਾਲ ਬਾਅਦ ਮੌਨੀ ਰਾਏ ਅਤੇ ਸੂਰਜ ਹੋਏ ਅਲੱਗ, ਤਲਾਕ ਲੈ ਕੇ ਕੀਤਾ ਰਿਸ਼ਤਾ ਖਤਮ    ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ    ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਪੁਲਿਸ ਨੇ ਬੈਰੀਕੇਡਿੰਗ ਕਰ ਰੋਕਿਆ, ਵਾਟਰ ਕੈਨਨ ਦੀ ਵੀ ਕੀਤੀ ਵਰਤੋਂ    ਹੁਸ਼ਿਆਰਪੁਰ : ਘਰ ਕੋਲ ਖੇਡਦੇ ਹੋਏ ਬੋਰਵੈੱਲ ‘ਚ ਡਿੱਗਿਆ ਮਾਸੂਮ, ਰੈਸਕਿਊ ਆਪ੍ਰੇਸ਼ਨ ਜਾਰੀ    ਇੱਕ ਪੈਰ ‘ਚ ਲੇਡੀਜ਼ ਫੁੱਟਵੇਅਰ, ਦੂਜੇ ‘ਚ ਚੱਪਲ… ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਨਸ਼ੇ ‘ਚ ਦੋ ਵਾਹਨਾਂ ਨੂੰ ਮਾਰੀ ਟੱਕਰ    ਦੇਸ਼ ਭਰ ’ਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ    ਹੁਣ Delhi ਨਹੀਂ ਦੂਰ, 1 ਘੰਟੇ 10 ਮਿੰਟ 'ਚ ਪਹੁੰਚ ਜਾਓਗੇ ਰਾਜਧਾਨੀ, ਹਰ ਰੋਜ਼ 2 ਉਡਾਣਾਂ, ਜਾਣੋ ਕਿਰਾਇਆ ਤੇ ਸ਼ਡਿਊਲ    21 ਜੂਨ ਨੂੰ ਹੋਵੇਗੀ ਨੀਟ ਯੂ.ਜੀ. ਦੀ ਮੁੜ ਪ੍ਰੀਖਿਆ    ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ    ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ   
ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਪੁਲਿਸ ਨੇ ਬੈਰੀਕੇਡਿੰਗ ਕਰ ਰੋਕਿਆ, ਵਾਟਰ ਕੈਨਨ ਦੀ ਵੀ ਕੀਤੀ ਵਰਤੋਂ
May 15, 2026
Farmer-March

ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਪੁਲਿਸ ਨੇ ਬੈਰੀਕੇਡਿੰਗ ਕਰ ਰੋਕਿਆ, ਵਾਟਰ ਕੈਨਨ ਦੀ ਵੀ ਕੀਤੀ ਵਰਤੋਂ

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡਿੰਗ ਕਰ ਕੇ ਅੱਗੇ ਵਧਣ ਤੋਂ ਰੋਕਿਆ ਤੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵੀ ਵਰਤੋਂ ਕੀਤੀ।
 
ਕਿਸਾਨਾਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਜਾ ਰਹੇ ਸਨ। ਵੱਡੀ ਗਿਣਤੀ ਵਿੱਚ ਕਿਸਾਨ ਮੋਹਾਲੀ ਦੇ ਵਾਈਪੀਐਸ ਚੌਕ ‘ਤੇ ਇਕੱਠੇ ਹੋਏ, ਜਿੱਥੋਂ ਉਨ੍ਹਾਂ ਨੇ ਚੰਡੀਗੜ੍ਹ ਵੱਲ ਵਧਣਾ ਸੀ।
ਕਿਸਾਨਾਂ ਦੇ ਮਾਰਚ ਨੂੰ ਦੇਖਦੇ ਹੋਏ ਪੁਲਿਸ ਪਹਿਲਾਂ ਤੋਂ ਹੀ ਅਲਰਟ ਰਹੀ। ਪੁਲਿਸ ਨੇ YPS ਚੌਂਕ ਤੋਂ ਚੰਡੀਗੜ੍ਹ ਜਾਣਵਾਲੇ ਮੁੱਖ ਰਸਤੇ ਨੂੰ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਸੈਕਟਰ-50 ਵੱਲ ਜਾਣ ਵਾਲੀ ਸੜਕ ‘ਤੇ ਵੀ ਭਾਰੀ ਬੈਰੀਕੇਡ ਲਗਾਏ ਗਏ ਸਨ, ਕਿਉਂਕਿ ਇਹ ਰਸਤਾ ਰਾਜਪਾਲ ਦੀ ਰਿਹਾਇਸ਼ ਵੱਲ ਜਾਂਦਾ ਹੈ।
 
ਇਸ ਦੇ ਬਾਵਜੂਦ ਕਿਸਾਨ ਸੈਕਟਰ 50 ਦੇ ਰਸਤੇ ‘ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਮੌਕੇ ‘ਤੇ ਤਣਾਅ ਵਧ ਗਿਆ ਜਿਸ ਕਾਰਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਕਿਸਾਨਾਂ ਨੇ ਟਰੈਕਟਰਾਂ ਨਾਲ ਲੱਗੀਆਂ ਲੋਹੇ ਦੀਆਂ ਜ਼ੰਜੀਰਾਂ ਦੀ ਮਦਦ ਨਾਲ ਬੈਰੀਕੇਡਾਂ ਨੂੰ ਉਖਾੜ ਦਿੱਤਾ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਕਿਸਾਨਾਂ ਨੇ ਐਸਐਸਪੀ ਕੰਵਰਦੀਪ ਕੌਰ ਨਾਲ ਮੀਟਿੰਗ ਕੀਤੀ। ਬਾਅਦ ਵਿੱਚ ਕਿਸਾਨਾਂ ਨੇ ਪੰਜਾਬ ਰਾਜ ਭਵਨ ਦੇ ਇੱਕ ਅਧਿਕਾਰੀ ਨੂੰ ਕਿਸਾਨ ਪਾਣੀ ਦੇ ਮੁੱਦੇ, ਬਿਜਲੀ ਤੇ ਖੇਤੀ ਕਾਨੂੰਨ, MSP ਦੀ ਕਾਨੂੰਨੀ ਗਾਰੰਟੀ ਤੇ ਸਹਿਕਾਰੀ ਕਰਜਾ ਹੱਦਾਂ ਨੂੰ ਲੈ ਕੇ ਮੰਗ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ।

Farmer March


Recommended Posts