< ">
ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ    ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ    ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ    ਮਾਂ ਦੇ ਪ੍ਰੇਮੀ ਵਲੋਂ ਕਤਲ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ, ਕੁੜੀ ਦੇ ਦੋਸਤ ਨੇ ਮੁਕਾਏ ਆਪਣੇ ਹੀ ਸਾਹ    ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ    ‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ    ਬਾਊਪੁਰ ਨੌਜਵਾਨ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ    
ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ
May 14, 2026
Bibi-Surinder-Kaur-Balian-Holds-

ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ

 
 
ਬਰਨਾਲਾ 14 ਮਈ (ਬਲਵਿੰਦਰ ਆਜ਼ਾਦ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਪੱਧਰ ਤੇ ਇਮਾਨਦਾਰ ਅਤੇ ਅਸਰ ਰਸੂਕ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕਿਸੇ ਘੜੀ ਤਹਿਤ ਨਗਰ ਕੌਂਸਲ ਭਦੌੜ ਦੀਆਂ ਚੋਣਾਂ ਨੂੰ ਲੈ ਕੇ ਸੀਨੀਅਰ ਕਾਂਗਰਸ ਦੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਵੱਲੋਂ ਸਾਬਕਾ ਵਾਈਸ ਪ੍ਰਧਾਨ ਤਰਸੇਮ ਲਾਲ ਬੱਬੂ ਛੂਰਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਵਿੱਚ ਸਾਬਕਾ ਕੌਂਸਲਰ ਬੀਬੀ ਗਿਆਨ ਕੌਰ ਵਾਰਡ ਨੰਬਰ 1ਗੋਕਲ ਸਿੰਘ ਸਾਬਕਾ ਮੈਂਬਰ ਵਾਰਡ ਨੰਬਰ 10, ਰਾਜਾ ਸਿੰਘ ਵਾਰਡ ਨੰਬਰ 9, ਅਤੇ ਗੁਰਪ੍ਰੀਤ ਸਿੰਘ ਰਾਜਾ ਵਾਰਡ ਨੰਬਰ 13 ਤੋਂ ਉਮੀਦਵਾਰ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਬੋਲਦਿਆਂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਹੁਣ ਪੂਰੇ ਪੰਜਾਬ ਭਰ ਵਿੱਚੋਂ ਆਪਣਾ ਜਨ ਆਧਾਰ ਗੁਆ ਚੁੱਕੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਜੋ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਹ ਵਾਅਦੇ ਹਵਾ ਵਿੱਚ ਲਟਕ ਰਹੇ ਹਨ ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਲਗਾਤਾਰ ਜਾਰੀ ਹੈ, ਕਿਉਂਕਿ ਸੱਤਾ ਦੇ ਨਸ਼ੇ ਵਿੱਚ ਚੂਰ ਕਿਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਡੰਡੇ ਅਤੇ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਹੀਂ ਦਿੱਤਾ ਜਿਸ ਕਾਰਨ ਅੱਜ ਪੰਜਾਬ ਦੇ ਲੋਕ ਮੁੜ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਬਾਗਡੋਰ ਸੰਭਾਲਣ ਲਈ ਉਤਾਵਲੇ ਹਨ। ਹੁਣ ਅੱਗੇ ਕਿਹਾ ਕਿ ਇਹ ਸਰਕਾਰ ਤੋਂ ਪੰਜਾਬ ਦਾ ਕਿਸਾਨ, ਮੁਲਾਜ਼ਮ ਵਰਗ, ਵਪਾਰੀ ਵਰਗ, ਛੋਟਾ ਦੁਕਾਨਦਾਰ ਅਤੇ ਗਰੀਬ ਤਬਕਾ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਚੁੱਕਾ ਹੈ। ਇਸ ਪਾਰਟੀ ਦੇ ਸੀਨੀਅਰ ਲੀਡਰ ਦੂਸਰੀਆਂ ਪਾਰਟੀਆਂ ਵਿੱਚ ਪਲੈਨ ਕਰਦੇ ਨਜ਼ਰ ਆ ਰਹੇ ਹਨ ਜਿਸ ਤੋਂ ਇਹ ਸਹਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਤੇ ਇਸ ਪਾਰਟੀ ਦਾ ਪੰਜਾਬ ਵਿੱਚ ਕਿੰਨਾ ਕੁ ਜਨ-ਆਧਾਰ ਹੈ ਪੰਜਾਬ! ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਪੰਜਾਬ ਭਰ ਵਿੱਚ ਸਾਰੇ ਹੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੀਰ ਸਿੰਘਲਾ ਸਾਬਕਾ ਬਲਾਕ ਪ੍ਰਧਾਨ, ਮਨਜੀਤ  ਕੌੜਾ, ਸੁੰਦਰ ਥਿੰਦ, ਬਲਵੀਰ ਰਾਮਗੜੀਆ, ਹਰਦੀਪ ਸਿੰਘ, ਦਲੀਪ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਲਾਭ ਸਿੰਘ ਅਟਵਾਲ, ਨਾਇਬ ਸਿੰਘ ਰੂੜੇਕੇ ਆਦੀ ਵੀ ਹਾਜ਼ਰ ਸਨ।

Bibi Surinder Kaur Balian Holds Special Meeting


Recommended Posts