BJP ਆਗੂ ਡਾ.ਜਗਮੋਹਨ ਸਿੰਘ ਨੇ CM ਮਾਨ ਨੂੰ ਲਿਖੀ ਚਿੱਠੀ, ਪੰਜਾਬ ‘ਚ ਵੀ ਆਂਧਰਾ ਪ੍ਰਦੇਸ਼ ਮਾਡਲ ਲਾਗੂ ਕਰਨ ਦੀ ਮੰਗ
May 18, 2026 / main news
BJP ਆਗੂ ਡਾ.ਜਗਮੋਹਨ ਸਿੰਘ ਨੇ CM ਮਾਨ ਨੂੰ ਲਿਖੀ ਚਿੱਠੀ, ਪੰਜਾਬ ‘ਚ ਵੀ ਆਂਧਰਾ ਪ੍ਰਦੇਸ਼ ਮਾਡਲ ਲਾਗੂ ਕਰਨ ਦੀ ਮੰਗ
ਭਾਜਪਾ ਆਗੂ ਡਾ.ਜਗਮੋਹਨ ਸਿੰਘ ਸਿੰਘ ਰਾਜੂ ਨੇ CM ਮਾਨ ਨੂੰ
ਚਿੱਠੀ ਲਿਖੀ ਹੈ ਤੇ ਪੰਜਾਬ ‘ਚ ਘੱਟ ਰਹੀ ਸਿੱਖ ਆਬਾਦੀ ਦੇ ਮੱਦੇਨਜ਼ਰ, ਸਿੱਖ
ਜਨਸੰਖਿਆ ਨੂੰ ਵਧਾਉਣ ਲਈ ਸਰਕਾਰੀ ਪ੍ਰੋਤਸਾਹਨ ਦੇਣ ਦੀ ਮੰਗ ਕੀਤੀ। ਚਿੱਠੀ ਵਿੱਚ ਭਾਜਪਾ ਆਗੂ ਨੇ
ਪੰਜਾਬ ‘ਚ ਵੀ ਆਂਧਰਾ ਪ੍ਰਦੇਸ਼ ਮਾਡਲ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ
ਗਿਣਤੀ ਲਗਾਤਾਰ ਘੱਟ ਰਹੀ ਹੈ ਇਸ ਲਈ ਸੀਐੱਮ ਮਾਨ ਨੂੰ ਵੀ ਪੰਜਾਬ ਵਿਚ ਵੀ ਆਂਧਰਾ ਪ੍ਰਦੇਸ਼ ਵਾਲਾ
ਮਾਡਲ ਲਾਗੂ ਕਰਨਾ ਚਾਹੀਦਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਂਧਰਾ ਪ੍ਰਦੇਸ਼ ਵਿਚ ਹੁਣੇ ਜਿਹੇ
ਐਲਾਨੇ ਗਏ ਮਾਡਲ ਜਿਸ ਤਹਿਤ ਤੀਜੇ ਬੱਚੇ ਲਈ 30 ਹਜ਼ਾਰ ਰੁਪਏ ਤੇ ਚੌਥੇ ਬੱਚੇ ਲਈ 40 ਹਜ਼ਾਰ
ਰੁਪਏ ਦੇ ਵਿੱਤੀ ਪ੍ਰੋਤਸਾਹਣ ਦੇ ਮਾਡਲ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦਾ ਹਿੱਸਾ ਸਾਲ 1991
ਵਿੱਚ 62.95 ਫੀਸਦੀ ਸੀ, ਜੋ ਘੱਟ ਕੇ ਸਾਲ 2011 ਦੀ ਮਰਦਮਸ਼ੁਮਾਰੀ ਵਿੱਚ 57.69 ਫੀਸਦੀ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਅੰਕੜੇ
ਇਸ ਗੱਲ ਦਾ ਸੰਕੇਤ ਹਨ ਕਿ ਇਹ ਰੁਝਾਨ ਅਜੇ ਵੀ ਜਾਰੀ ਹੈ। ਸਿੱਖ ਆਬਾਦੀ ਵਿੱਚ ਲਗਾਤਾਰ ਆ ਰਹੀ ਇਹ
ਗਿਰਾਵਟ ਪੰਜਾਬ ਵਿੱਚ ਸਿੱਖ ਕੌਮ ਦੇ ਸਮਾਜਿਕ ਅਤੇ ਸੱਭਿਆਚਾਰਕ ਭਵਿੱਖ ਲਈ ਗੰਭੀਰ ਚਿੰਤਾ ਦਾ
ਵਿਸ਼ਾ ਹੈ।
ਸਿੱਖਾਂ ਦੀ ਆਬਾਦੀ ਵਿੱਚ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਸੁਝਾਅ ਦਿੱਤਾ ਹੈ
ਕਿ ਪੰਜਾਬ ਸਰਕਾਰ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਮਾਡਲ ਦੇ ਤਹਿਤ
ਪੰਜਾਬ ਵਿੱਚ ਤੀਜੇ ਬੱਚੇ ਲਈ 30 ਹਜ਼ਾਰ ਰੁਪਏ ਅਤੇ ਚੌਥੇ ਬੱਚੇ ਲਈ 40 ਹਜ਼ਾਰ
ਰੁਪਏ ਦੇ ਵਿੱਤੀ ਪ੍ਰੋਤਸਾਹਨ ਨੂੰ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
Jagmohan Raju Leter