ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ
May 21, 2026 / main news
ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ
ਗੁਰਦਾਸਪੁਰ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਪੇਸ਼ੀ
ਲਈ ਲਿਆਂਦੇ ਇੱਕ ਦੋਸ਼ੀ ਨੇ ਅਚਾਨਕ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਦੌਰਾਨ ਦੋਸ਼ੀ
ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ
ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਿਕ ਪੁਲਿਸ ਨੇ ਦੋਸ਼ੀ ਅਰੁਣ ਗਿਲ ਨੂੰ ਚੋਰੀ ਦੇ ਇੱਕ ਮਾਮਲੇ ਵਿਚ
ਬੀਤੇ ਦਿਨ ਹੀ ਗ੍ਰਿਫਤਾਰ ਕੀਤਾ ਸੀ। ਪੁਲਿਸ ਦੋਸ਼ੀ ਨੂੰ ਪੇਸ਼ੀ ਲਈ ਕੋਰਟ ਕੰਪਲੈਕਸ ਲਿਆਈ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਨੇ ਭੱਜਣ ਦੀ ਨੀਅਤ ਨਾਲ ਅਚਾਨਕ ਕੋਰਟ ਕੰਪਲੈਕਸ ਦੀ ਤੀਜੀ
ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ
Jump In Court