ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ
May 28, 2026
ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ
ਮੁੰਬਈ ਤੋਂ ਹੈਦਰਾਬਾਦ ਜਾ ਰਹੇ ਦੇਵਗਿਰੀ ਐਕਸਪ੍ਰੈਸ ਵਿੱਚ ਸਫ਼ਰ ਕਰਨ ਵਾਲੇ ਇੱਕ
ਯਾਤਰੀ ਕੋਲੋਂ ਬੈਗ ਵਿਚ ਕੱਪੜੇ ਨਹੀਂ, ਸਗੋਂ ਕਰੋੜਾਂ ਰੁਪਏ ਭਰੇ ਮਿਲੇ। ਪਰ ਹੈਦਰਾਬਾਦ ਪਹੁੰਚਣ ਤੋਂ ਪਹਿਲਾਂ ਹੀ ਸਰਕਾਰੀ
ਰੇਲਵੇ ਪੁਲਿਸ ਤੇ ਰੇਲਵੇ ਸੁਰੱਖਿਆ ਬਲ ਦੀ ਨਜਰ ਉਸ ‘ਤੇ ਪੈ ਗਈ। ਪੁੱਛਗਿਛ ਹੋਈ ਤਾਂ ਪੂਰਾ ਮਾਮਲਾ
ਹਵਾਲਾ ਕਾਰੋਬਾਰ ਨਾਲ ਜੁੜਿਆ ਨਿਕਲਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1
ਕਰੋੜ 22 ਲੱਖ 70 ਹਜਾਰ ਰਪੁਏ ਕੈਸ਼ ਬਰਾਮਦ ਕੀਤੇ ਹਨ।
ਏਜੰਸੀ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਸਿਕੰਦਰਾਬਾਦ ਰੇਲਵੇ ਪੁਲਿਸ ਅਤੇ
ਆਰਪੀਐਫ ਦੀ ਇੱਕ ਟੀਮ ਬੋਲਾਰੂਮ ਅਤੇ ਮਲਕਾਜਗਿਰੀ ਰੇਲਵੇ ਸਟੇਸ਼ਨਾਂ ਵਿਚਕਾਰ ਜਾਂਚ ਕਰ ਰਹੀ ਸੀ।
ਇੱਕ 40 ਸਾਲਾ ਵਿਅਕਤੀ ਨੂੰ ਸ਼ੱਕੀ ਹਾਲਾਤਾਂ ਵਿੱਚ ਇੱਕ ਬੈਗ ਲੈ ਕੇ ਜਾਂਦੇ ਦੇਖਿਆ ਗਿਆ।
ਪੁਲਿਸ ਨੂੰ ਉਸ ਦੀਆਂ ਹਰਕਤਾਂ ਅਜੀਬ ਲੱਗੀਆਂ ਅਤੇ ਉਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ
ਦਾ ਰਹਿਣ ਵਾਲਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਮੁੰਬਈ ਦੇ ਇੱਕ ਗਹਿਣਿਆਂ ਦੇ ਕਾਰੋਬਾਰੀ ਨੇ
ਉਸਨੂੰ ਨਕਦੀ ਸੌਂਪੀ ਸੀ। ਉਸ ਦਾ ਕੰਮ ਸਿਰਫ ਇੰਨਾ ਸੀ ਕਿ ਦੇਵਗਿਰੀ ਐਕਸਪ੍ਰੈੱਸ ਤੋਂ ਸਿਕੰਦਰਾਬਾਦ
ਪਹੁੰਚੇ ਤੇ ਉਥੇ ਮੋਂਡਾ ਮਾਰਕੀਟ ਇਲਾਕੇ ਵਿਚ ਮੌਜੂਦ ਇੱਕ ਜਵੈਲਰੀ ਕਾਰੋਬਾਰੀ ਨੂੰ ਰਕਮ ਦੇ ਦੇਵੇ।
ਕਰੋੜਾਂ ਰੁਪਏ ਪਹੁੰਚਾਉਣ ਦੇ ਬਦਲੇ ਉਸ ਨੂੰ 5,000 ਰੁਪਏ
ਮਿਲਣ ਵਾਲੇ ਸਨ।
ਪੁਲਿਸ ਮੁਤਾਬਕ ਦੋਸ਼ੀ ਨਕਦੀ ਨਾਲ ਜੁੜੇ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ
ਸਕਿਆ। ਨਾ ਤਾਂ ਉਸਨੇ ਨਕਦੀ ਦਾ ਹਿਸਾਬ ਦਿੱਤਾ, ਨਾ ਹੀ ਬਿੱਲ, ਅਤੇ ਨਾ
ਹੀ ਨਕਦੀ ਦੇ ਸਰੋਤ ਲਈ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦਿੱਤਾ। ਇਸ ਤੋਂ ਬਾਅਦ ਸਾਰੀ ਰਕਮ ਜ਼ਬਤ ਕਰ
ਲਈ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਹਵਾਲਾ ਕਾਰੋਬਾਰ ਨਾਲ ਜੁੜਿਆ ਹੋਇਆ
ਹੈ।
Bag Containing 1 22 Crore Recovered
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories