ਲਾਲ ਕਾਰ ਬਣੀ ਬਿਆਸ ਦਰਿਆ ਲਾਗੇ ਲਾਪਤਾ ਹੋਏ ਨੌਜਵਾਨ ਦੇ ਕਤਲ ਦੀ ਸੁਰਾਗ, 3 ਕੀਤੇ ਕਾਬੂ,ਪੁਲਿਸ ਕਰੇਗੀ ਵੱਡੇ ਖੁਲਾਸੇ
June 7, 2026
ਲਾਲ ਕਾਰ ਬਣੀ ਬਿਆਸ ਦਰਿਆ ਲਾਗੇ ਲਾਪਤਾ ਹੋਏ ਨੌਜਵਾਨ ਦੇ ਕਤਲ ਦੀ ਸੁਰਾਗ, 3 ਕੀਤੇ ਕਾਬੂ,ਪੁਲਿਸ ਕਰੇਗੀ ਵੱਡੇ ਖੁਲਾਸੇ
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਅਧੀਨ ਪੈਂਦੇ ਪਿੰਡ ਬਾਊਪੁਰ ਵਿੱਚ ਇੱਕ
ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਹੁਣ ਕਤਲ ਵਿੱਚ ਤਬਦੀਲ ਹੋ ਗਿਆ ਹੈ। ਸੂਤਰਾਂ ਮੁਤਾਬਕ 5 ਜੂਨ
ਸ਼ਾਮ ਕਰੀਬ 7 ਵਜੇ ਨੌਜਵਾਨ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦਰਿਆ
ਬਿਆਸ ਦੇ ਨੇੜੇ ਪਹੁੰਚਿਆ ਤਾਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਪੂਰੀ ਰਾਤ ਉਸ ਦੀ ਭਾਲ ਕੀਤੀ ਗਈ,
ਪਰ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਸਵੇਰੇ ਉਸ ਦਾ ਮੋਟਰਸਾਈਕਲ ਦਰਿਆ ਬਿਆਸ
ਨੇੜੇ ਬਰਾਮਦ ਹੋਇਆ। ਮੋਟਰਸਾਈਕਲ ਉੱਪਰ ਕੁਝ ਨਿਸ਼ਾਨ ਵੀ ਮਿਲੇ, ਜਿਸ ਕਾਰਨ
ਸ਼ੱਕ ਹੋਰ ਗਹਿਰਾ ਹੋ ਗਿਆ।
ਸੂਤਰਾਂ ਅਨੁਸਾਰ ਜਦੋਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ
ਤਾਂ ਇੱਕ ਲਾਲ ਰੰਗ ਦੀ ਕਾਰ ਨੌਜਵਾਨ ਦਾ ਪਿੱਛਾ ਕਰਦੀ ਨਜ਼ਰ ਆਈ। ਇਸ ਸੁਰਾਗ ਦੇ ਆਧਾਰ 'ਤੇ ਪੁਲਿਸ
ਨੇ ਕਾਰ ਨਾਲ ਸੰਬੰਧਿਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।
ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਨੌਜਵਾਨ ਦੇ ਕਤਲ ਦੀ ਗੱਲ ਕਬੂਲ
ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਦਰਿਆ ਬਿਆਸ ਦੇ ਨੇੜੇ ਤੇਜ਼ਧਾਰ ਹਥਿਆਰਾਂ ਨਾਲ
ਕੀਤਾ ਗਿਆ ਸੀ। ਇਸ ਤੋਂ ਬਾਅਦ ਲਾਸ਼ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ
ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਨੌਜਵਾਨ ਦੀ ਲਾਸ਼ ਬਰਾਮਦ ਨਹੀਂ ਹੋ
ਸਕੀ। ਪੁਲਿਸ, ਗੋਤਾਖੋਰ ਟੀਮਾਂ ਅਤੇ ਪਿੰਡ ਵਾਸੀ ਲਗਾਤਾਰ ਦਰਿਆ ਵਿੱਚ ਭਾਲ ਮੁਹਿੰਮ ਚਲਾ ਰਹੇ ਹਨ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਇਸ
ਕਤਲ ਕਾਂਡ ਸਬੰਧੀ ਅਹਿਮ ਖੁਲਾਸੇ ਕਰ ਸਕਦੀ ਹੈ। ਕਤਲ ਦੇ ਕਾਰਨਾਂ ਅਤੇ ਹੋਰ ਤੱਥਾਂ ਬਾਰੇ ਵੀ ਪੁਲਿਸ
ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
Murder Of Youth Missing Near Beas River
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories