ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ, 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿਚ ਸ਼ਾਮਲ ਹੋਇਆ ਸਿੱਖ ਗੁਰੂਆਂ ਦਾ ਇਤਿਹਾਸ    ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ    ਰਮਨ ਅਰੋੜਾ ਤੇ ਕਿੱਕੀ ਢਿੱਲੋਂ ਮੁੜ ਜਲੰਧਰ ED ਅੱਗੇ ਪੇਸ਼, 9 ਦਿਨਾਂ ‘ਚ ਦੂਜੀ ਵਾਰ ਹੋ ਰਹੇ ਸਵਾਲ-ਜਵਾਬ    “ਸਾਡਾ ਪੁੱਤ ਸਾਨੂੰ ਬਾਦਸ਼ਾਹਾਂ ਵਰਗੀ ਜ਼ਿੰਦਗੀ ਦੇ ਕੇ ਗਿਆ…”, ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬਲਕੌਰ ਸਿੰਘ ਦੇ ਭਾਵੁਕ ਬੋਲ    ਵਿਨੇਪਾਲ ਕੌਰ ਬਣੇ ਮੋਗਾ ਨਗਰ ਨਿਗਮ ਦੇ ਮੇਅਰ, AAP ਨੇ ਰਾਖਵਾਂ ਰੱਖਿਆ ਸੀ ਅਹੁਦਾ    ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਗੱਲਬਾਤ ਮਗਰੋਂ ਡਿਊਟੀ ‘ਤੇ ਪਰਤੇ ਮੁਲਾਜ਼ਮ    ਕੈਨੇਡਾ ‘ਚ ਪੰਜਾਬੀ ਪੁਲਿਸ ਅਫ਼ਸਰ ਸ਼ਹੀਦ, ਫਰਾਰ ਮੁਲਜ਼ਮ ਨੇ ਉੱਪਰ ਚੜ੍ਹਾਈ ਗੱਡੀ    ਬੰਗਾਲ ਤੋਂ ਬਾਅਦ, ਅਮਿਤ ਸ਼ਾਹ ਦਾ ‘ਮਿਸ਼ਨ ਪੰਜਾਬ’… ਭਾਜਪਾ ਦੀ ਰਣਨੀਤੀ ਤਿਆਰ    ਆਪਣੇ ਹੱਥਾਂ ਨਾਲ ਸਜਾਈ ਆਪਣੀ ਚਿਤਾ! ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ   
ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ
June 11, 2026
-speeding-car-hits-motorcycle

ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ


ਫਰੀਦਕੋਟ ‘ਚ ਇਕ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ ਹੋਈ ਹੈ ਜਦੋਕਿ ਇਕ ਬੱਚਾ ਅਤੇ ਉਸ ਦੀ ਮਾਂ ਬੁਰੀ ਤਰਾਂ ਜ਼ਖਮੀ ਹੋਏ ਹਨ। ਜ਼ਖ਼ਮੀਆ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਫਿਰੋਜਪੁਰ ਰੋਡ ਤੇ ਫਿਰੋਜਪੁਰ ਦੀ ਤਰਫੋਂ ਆ ਰਹੇ ਇਕ ਮੋਟਰਸਾਇਕਲ ਨੂੰ ਫਰੀਦਕੋਟ ਦੀ ਤਰਫੋਂ ਜਾ ਰਹੀ ਇਕ ਤੇਜ ਰਫਤਾਰ ਸਵਿੱਫਟ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਇਕਲ ਤੇ ਵਿਅਕਤੀ ਸਮੇਤ ਉਸ ਦੇ 2 ਬੱਚਿਆ ਦੀ ਮੌਕੇ ‘ਤੇ ਮੌਤ ਹੋ ਗਈ ਜਦੋਕਿ ਕਿ ਇਕ ਔਰਤ ਅਤੇ ਬੱਚਾ ਬੁਰੀ ਤਰਾਂ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ‘ਤੇ ਪਹੁੰਚੇ ਡੀਐਸਪੀ ਇਨਵੈਸਟੀਗੇਸ਼ਨ ਅਵਤਾਰ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਤਰਫੋਂ ਆ ਰਹੇ ਇਕ ਮੋਟਰਸਾਇਕਲ ਨੂੰ ਫਰੀਦਕੋਟ ਤਰਫੋਂ ਆ ਰਹੀ ਇਕ ਸਵਿੱਫਟ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ 2 ਬੱਚਿਆ ਅਤੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਕ ਔਰਤ ਅਤੇ ਇਕ ਬੱਚਾ ਗੰਭੀਰ ਜ਼ਖਮੀ ਹੋਏ ਹਨ ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਕਾਰ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੋਟਰਸਾਇਕਲ ਸਵਾਰ ਦੀ ਪਹਿਚਾਣ ਗੋਰੀ ਨਾਂ ਦੇ ਸਖਸ ਵਜੋਂ ਹੋਈ ਹੈ ਜੋ ਪਿੰਡ ਚਹਿਲ ਦਾ ਰਹਿਣ ਵਾਲਾ ਸੀ । ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਗੱਡੀ ਵਿਚੋਂ ਡਾਂਗਾਂ ਸੋਟੇ ਬਰਾਮਦ ਹੋਣ ‘ਤੇ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

speeding car hits motorcycle


Recommended Posts