WhatsApp ਦੇ ਨਵੇਂ ਫੀਚਰ ‘ਤੇ ਭਾਰਤ ‘ਚ ਲੱਗੀ ਰੋਕ !    ਬੈਂਗਲੁਰੂ ‘ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ    ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ    ਕਲਯੁਗੀ ਪਤੀ ਨੇ ਦੋ ਬੱਚਿਆਂ ਦੀ ਮਾਂ ਦਾ ਕੀਤਾ ਗੋਲੀਆਂ ਮਾਰ ਕੇ ਕਤਲ    By Elections: ਚੋਣ ਕਮਿਸ਼ਨ ਨੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ    5 ਦਿਨ ਬਿਨਾਂ ਮੁੱਖ ਮੰਤਰੀ ਦੇ ਚੱਲੇਗਾ ਪੰਜਾਬ ! ਭਗਵੰਤ ਮਾਨ ਇਲਾਜ ਲਈ ਬੈਂਗਲੁਰੂ ਰਵਾਨਾ    ਕੁਝ ਦਿਨਾਂ ‘ਚ ਪੰਜਾਬ ਆਉਣਗੇ PM ਮੋਦੀ, ਸੂਬੇ ਨੂੰ ਦੇਣਗੇ ਵੱਡੀ ਸੌਗਾਤ!    ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ    ਸਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਰਦਾਰ ਬਹਾਦੁਰ ਸਿੰਘ ਤੇ ਸਰਦਾਰਨੀ ਪਰਵਿੰਦਰ ਕੌਰ ਦਾ ‘ਡਿਸਟਿੰਗਵਿਸ਼ਡ ਸੇਵਾ ਐਵਾਰਡ’ ਨਾਲ ਸਨਮਾਨ    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ ਤੇਜ਼   
ਕਲਯੁਗੀ ਪਤੀ ਨੇ ਦੋ ਬੱਚਿਆਂ ਦੀ ਮਾਂ ਦਾ ਕੀਤਾ ਗੋਲੀਆਂ ਮਾਰ ਕੇ ਕਤਲ
July 2, 2026
Husband-Murder-Wife-

ਕਲਯੁਗੀ ਪਤੀ ਨੇ ਦੋ ਬੱਚਿਆਂ ਦੀ ਮਾਂ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਬਠਿੰਡਾ ਦੇ ਧੋਬੀ ਆਣਾ ਦੀ ਲੜਕੀ ਕਰੀਬ 13-14 ਸਾਲ ਪਹਿਲਾਂ ਜੱਸੀ ਬਾਗ ਵਾਲੀ ਵਿਖੇ ਵਿਆਹੀ ਸੀ ਅਤੇ ਉਸਦੇ ਦੋ ਲੜਕੇ ਵੀ ਸਨ ਘਰੇਲੂ ਕਲੇਸ਼ ਕਾਰਨ ਅੱਜ ਉਸਦੇ ਪਤੀ ਮਨਜੀਤ ਸਿੰਘ ਵਲੋਂ ਚੌਂਕ ਵਿਚ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਪੁਲਿਸ ਨੇ ਸਹਾਰਾ ਕਲੱਬ ਸੰਗਤ ਦੀ ਮਦਦ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸਦਾ ਪਤੀ ਦਾਜ ਦੀ ਮੰਗ ਕਰਦਾ ਸੀ ਅਤੇ ਮੇਰੇ ਧੀ ਦਿਹਾੜੀ ਕਰਕੇ ਆਪਣੇ ਬਚੇ ਪਾਲ ਰਹੀ ਸੀ ਅੱਜ ਉਸਦੇ ਪਤੀ ਮਨਜੀਤ ਸਿੰਘ ਅਤੇ ਜੇਠ ਨੇ ਰਲ ਕੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਹ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਜੱਸੀ ਵਾਲੀ ਵਿਖੇ ਇਕ ਔਰਤ ਦੀ ਲਾਸ਼ ਪਈ ਹੈ ਜਦ ਜਾ ਕੇ ਪਤਾ ਲੱਗਾ ਕਿ ਉਸਦੇ ਪਤੀ ਵਲੋਂ ਹੀ ਗੋਲੀਆਂ ਮਾਰ ਕੇ ਉਸਦਾ ਕਤਲ ਕੀਤਾ ਗਿਆ ਸੀ ਜਿਸ ਦੀ ਉਮਰ ਤਕਰੀਬਨ 30-35 ਸਾਲ ਹੈ ਅਤੇ ਦੋ ਬੱਚੇ ਵੀ ਹਨ। ਪੁਲਿਸ ਵਲੋਂ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Husband Murder Wife


Recommended Posts