ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ


ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ

ਪੰਜਾਬ ‘ਚ ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਹ ਆਪਣਾ ਬਕਾਇਆ ਬਿਜਲੀ ਦਾ ਬਿੱਲ 6 ਮਹੀਨੇਵਾਰ ਕਿਸ਼ਤਾਂ ‘ਚ ਭਰ ਸਕਣਗੇ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਵਨ ਟਾਈਮ ਸੈਟਲਮੈਂਟ (OTS) ਨੂੰ ਦਿੱਤੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਾਲਾਂ ਤੋਂ ਪੈਂਡਿੰਗ ਪਏ ਬਿਜਲੀ ਬਿੱਲਾਂ ਦਾ ਨਿਪਟਾਰਾ ਮਹਿਜ਼ 6 ਫੀਸਦੀ ਸਾਲਾਨਾ ਵਿਆਜ ‘ਤੇ ਕੀਤਾ ਜਾ ਸਕੇਗਾ।
ਇਸ ਸਕੀਮ ਤਹਿਤ ਪੁਰਾਣੇ ਬਿਜਲੀ ਬਿੱਲਾਂ ਦਾ ਨਿਪਟਾਰਾ ਸਿਰਫ਼ 6 ਫੀਸਦੀ ਸਾਲਾਨਾ ਸਧਾਰਨ ਵਿਆਜ ‘ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੈਗੂਲੇਟਰੀ ਕਮਿਸ਼ਨ ਨੇ ਪੂਰੀ ਬਕਾਇਆ ਰਕਮ ਇੱਕੋ ਵਾਰੀ ਜਮ੍ਹਾਂ ਕਰਵਾਉਣ ਦੀ ਲਾਜ਼ਮੀ ਸ਼ਰਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਹੁਣ ਖਪਤਕਾਰਾਂ ਨੂੰ ਸਿਰਫ਼ 25 ਫੀਸਦੀ ਰਕਮ ਜਮ੍ਹਾਂ ਕਰਵਾ ਕੇ ਬਾਕੀ ਬਚਦੀ ਰਕਮ ਛੇ ਮਹੀਨਿਆਂ ਦੀਆਂ ਮਹੀਨਾਵਾਰ ਕਿਸ਼ਤਾਂ ਵਿਚ ਅਦਾ ਕਰ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਕਾਇਆ ਰਕਮ ‘ਤੇ 18 ਫੀਸਦੀ ਸਾਲਾਨਾ (1.5 ਫੀਸਦੀ ਮਹੀਨਾ) ਦੀ ਦਰ ਨਾਲ ਜੁਰਮਾਨਾ ਲੱਗਦਾ ਸੀ, ਜਿਸ ਨੂੰ ਹੁਣ ਘਟਾ ਕੇ ਸਿਰਫ 6 ਫੀਸਦੀ ਸਾਲਾਨਾ ਸਧਾਰਨ ਵਿਆਜ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਰਿਪੋਰਟ ਮੁਤਾਬਕ 31 ਮਾਰਚ 2025 ਤੱਕ ਪੰਜਾਬ ਭਰ ਵਿਚ ਕੁੱਲ 19,33,743 ਖਪਤਕਾਰਾਂ ਦਾ 4,155.70 ਕਰੋੜ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। PSERC vs ਖਪਤਕਾਰਾਂ ਅਤੇ ਉਦਯੋਗਿਕ ਸੰਸਥਾਵਾਂ ਦੀਆਂ ਮੰਗਾਂ ਨੂੰ ਮੰਨਦਿਆਂ, ਕਮਿਸ਼ਨ ਨੇ ਭੁਗਤਾਨ ਢਾਂਚੇ ਵਿਚ ਵੱਡੀ ਢਿੱਲ ਦਿੱਤੀ ਹੈ।

Bill Pay In Instolment


Sports/Health/Entertainmant

Advertise Here

Reach thousands of visitors daily. High-visibility premium placement.

Get Started
Latest