ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼
July 11, 2026
ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼
ਇੰਡੀਆਨਾਪੋਲਿਸ,ਇੰਡੀਆਨਾ (ਪੰਜਾਬੀ ਪਹਿਚਾਣ
) ਐਫਬੀਆਈ (FBI )ਨੇ ‘ਆਪਰੇਸ਼ਨ ਹਾਰਡ ਬਾਲ’ ਤਹਿਤ ਇਸ ਹਫ਼ਤੇ ਇੰਡੀਆਨਾ ਦੇ ਗ੍ਰੀਨਵੁੱਡ ਸ਼ਹਿਰ ਤੋਂ
ਗੁਰਪ੍ਰੀਤ ‘ਹਰਮਨ’ ਸਿੰਘ ਨੂੰ ਸੰਘੀ ਵਾਰੰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ।
ਐੱਫਬੀਆਈ ਅਨੁਸਾਰ ਗੁਰਪ੍ਰੀਤ ‘ਹਰਮਨ’ ਸਿੰਘ
’ਤੇ ਇੱਕ ਹਿੰਸਕ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਗਿਰੋਹ ਦਾ ਮੈਂਬਰ ਹੋਣ ਦੇ ਦੋਸ਼ ਹਨ। ਉਸ
ਖ਼ਿਲਾਫ਼ ਰੈਕਟੀਅਰਿੰਗ, ਨਿਸ਼ਾਨਾ ਬਣਾ ਕੇ ਕਤਲ ਕਰਵਾਉਣ, ਗੋਲੀਬਾਰੀਆਂ, ਜਬਰੀ ਵਸੂਲੀ (ਐਕਸਟੋਰਸ਼ਨ), ਅੰਤਰਰਾਸ਼ਟਰੀ ਸਰਹੱਦਾਂ ਪਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ
ਅਤੇ ਹੋਰ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ।
ਐੱਫਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ
ਉਹ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਅਜਿਹੇ
ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਨੂੰ ਤੋੜਨ ਲਈ ਵਚਨਬੱਧ ਹੈ, ਜੋ ਭਾਈਚਾਰਿਆਂ ਦੀ ਸੁਰੱਖਿਆ ਲਈ ਖ਼ਤਰਾ ਬਣਦੇ ਹਨ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ
ਦੋਸ਼ ਹਨ ਅਤੇ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਹੋਵੇਗੀ। ਦੋਸ਼ ਸਾਬਤ ਹੋਣ ਤੱਕ ਹਰ ਦੋਸ਼ੀ ਨੂੰ
ਕਾਨੂੰਨ ਅਨੁਸਾਰ ਬੇਕਸੂਰ ਮੰਨਿਆ ਜਾਂਦਾ ਹੈ।
Gurpreet Harman Singh Arrested In US
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories