ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ

ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ


ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ



ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ। ਜੈਕ ਹੇਗਰ ਨੇ ਪਹਿਲੇ ਦੋ ਰਾਊਂਡ ਵਿੱਚ ਲੀਡ ਬਣਾਈ ਰੱਖੀ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਦੇ ਇੱਕ ਜ਼ਬਰਦਸਤ ਥੱਪੜ ਨੇ ਉਸਨੂੰ ਬਾਹਰ ਕਰ ਦਿੱਤਾ। 
ਜਿੱਤਣ ਤੋਂ ਬਾਅਦ, ਸ਼ੇਰਾ ਨੇ ਸਟੇਜ ‘ਤੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ। ਹੇਗਰ ਨੂੰ ਆਪਣੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਵਰ ਸਲੈਪ 21 ਮੁਕਾਬਲਾ 10 ਜੁਲਾਈ, 2026 ਨੂੰ ਲਾਸ ਵੇਗਾਸ ਵਿੱਚ ਹੋਇਆ ਸੀ। ਅਮਨਪ੍ਰੀਤ ਸਿੰਘ ਪਹਿਲਾਂ TNA ਰੈਸਲਿੰਗ, WWE NXT, ਅਤੇ OVW ਹੈਵੀਵੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਰਿੰਗ ਵਿੱਚ ਮਹਾਬਲੀ ਸ਼ੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸਟੇਜ ‘ਤੇ ਪਹੁੰਚਦੇ ਹੀ ਪਹਿਲਾ ਥੱਪੜ ਜੜਨ ਦੀ ਵਾਰੀ ਅਮਨਪ੍ਰੀਤ ਸਿੰਘ ਸ਼ੇਰਾ ਦੀ ਆਈ। ਅਪਨਪ੍ਰੀਤ ਨੇ ਸਟੀਕ ਨਿਸ਼ਾਨਾ ਬਣਾਉਂਦਿਆਂ ਪੂਰੀ ਤਾਕਤ ਨਾਲ ਜੈਕ ਹੇਗਰ ਦੇ ਗੱਲ੍ਹ ‘ਤੇ ਥੱਪੜ ਜੜਿਆ। ਥੱਪੜ ਦਾ ਅਸਰ ਹੋਇਆ, ਪਰ ਜੈਕ ਹੇਗਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿਲਿਆ। ਇਸ ਤੋਂ ਬਾਅਦ ਜੈਕ ਹੇਗਰ ਨੇ ਆਪਣੀ ਵਾਰੀ ਲਈ। ਜਦੋਂ ਹੇਗਰ ਨੇ ਸ਼ੇਰਾ ਦੇ ਥੱਪੜ ਜੜਿਆ ਤਾਂ ਉਹ ਹਿੱਲ ਗਿਆ ਅਤੇ ਪਿੱਛੇ ਹਟਦੇ ਹੋਏ ਬੈਠ ਗਿਆ। ਰੈਫਰੀ ਦੇ 5 ਤੱਕ ਗਿਣਨ ਤੋਂ ਪਹਿਲਾਂ, ਸ਼ੇਰਾ ਨੇ ਖੁਦ ਨੂੰ ਸਾਂਭਿਆ ਰੇ ਦੁਬਾਰਾ ਲੜਨ ਲਈ ਤਿਆਰ ਹੋ ਗਿਆ।
ਸ਼ੇਰਾ ਅਤੇ ਜੈਕ ਹੇਗਰ ਵਿਚਕਾਰ ਪਹਿਲੇ ਦੌਰ ਦਾ ਸਕੋਰ 9-10 ਸੀ। ਦੂਜੇ ਦੌਰ ਵਿੱਚ, ਸ਼ੇਰਾ ਨੇ ਪਹਿਲਾ ਥੱਪੜ ਮਾਰਿਆ, ਪਰ ਇਸਦਾ ਜੈਕ ਹੇਗਰ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਹਿੱਲਿਆ ਵੀ ਨਹੀਂ। ਜੈਕ ਹੇਗਰ ਨੇ ਫਿਰ ਸ਼ੇਰਾ ਨੂੰ ਥੱਪੜ ਮਾਰਿਆ, ਪਰ ਇਸ ਵਾਰ ਸ਼ੇਰਾ ਮਜ਼ਬੂਤੀ ਨਾਲ ਖੜ੍ਹਾ ਰਿਹਾ। ਦੂਜੇ ਦੌਰ ਦੇ ਅੰਤ ਵਿੱਚ, ਸਕੋਰ 17-20 ਸੀ। ਸ਼ੇਰਾ ਜੈਕ ਹੇਗਰ ਤੋਂ ਦੋ ਅੰਕ ਪਿੱਛੇ ਸੀ।
 

Punjabi wrestler knocks


Sports/Health/Entertainmant

Advertise Here

Reach thousands of visitors daily. High-visibility premium placement.

Get Started
Latest