ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜਵਾਨਾਂ ਕੋਲੋਂ $2.15 ਲੱਖ ਦਾ ਸੋਨਾ ਬਰਾਮਦ ਮਿਰਜ਼ਾਪੁਰ: ਦ ਮੂਵੀ 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, ਹਨੂਮਾਨ ਅੰਸ਼ ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ। ₹24 ਕਰੋੜ ਦਾ ਸਮਾਨ ਸੜਕੇ ਸੁਆਹ: ਤਨਖਾਹ ਨਾ ਮਿਲੀ ਤਾਂ ਕਰਮਚਾਰੀ ਨੇ ਲਗਾਈ ਅੱਗ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਚੰਡੀਗੜ੍ਹ: ਘਰ ਤੋਂ ਦੁਕਾਨ ਤੱਕ ਕਚਰਾ ਪ੍ਰਬੰਧਨ ਤੇ ਸਖ਼ਤੀ, ਕੂੜਾ ਅਲੱਗ ਨਾ ਕਰਨ ਤੇ ਵੀ ਲੱਗੇਗਾ ਜੁਰਮਾਨਾ ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ

ਅਮਰੀਕਾ ਭਰ ਦੇ ਸਿੱਖਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਸਖ਼ਤ ਲੋੜ

ਅਮਰੀਕਾ ਭਰ ਦੇ ਸਿੱਖਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਸਖ਼ਤ ਲੋੜ


Gurpreet Singh Dhanju / Seattle,Us

ਪੱਗ ਖ਼ਤਰੇ ਵਿੱਚ ਹੈ—ਮੁੱਦਾ ਸਿਰਫ਼ ਡਰਾਈਵਰਾਂ ਦਾ ਨਹੀਂ

ਸੇਵਾ ਨੈਸ਼ਨਲ ਅਲਾਇੰਸ USA ਦੀ ਵੈੱਬਸਾਈਟ ਲਾਂਚ

ਰੈਂਟਨ, ਵਾਸ਼ਿੰਗਟਨ - ਅਮਰੀਕਾ ਭਰ ਵਿੱਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਸੇਵਾ, ਏਕਤਾ, ਲੀਡਰਸ਼ਿਪ ਅਤੇ ਭਾਈਚਾਰਕ ਹਿੱਤਾਂ ਲਈ ਕੰਮ ਕਰਨ ਦੇ ਉਦੇਸ਼ ਨਾਲ SEVA National Alliance USA ਵੱਲੋਂ ਆਪਣੀ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ 13 ਸਤੰਬਰ 2026 ਨੂੰ ਰੈਂਟਨ ਸਥਿਤ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੀ ਅਧਿਕਾਰਤ ਵੈੱਬਸਾਈਟ ਵੀ ਲਾਂਚ ਕੀਤੀ ਗਈ।

ਸਮਾਗਮ ਦੌਰਾਨ ਭਾਈਚਾਰੇ ਦੀ ਚੜ੍ਹਦੀ ਕਲਾ, ਏਕਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। “Service, Unity, Leadership” ਦੇ ਸੰਦੇਸ਼ ਤਹਿਤ  ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਨੌਜਵਾਨਾਂ ਨੂੰ ਆਪਣੀ ਸਮਰੱਥਾ ਅਨੁਸਾਰ ਸਮਾਜਿਕ, ਜਨਤਕ ਅਤੇ ਭਾਈਚਾਰਕ ਸੇਵਾ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।

ਨੌਜਵਾਨਾਂ ਨੂੰ ਸਰਕਾਰੀ ਪੱਧਰ ’ਤੇ ਨੁਮਾਇੰਦਗੀ ਵਧਾਉਣ ਦੀ ਲੋੜ

ਵਾਸ਼ਿੰਗਟਨ ਰਾਜ ਵਿੱਚ ਸਰਕਾਰੀ ਬੋਰਡਾਂ ਅਤੇ ਕਮਿਸ਼ਨਾਂ ਰਾਹੀਂ ਨਾਗਰਿਕਾਂ ਨੂੰ ਨੀਤੀ-ਨਿਰਧਾਰਨ ਅਤੇ ਭਾਈਚਾਰਕ ਮਾਮਲਿਆਂ ਵਿੱਚ ਹਿੱਸਾ ਲੈਣ ਦੇ ਕਈ ਮੌਕੇ ਮਿਲਦੇ ਹਨ। ਰਾਜ ਪੱਧਰ ’ਤੇ ਲਗਭਗ 238 ਬੋਰਡਾਂ ਅਤੇ ਕਮਿਸ਼ਨਾਂ ਵਿੱਚ ਕਰੀਬ 1,845 ਗੈਰ-ਚੁਣੇ ਅਹੁਦੇ ਹੋਣ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸ਼ਹਿਰਾਂ ਅਤੇ ਕਾਊਂਟੀਆਂ ਦੇ ਪੱਧਰ ’ਤੇ ਵੀ ਵੱਡੀ ਗਿਣਤੀ ਵਿੱਚ ਬੋਰਡ ਅਤੇ ਕਮਿਸ਼ਨ ਕੰਮ ਕਰ ਰਹੇ ਹਨ।

ਇਸ ਮੌਕੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ  ਪੰਜਾਬੀ ਭਾਈਚਾਰੇ ਦੇ ਯੋਗ ਨੌਜਵਾਨ, ਪੇਸ਼ੇਵਰ, ਕਾਰੋਬਾਰੀ ਅਤੇ ਸਮਾਜ ਸੇਵੀ ਅਜਿਹੇ ਮੌਕਿਆਂ ਲਈ ਅੱਗੇ ਆਉਣ। ਸਰਕਾਰੀ ਅਤੇ ਜਨਤਕ ਸੰਸਥਾਵਾਂ ਵਿੱਚ ਵੱਧ ਤੋਂ ਵੱਧ ਨੁਮਾਇੰਦਗੀ ਨਾਲ ਭਾਈਚਾਰੇ ਦੀਆਂ ਲੋੜਾਂ, ਮੁੱਦਿਆਂ ਅਤੇ ਵਿਚਾਰਾਂ ਨੂੰ ਨੀਤੀ-ਨਿਰਧਾਰਨ ਦੇ ਪੱਧਰ ਤੱਕ ਪਹੁੰਚਾਉਣ ਵਿੱਚ ਮਦਦ ਮਿਲ ਸਕਦੀ ਹੈ।

ਵਾਸ਼ਿੰਗਟਨ ਤੇ ਓਰੇਗਨ ਦੇ ਗੁਰੂਘਰਾਂ ਦੀ ਸ਼ਮੂਲੀਅਤ ਨਾਲ ਇੱਕ ਸਾਲ ਤੋਂ ਭਾਈਚਾਰਕ ਏਕਤਾ ਲਈ ਕੋਸ਼ਿਸ਼ਾਂ ਜਾਰੀ

ਸਮਾਗਮ ਦੌਰਾਨ ਸਿੱਖ ਪਹਿਚਾਣ ਅਤੇ ਦਸਤਾਰ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਵੀ ਗੰਭੀਰ ਚਰਚਾ ਕੀਤੀ ਗਈ। ਭਾਈਚਾਰੇ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਅੱਜ ਗੱਲ ਸਿੰਘ ਡਰਾਈਵਰਾਂ ਦੀ ਹੈ, ਪਰ ਜੇ ਅਸੀਂ ਅੱਜ ਇਕੱਠੇ ਨਾ ਹੋਏ ਤਾਂ ਕੱਲ੍ਹ ਇਹ ਮਸਲਾ ਕਿਸੇ ਹੋਰ ਪੇਸ਼ੇ ਜਾਂ ਕਾਰੋਬਾਰ ਨਾਲ ਵੀ ਜੁੜ ਸਕਦਾ ਹੈ।

ਇਸ ਮੌਕੇ ਹਾਲ ਹੀ ਵਿੱਚ DHS ਵੱਲੋਂ ਸਿੱਖ ਪਹਿਚਾਣ ਨਾਲ ਸਬੰਧਤ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਦੀ ਵੀ ਸਖ਼ਤ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹੇ ਮਾਮਲਿਆਂ ਵਿੱਚ ਭਾਈਚਾਰੇ ਦੀ ਸਾਂਝੀ ਅਤੇ ਜ਼ਿੰਮੇਵਾਰ ਆਵਾਜ਼ ਸਾਹਮਣੇ ਆਉਣੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਪਹਿਚਾਣ ਸਿਰਫ਼ ਵਿਅਕਤੀਗਤ ਮਾਮਲਾ ਨਹੀਂ, ਸਗੋਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਇੱਜ਼ਤ ਅਤੇ ਅਸਤੀਤਵ ਨਾਲ ਜੁੜਿਆ ਅਹਿਮ ਮਸਲਾ ਹੈ।

“ਦੇਰ ਹੋਣ ਤੋਂ ਪਹਿਲਾਂ ਇਕੱਠੇ ਹੋਣਾ ਜ਼ਰੂਰੀ”

SEVA National Alliance USA ਦੇ ਪ੍ਰਬੰਧਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਉਹ ਸਭ ਤੋਂ ਪਹਿਲਾਂ ਅਲਾਇੰਸ ਦੇ ਮੈਂਬਰ ਬਣਨ ਅਤੇ ਫਿਰ ਆਪਣੀ ਰੁਚੀ, ਯੋਗਤਾ, ਤਜਰਬੇ ਅਤੇ ਸਮੇਂ ਅਨੁਸਾਰ ਕਿਸੇ ਵੀ ਢੁਕਵੇਂ ਖੇਤਰ ਵਿੱਚ ਸੇਵਾ ਕਰਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਯੋਗਦਾਨ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਹੋ ਸਕਦਾ ਹੈ।

SEVA National Alliance USA ਵੱਲੋਂ ਨੌਜਵਾਨਾਂ, ਪੇਸ਼ੇਵਰਾਂ, ਕਾਰੋਬਾਰੀਆਂ, ਸਮਾਜ ਸੇਵੀਆਂ ਅਤੇ ਸਮੂਹ ਸਿੱਖ ਭਾਈਚਾਰੇ ਨੂੰ ਇਸ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਸੰਸਥਾ ਦੇ ਮਿਸ਼ਨ, ਮੈਂਬਰਸ਼ਿਪ, ਸੇਵਾ ਕਾਰਜਾਂ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ sevanationalallianceusa.org⁠ ’ਤੇ ਜਾਣ ਦੀ ਅਪੀਲ ਕੀਤੀ ਗਈ।

ਕੁਲਦੀਪ ਲੇਹਲ — ਪ੍ਰਧਾਨ, ਗੁਰਦੁਆਰਾ ਸਿੰਘ ਸਭਾ ਰੈਂਟਨ,ਮਨਮੋਹਨ ਧਾਲੀਵਾਲ,ਹਰਿੰਦਰਬੀਰ ਸਿੰਘ ਗਿੱਲ,ਗੁਰਦੀਪ ਸਿੱਧੂ,ਗੁਰਬਿੰਦਰ ਧਾਲੀਵਾਲ,ਜਗਦੇਵ ਸੰਧੂ,ਮਨਦੀਪ ਸੰਘਾ,ਹਰਪ੍ਰੀਤ ਪਰਮਾਰ,ਬਲਜੀਤ ਸੋਹਲ,ਬਲਬੀਰ ਸਿੰਘ,ਦਇਆਬੀਰ ਸਿੰਘ ਬਾਠ,ਧਰਮ ਸਿੰਘ,ਅਵਤਾਰ ਸਿੰਘ ਆਦਮਪੁਰੀ,ਦਵਿੰਦਰ ਸਿੰਘ,ਮਨਦੀਪ ਰਾਏ,ਸੁਖਚੈਨ ਸੰਧੂ,ਜਸਕਰਨ ਸਰਾਓ,ਕਰਨ ਸਿੱਧੂ,ਸਰਬਜੀਤ ਵਿਰਕ,ਹਰਵਿੰਦਰ ਬਾਪਲਾ,ਰਵੇਲ ਮਿਨਹਾਸ,ਸਤਵੀਰ ਧਾਲੀਵਾਲ,ਸੇਵਾ ਨੈਸ਼ਨਲ ਅਲਾਇੰਸ ਯੂਐੱਸਏ ਦੇ ਪ੍ਰਧਾਨ ਹਰਜੀ ਪਾਲ ਸਿੰਘ (ਹੈਰੀ) ਨੇ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ।

Seattle sikh renton sikh Temple usa punjabi SEVA National Alliance USA


Sports/Health/Entertainmant

Advertise Here

Reach thousands of visitors daily. High-visibility premium placement.

Get Started
Latest