ਔਰਤ ਦੀਆਂ ਨਿੱਜੀ ਤਸਵੀਰਾਂ ਚੋਰੀ ਕਰਨ ਦੇ ਮਾਮਲੇ ’ਚ ਸਜ਼ਾ ਭੁਗਤ ਚੁੱਕਾ ਭਾਰਤੀ ਮੂਲ ਦਾ ਨੌਜਵਾਨ ICE ਦੀ ਹਿਰਾਸਤ ’ਚ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਦਿਹਾੜੇ 'ਤੇ ਤੁਹਾਡੇ 'ਤੇ ਸ਼ਾਂਤੀ ਅਤੇ ਖੁਸ਼ੀਆਂ ਬਣੀਆ ਰਹਿਣ। 2018 ਦੇ ਮਾਣਹਾਨੀ ਕੇਸ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਨਾਜ਼ਮਾਨਤੀ ਵਾਰੰਟ ਜਾਰੀ ਕੀਤਾ ਅਬਦੁਲ ਅਲ ਸੈਯਦ ਦਾ ਵੱਡਾ ਬਿਆਨ, ਬੋਲੇ- ਪਾਕਿਸਤਾਨ ਦੀ ਫ਼ੌਜ ਨੂੰ ਫੰਡਿੰਗ ਬੰਦ ਕਰੇ ਅਮਰੀਕਾ ਪਾਕਿਸਤਾਨ ਦਾ ਲਾਹੌਰ ਇੱਕ ਵਾਰ ਫਿਰ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਆਈਜ਼ੇਨਕੋਟ ਨੇ ਨੇਤਨਯਾਹੂ ਨੂੰ ਇਜ਼ਰਾਈਲ 'ਚ ਮਿਲ ਕੇ ਸਰਕਾਰ ਬਣਾਉਣ ਦਾ ਦਿੱਤਾ ਸੱਦਾ ਪੰਜਾਬ ਵਿੱਚ 27 ਨਵੰਬਰ ਨੂੰ ਹੋਵੇਗਾ ਬਲੈਕਆਊਟ, ਰਾਤ 8 ਵਜੇ ਵੱਜੇਗਾ ਸਾਇਰਨ ਸੂਡਾਨ ਦੇ ਖਾਰਟੂਮ ਖੇਤਰ ਵਿੱਚ ਡਰੋਨ ਹਮਲਿਆਂ ਵਿੱਚ ਚਾਰ ਦੀ ਮੌਤ ਅਮਰੀਕਾ ਨੇ ਐਨਵੀਡੀਆ ਅਤੇ ਹੋਰ ਏਆਈ ਦਿੱਗਜਾਂ ਨੂੰ ਆਪਣਾ ਵਿਸ਼ਵ ਟੈਕ ਪ੍ਰਭੁਤਵ ਮਜ਼ਬੂਤ ਕਰਨ ਲਈ ਚੁਣਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪ੍ਰਾਜੈਕਟ ਲਈ 13,000 ਡਾਲਰ ਦਾ ਯੋਗਦਾਨ

ਔਰਤ ਦੀਆਂ ਨਿੱਜੀ ਤਸਵੀਰਾਂ ਚੋਰੀ ਕਰਨ ਦੇ ਮਾਮਲੇ ’ਚ ਸਜ਼ਾ ਭੁਗਤ ਚੁੱਕਾ ਭਾਰਤੀ ਮੂਲ ਦਾ ਨੌਜਵਾਨ ICE ਦੀ ਹਿਰਾਸਤ ’ਚ

ਔਰਤ ਦੀਆਂ ਨਿੱਜੀ ਤਸਵੀਰਾਂ ਚੋਰੀ ਕਰਨ ਦੇ ਮਾਮਲੇ ’ਚ ਸਜ਼ਾ ਭੁਗਤ ਚੁੱਕਾ


Punjabi Pehchan / Austin,TX

ਟੈਕਸਾਸ ਦੇ ਮੋਬਾਈਲ ਸਟੋਰ ਵਿੱਚ ਕੰਮ ਕਰਦਾ ਸੀ 29 ਸਾਲਾ ਰਾਘੁਲ ਆਨੰਦਕ੍ਰਿਸ਼ਨਨ

ਆਸਟਿਨ, ਟੈਕਸਾਸ (ਪੰਜਾਬੀ ਪਹਿਚਾਣ ਬਿਊਰੋ) — ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਔਰਤ ਦੀਆਂ ਨਿੱਜੀ ਤਸਵੀਰਾਂ ਬਿਨਾਂ ਇਜਾਜ਼ਤ ਆਪਣੇ ਮੋਬਾਈਲ ਵਿੱਚ ਟਰਾਂਸਫਰ ਕਰਨ ਦੇ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ 29 ਸਾਲਾ ਭਾਰਤੀ ਮੂਲ ਦੇ ਨੌਜਵਾਨ ਰਾਘੁਲ ਆਨੰਦਕ੍ਰਿਸ਼ਨਨ (Raghul Anandakrishnan) ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲੈ ਲਿਆ ਹੈ। 
ਇਹ ਮਾਮਲਾ ਜੂਨ 2026 ਦਾ ਹੈ, ਜਦੋਂ ਆਨੰਦਕ੍ਰਿਸ਼ਨਨ ਆਸਟਿਨ ਸਥਿਤ ਟੋਟਲ ਵਾਇਰਲੈੱਸ (Total Wireless) ਦੇ ਇੱਕ ਮੋਬਾਈਲ ਸਟੋਰ ਵਿੱਚ ਕੰਮ ਕਰਦਾ ਸੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਨੇ ਇੱਕ ਮਹਿਲਾ ਗਾਹਕ ਦੇ ਮੋਬਾਈਲ ਵਿੱਚੋਂ ਦੋ ਨਿੱਜੀ ਤਸਵੀਰਾਂ ਐਪਲ ਦੇ AirDrop ਫੀਚਰ ਰਾਹੀਂ ਆਪਣੇ ਮੋਬਾਈਲ ਵਿੱਚ ਟਰਾਂਸਫਰ ਕੀਤੀਆਂ ਸਨ। ਉਸ ਉੱਤੇ ਮਹਿਲਾ ਦੇ Snapchat ਖਾਤੇ ਨੂੰ ਬਿਨਾਂ ਇਜਾਜ਼ਤ ਖੋਲ੍ਹਣ ਦਾ ਵੀ ਦੋਸ਼ ਸੀ।
ਇਸ ਮਾਮਲੇ ਵਿੱਚ ਉਸ ਨੂੰ 7 ਜੂਨ ਨੂੰ ਗ੍ਰਿਫ਼ਤਾਰ ਕਰਕੇ ਟ੍ਰੈਵਿਸ ਕਾਊਂਟੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਅਤੇ ਉਸ ਦੀ ਜ਼ਮਾਨਤ ਰਾਸ਼ੀ 10,000 ਡਾਲਰ ਨਿਰਧਾਰਤ ਕੀਤੀ ਗਈ ਸੀ। ਬਾਅਦ ਵਿੱਚ ਅਦਾਲਤ ਨੇ ਉਸ ਨੂੰ ਨਿੱਜਤਾ ਦੀ ਉਲੰਘਣਾ ਕਰਕੇ ਤਸਵੀਰਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। 
ICE ਨੇ 21 ਨਵੰਬਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਲ੍ਹ ਦੀ ਸਜ਼ਾ ਭੁਗਤਣ ਉਪਰੰਤ ਆਨੰਦਕ੍ਰਿਸ਼ਨਨ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਤੱਕ ਉਹ ICE ਦੀ ਹਿਰਾਸਤ ਵਿੱਚ ਰਹੇਗਾ।
ਫਿਲਹਾਲ ਉਸ ਦੀ ਇਮੀਗ੍ਰੇਸ਼ਨ ਸਥਿਤੀ ਅਤੇ ਅਗਲੀ ਅਦਾਲਤੀ ਸੁਣਵਾਈ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਉਸ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ ਜਾਂ ਨਹੀਂ, ਇਸ ਸਬੰਧੀ ਵੀ ਅਜੇ ਕੋਈ ਅਧਿਕਾਰਤ ਫ਼ੈਸਲਾ ਸਾਹਮਣੇ ਨਹੀਂ ਆਇਆ ਹੈ। 

Raghul anandakrishnan ice detained texas


The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest