ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਚੰਡੀਗੜ੍ਹ 'ਚ ਖ਼ੌਫ਼ਨਾਕ ਵਾਰਦਾਤ: ਛੇੜਛਾੜ ਦਾ ਵਿਰੋਧ ਕਰਨ 'ਤੇ ਗੁਆਂਢੀ ਨੇ ਮਹਿਲਾ ਦਾ ਕੂਕਰ ਮਾਰ ਕੇ ਕੀਤਾ ਕਤਲ

ਚੰਡੀਗੜ੍ਹ 'ਚ ਖ਼ੌਫ਼ਨਾਕ ਵਾਰਦਾਤ: ਛੇੜਛਾੜ ਦਾ ਵਿਰੋਧ ਕਰਨ 'ਤੇ ਗੁਆਂਢੀ


Punjabi Pehchan / Chandigarh

ਚੰਡੀਗੜ੍ਹ 'ਚ ਖ਼ੌਫ਼ਨਾਕ ਵਾਰਦਾਤ: ਛੇੜਛਾੜ ਦਾ ਵਿਰੋਧ ਕਰਨ 'ਤੇ ਗੁਆਂਢੀ ਨੇ ਮਹਿਲਾ ਦਾ ਕੂਕਰ ਮਾਰ ਕੇ ਕੀਤਾ ਕਤਲ
ਚੰਡੀਗੜ੍ਹ, 23 Feb 2026 : ਚੰਡੀਗੜ੍ਹ ਦੇ ਦੜਵਾ ਇਲਾਕੇ ਵਿੱਚ ਮਾਨਸਿਕਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 35 ਸਾਲਾ ਮਹਿਲਾ ਸੀਮਾ ਦਾ ਉਸ ਦੇ ਗੁਆਂਢੀ ਵਿਨੋਦ ਕੁਮਾਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਮਹਿਲਾ ਦੇ ਸਿਰ 'ਤੇ ਕੂਕਰ ਅਤੇ ਤਵੇ ਨਾਲ ਕਈ ਵਾਰ ਕੀਤੇ, ਜਿਸ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ।
ਘਰ 'ਚ ਵੜ ਕੇ ਕੀਤਾ ਹਮਲਾ
ਮ੍ਰਿਤਕਾ ਦੇ ਪਤੀ ਅਨੁਸਾਰ ਮੁਲਜ਼ਮ ਵਿਨੋਦ ਦੀ ਨੀਅਤ ਉਸ ਦੀ ਪਤਨੀ 'ਤੇ ਖ਼ਰਾਬ ਸੀ। ਜਦੋਂ ਉਹ ਕੰਮ 'ਤੇ ਗਿਆ ਹੋਇਆ ਸੀ, ਤਾਂ ਮੁਲਜ਼ਮ ਨੇ ਘਰ ਵਿੱਚ ਵੜ ਕੇ ਮਹਿਲਾ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਮੁਲਜ਼ਮ ਨੇ ਰਸੋਈ ਵਿੱਚ ਪਏ ਸਾਮਾਨ ਨਾਲ ਸੀਮਾ 'ਤੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਅਕਸਰ ਬੱਚਿਆਂ ਦੇ ਖੇਡਣ ਵਰਗੀਆਂ ਨਿੱਕੀਆਂ ਗੱਲਾਂ 'ਤੇ ਵੀ ਪਰਿਵਾਰ ਨਾਲ ਝਗੜਾ ਕਰਦਾ ਰਹਿੰਦਾ ਸੀ।
ਕਤਲ ਤੋਂ ਬਾਅਦ ਲਾਸ਼ ਕੋਲ ਬੈਠਾ ਚਲਾਉਂਦਾ ਰਿਹਾ ਮੋਬਾਈਲ
ਹੈਰਾਨੀ ਦੀ ਗੱਲ ਇਹ ਰਹੀ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਸੀ। ਉਹ ਲਾਸ਼ ਕੋਲ ਬੈਠ ਕੇ ਮੋਬਾਈਲ ਚਲਾਉਂਦਾ ਰਿਹਾ। ਰੌਲਾ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇੰਡਸਟਰੀਅਲ ਏਰੀਆ ਫੇਜ਼-1 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਅਤੇ ਛੇੜਛਾੜ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Powered by

Horrific incident in chandigarh neighbor kills woman with cooker after she resists molestation


Sports/Health/Entertainmant

Advertise Here

Reach thousands of visitors daily. High-visibility premium placement.

Get Started
Latest