ਅਵਾਰਾ ਕੁੱਤਿਆਂ ’ਤੇ ਸਪਰੀਮ ਕੋਰਟ ਦਾ ਸਖ਼ਤ ਰੁਖ਼, ਪੜ੍ਹੋ ਕੀ ਕਿਹਾ?
Punjabi Pehchan / New Delhi
ਮੁੱਖ ਸਕੱਤਰਾਂ ਦੀ ਨਿੱਜੀ ਹਾਜ਼ਰੀ, ਮੁਆਫ਼ੀ ਕਬੂਲ ਪਰ ਚੇਤਾਵਨੀ ਜਾਰੀ
ਸਾਰੇ ਅਧਿਕਾਰੀਆਂ ਨੇ “ਐਨੀਮਲ ਬਰਥ ਕੰਟਰੋਲ” (Animal Birth Control - ABC) ਨਿਯਮਾਂ ਬਾਰੇ ਹਲ੍ਫ਼ਨਾਮੇ ਨਾ ਦੇ ਸਕਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ। ਬੈਂਚ ਨੇ ਇਹ ਮੁਆਫ਼ੀ ਮਨਜ਼ੂਰ ਤਾਂ ਕਰ ਲੀ, ਪਰ ਸਪੱਸ਼ਟ ਚੇਤਾਵਨੀ ਦਿੱਤੀ ਕਿ ਅਗਲੀ ਵਾਰ ਕੋਈ ਉਲੰਘਣਾ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਰਕਾਰੀ ਦਫ਼ਤਰਾਂ ’ਚ ਕੁੱਤਿਆਂ ਨੂੰ ਖੁਆਉਣ ’ਤੇ ਰੋਕ ਦੀ ਤਿਆਰੀ
ਜਸਟਿਸ ਵਿਕਰਮ ਨਾਥ ਨੇ ਕਿਹਾ ਕਿ ਅਦਾਲਤ ਜਲਦੀ ਹੀ ਇਸ ਪ੍ਰਥਾ ’ਤੇ ਰੋਕ ਲਗਾਉਣ ਸਬੰਧੀ ਰਸਮੀ ਹੁਕਮ ਜਾਰੀ ਕਰੇਗੀ। ਜਦ ਵਕੀਲ ਕਰੁਣਾ ਨੰਦੀ ਨੇ ਇਸ ’ਤੇ ਦਖ਼ਲ ਦੀ ਕੋਸ਼ਿਸ਼ ਕੀਤੀ ਤਾਂ ਬੈਂਚ ਨੇ ਸਾਫ਼ ਕਿਹਾ, “ਸਰਕਾਰੀ ਸੰਸਥਾਵਾਂ ਦੇ ਮਾਮਲੇ ਵਿੱਚ ਅਸੀਂ ਕਿਸੇ ਹੋਰ ਦੀ ਗੱਲ ਨਹੀਂ ਸੁਣਾਂਗੇ।”
ਕੁੱਤੇ ਦੇ ਵੱਢਣ ਵਾਲੇ ਪੀੜਤਾਂ ਨੂੰ ਵੱਡੀ ਰਾਹਤ
- ਪੀੜਤਾਂ ਵੱਲੋਂ ਦਾਇਰ ਕੀਤੀਆਂ ਦਖ਼ਲਅੰਦਾਜ਼ੀ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ।
- ਉਨ੍ਹਾਂ ਨੂੰ ਰਜਿਸਟਰੀ ਵਿੱਚ ਜਮ੍ਹਾਂ ਰਕਮ ਦੇਣ ਤੋਂ ਛੋਟ ਦਿੱਤੀ ਗਈ ਹੈ।
ਦੂਜੇ ਪਾਸੇ, ਕੁੱਤਿਆਂ ਦੇ ਹੱਕ ਵਿੱਚ ਦਖ਼ਲ ਦੇਣ ਵਾਲੇ ਵਿਅਕਤੀਆਂ ’ਤੇ ਸਖ਼ਤੀ ਜਾਰੀ ਰਹੇਗੀ। ਹੁਕਮ ਅਨੁਸਾਰ, ਐਸੇ ਵਿਅਕਤੀਆਂ ਨੂੰ ₹25,000 ਅਤੇ NGOs ਨੂੰ ₹2 ਲੱਖ ਰੁਪਏ ਜਮ੍ਹਾਂ ਕਰਾਉਣੇ ਪੈਣਗੇ।
ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ
ਪਿਛੋਕੜ — ਕਿਉਂ ਸ਼ੁਰੂ ਹੋਇਆ ਇਹ ਮਾਮਲਾ
- 22 ਅਗਸਤ ਨੂੰ ਕੋਰਟ ਨੇ ਸੁਣਵਾਈ ਦਾ ਦਾਇਰਾ ਦਿੱਲੀ-NCR ਤੋਂ ਵਧਾ ਕੇ ਪੂਰੇ ਦੇਸ਼ ਤੱਕ ਕਰ ਦਿੱਤਾ।
- 27 ਅਕਤੂਬਰ ਨੂੰ ਜਦ ਸਿਰਫ਼ ਤਿੰਨ ਰਾਜਾਂ ਨੇ ਰਿਪੋਰਟ ਦਿੱਤੀ ਤਾਂ ਅਦਾਲਤ ਨੇ ਸਾਰੇ ਮੁੱਖ ਸਕੱਤਰਾਂ ਨੂੰ ਤਲਬ ਕਰ ਲਿਆ ਸੀ।
- 31 ਅਕਤੂਬਰ ਨੂੰ ਜਦ ਅਧਿਕਾਰੀਆਂ ਨੇ ਨਿੱਜੀ ਹਾਜ਼ਰੀ ਤੋਂ ਛੋਟ ਮੰਗੀ ਤਾਂ ਕੋਰਟ ਨੇ ਕਿਹਾ ਸੀ— “ਹੁਕਮਾਂ ਦੀ ਅਣਗਹਿਲੀ ਦਾ ਮਤਲਬ ਹੈ ਕਿ ਤੁਸੀਂ ਨਿਆਂ ਪ੍ਰਣਾਲੀ ਦਾ ਸਤਿਕਾਰ ਨਹੀਂ ਕਰਦੇ।”
Supreme court s strict stance on stray dogs read what it said