ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

Jaipur 'ਚ ਕਹਿਰ ਬਣ ਕੇ ਆਇਆ ਡੰਪਰ! ਬ੍ਰੇਕ ਫੇਲ੍ਹ ਹੋਣ ਨਾਲ 10 ਜਾਨਾਂ ਗਈਆਂ, ਦਰਜਨ ਤੋਂ ਵੱਧ ਜ਼ਖਮੀ

Jaipur 'ਚ ਕਹਿਰ ਬਣ ਕੇ ਆਇਆ ਡੰਪਰ! ਬ੍ਰੇਕ ਫੇਲ੍ਹ ਹੋਣ ਨਾਲ 10 ਜਾਨਾਂ


Punjabi Pehchan / Rajasthan

Jaipur 'ਚ ਕਹਿਰ ਬਣ ਕੇ ਆਇਆ ਡੰਪਰ! ਬ੍ਰੇਕ ਫੇਲ੍ਹ ਹੋਣ ਨਾਲ 10 ਜਾਨਾਂ ਗਈਆਂ, ਦਰਜਨ ਤੋਂ ਵੱਧ ਜ਼ਖਮੀ
ਜੈਪੁਰ, 3 ਨਵੰਬਰ 2025: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਅੱਜ ਦੁਪਹਿਰ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ ਪੂਰੇ ਇਲਾਕੇ ਨੂੰ ਸਹਿਮਾ ਗਿਆ। ਹਰਮਾੜਾ ਇਲਾਕੇ ਦੀ ਲੋਹਾ ਮੰਡੀ ਰੋਡ 'ਤੇ ਬ੍ਰੇਕ ਫੇਲ੍ਹ ਹੋਏ ਇੱਕ ਡੰਪਰ ਨੇ 300 ਮੀਟਰ ਤੱਕ ਤਬਾਹੀ ਮਚਾਈ ਅਤੇ ਰਾਹ 'ਚ ਆਉਣ ਵਾਲੀਆਂ 10 ਗੱਡੀਆਂ ਅਤੇ ਕਈ ਰਾਹਗੀਰਾਂ ਨੂੰ ਦਰੜ ਦਿੱਤਾ।
ਦਰਦਨਾਕ ਹਾਦਸੇ ਵਿੱਚ ਮੌਕੇ 'ਤੇ ਹੀ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਗੰਭੀਰ ਜ਼ਖਮੀ ਹੋਏ ਹਨ। ਡੰਪਰ ਜਦ ਤੱਕ ਇੱਕ ਵੱਡੇ ਡਿਵਾਈਡਰ ਨਾਲ ਟਕਰਾ ਕੇ ਰੁਕਿਆ, ਤਦ ਤੱਕ ਸੜਕ ਪੂਰੀ ਤਰ੍ਹਾਂ ਮਲਬੇ 'ਚ ਤਬਦੀਲ ਹੋ ਚੁੱਕੀ ਸੀ।

ਕਿਵੇਂ ਵਾਪਰਿਆ ਇਹ ਹਾਦਸਾ

  • ਹਾਦਸਾ ਦੁਪਹਿਰ ਕਰੀਬ 1 ਵਜੇ ਲੋਹਾ ਮੰਡੀ ਰੋਡ ਨੰਬਰ 14 'ਤੇ ਵਾਪਰਿਆ।
  • ਪੁਲਿਸ ਅਨੁਸਾਰ, ਖਾਲੀ ਡੰਪਰ ਹਾਈਵੇ ਤੇ ਚੜ੍ਹਦਿਆਂ ਬ੍ਰੇਕ ਫੇਲ੍ਹ ਹੋ ਗਿਆ ਅਤੇ ਬੇਕਾਬੂ ਹੋ ਕੇ ਤੇਜ਼ੀ ਨਾਲ ਅੱਗੇ ਵਧਿਆ।
  • 300 ਮੀਟਰ ਤੱਕ ਡੰਪਰ ਨੇ ਕਾਰਾਂ, ਬਾਈਕਾਂ ਅਤੇ ਰਾਹਗੀਰਾਂ ਨੂੰ ਕੁਚਲਿਆ ਅਤੇ ਆਖ਼ਰ ਵਿੱਚ ਡਿਵਾਈਡਰ ਨਾਲ ਟਕਰਾ ਕੇ ਉਲਟ ਗਿਆ।
  • ਕੁਝ ਲੋਕਾਂ ਦੇ ਡੰਪਰ ਹੇਠਾਂ ਦੱਬੇ ਹੋਣ ਦਾ ਵੀ ਸ਼ੱਕ ਜਤਾਇਆ ਗਿਆ ਹੈ ਜਿਸ ਕਰਕੇ ਰੈਸਕਿਊ ਟੀਮਾਂ ਖੋਜ ਕਾਰਜ ਵਿੱਚ ਰੁੱਝੀਆਂ ਹੋਈਆਂ ਹਨ।

ਭਿਆਨਕ ਮੰਜ਼ਰ, ਚੀਕਾਂ ਨਾਲ ਗੂੰਜੀ ਸੜਕ

ਹਾਦਸੇ ਦੇ ਬਾਅਦ ਸੜਕ 'ਤੇ ਹਰ ਪਾਸੇ ਤਬਾਹੀ ਦਾ ਨਜ਼ਾਰਾ ਸੀ। ਟਕਰਾਈਆਂ ਗੱਡੀਆਂ ਮਲਬੇ ਵਿੱਚ ਤਬਦੀਲ ਹੋ ਗਈਆਂ ਅਤੇ ਜ਼ਖਮੀ ਲੋਕ ਸੜਕ 'ਤੇ ਤੜਪ ਰਹੇ ਸਨ। ਸਥਾਨਕ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਤੁਰੰਤ ਐਂਬੂਲੈਂਸਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਖੁਦ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਕਾਂਵਟੀਆ ਹਸਪਤਾਲ ਪਹੁੰਚਾਇਆ ਗਿਆ ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚਾਦਰਾਂ ਨਾਲ ਢੱਕਿਆ ਗਿਆ।

ਪੁਲਿਸ ਮੌਕੇ 'ਤੇ, ਰਾਹਤ ਕਾਰਜ ਜਾਰੀ

ਹਰਮਾੜਾ ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ। ਕਾਂਵਟੀਆ ਹਸਪਤਾਲ ਵਿੱਚ ਇਲਾਜ ਹੇਠ ਕੁਝ ਗੰਭੀਰ ਮਰੀਜ਼ਾਂ ਨੂੰ SMS ਹਸਪਤਾਲ ਦੇ ਟਰੌਮਾ ਸੈਂਟਰ ਭੇਜਿਆ ਗਿਆ ਹੈ। ਹਾਦਸੇ ਕਾਰਨ ਮੁੱਖ ਮਾਰਗ 'ਤੇ ਜਾਮ ਲੱਗ ਗਿਆ ਸੀ ਜਿਸਨੂੰ ਪੁਲਿਸ ਨੇ ਜਲਦੀ ਡਾਇਵਰਟ ਕਰ ਦਿੱਤਾ। ਡੰਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ।

24 ਘੰਟਿਆਂ ਵਿੱਚ ਦੂਜਾ ਵੱਡਾ ਹਾਦਸਾ

ਇਹ ਰਾਜਸਥਾਨ ਵਿੱਚ 24 ਘੰਟਿਆਂ ਦੇ ਅੰਦਰ ਦੂਜਾ ਦਹਲਾਉਂਦਾ ਹਾਦਸਾ ਹੈ। ਕੱਲ੍ਹ ਜੋਧਪੁਰ ਦੇ ਫਲੋਦੀ ਇਲਾਕੇ ਵਿੱਚ ਇੱਕ ਟੈਂਪੋ ਟਰੈਵਲਰ ਸੜਕ ਕਿਨਾਰੇ ਖੜ੍ਹੇ ਟਰੱਕ ਟਰਾਲੇ ਨਾਲ ਜਾ ਟਕਰਾਈ ਸੀ ਜਿਸ ਵਿੱਚ 15 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਉਹ ਕੋਲਾਯਤ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
Powered by

Dumper causes havoc in jaipur 10 lives lost more than a dozen injured due to brake failure


Sports/Health/Entertainmant

Advertise Here

Reach thousands of visitors daily. High-visibility premium placement.

Get Started
Latest