Earthquake News : 3.7 ਤੀਬਰਤਾ ਦੇ ਭੂਚਾਲ ਨਾਲ ਕੰਬੀ ਧਰਤੀ, 10 ਕਿਲੋਮੀਟਰ ਹੇਠਾਂ ਸੀ ਕੇਂਦਰ
Punjabi Pehchan / Andhra Pradesh
ਰਾਜ ਆਫ਼ਤ ਪ੍ਰਬੰਧਨ ਅਥਾਰਟੀ (APSDMA) ਨੇ ਪੁਸ਼ਟੀ ਕੀਤੀ ਹੈ ਕਿ ਇਹ ਭੂਚਾਲ ਸਵੇਰੇ 4:19 ਵਜੇ ਦਰਜ ਹੋਇਆ। ਇਸ ਦਾ ਕੇਂਦਰ ਅਲੂਰੀ ਸੀਤਾਰਾਮ ਰਾਜੂ ਖੇਤਰ ਵਿੱਚ 10 ਕਿਲੋਮੀਟਰ ਦੀ ਗਹਿਰਾਈ 'ਤੇ ਸਥਿਤ ਸੀ। ਤੀਬਰਤਾ ਘੱਟ ਹੋਣ ਕਾਰਨ ਲੋਕਾਂ ਵਿਚ ਘਬਰਾਹਟ ਤਾਂ ਹੋਈ ਪਰ ਜਲਦੀ ਸਥਿਤੀ ਆਮ ਹੋ ਗਈ।
APSDMA ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਰ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਸਥਾਨਕ ਪ੍ਰਸ਼ਾਸਨ ਅਤੇ ਡਿਜ਼ਾਸਟਰ ਮੈਨੇਜਮੈਂਟ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
Earthquake news the earth shook with a 3 7 magnitude earthquake the epicenter was 10 km below