ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਦਿੱਲੀ 'ਚ Metro Station ਨੇੜੇ ਲੱਗੀ ਅੱ*ਗ, 15 ਗੱਡੀਆਂ ਪਹੁੰਚੀਆਂ ਮੌਕੇ 'ਤੇ

ਦਿੱਲੀ 'ਚ Metro Station ਨੇੜੇ ਲੱਗੀ ਅੱ*ਗ, 15 ਗੱਡੀਆਂ ਪਹੁੰਚੀਆਂ ਮੌ


Punjabi Pehchan / New Delhi

ਦਿੱਲੀ 'ਚ Metro Station ਨੇੜੇ ਲੱਗੀ ਅੱ*ਗ, 15 ਗੱਡੀਆਂ ਪਹੁੰਚੀਆਂ ਮੌਕੇ 'ਤੇ
ਲਾਈਵ ਪੰਜਾਬੀ ਟੀਵੀ ਬਿਊਰੋ
ਦਿੱਲੀ, 8 ਨਵੰਬਰ 2025 : ਦਿੱਲੀ ਦੇ ਰੋਹਿਣੀ ਇਲਾਕੇ ਦੇ ਰਿਠਾਲਾ ਮੈਟਰੋ ਸਟੇਸ਼ਨ ਦੇ ਨੇੜੇ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਅੱਗ ਦੀ ਘਟਨਾ ਵਾਪਰੀ। ਇਸ ਅੱਗ ਨੇ ਜਿੱਥੇ ਕਈ ਝੋਪੜੀਆਂ ਨੂੰ ਨੁਕਸਾਨ ਪੁਚਾਇਆ, ਉੱਥੇ ਅੱਗ ਬੇਕਾਬੂ ਹੋਣ ਕਾਰਨ 15 ਫਾਇਰ ਇੰਜਣ ਮੌਕੇ 'ਤੇ ਤੁਰੰਤ ਪਹੁੰਚ ਗਏ। ਇਕ ਛੋਟਾ ਬੱਚਾ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ ਹੈ।

LPG ਸਿਲੰਡਰਾਂ ਦੇ ਧਮਾਕੇ ਕਾਰਨ ਹਾਲਾਤ ਹੋਏ ਨਾਜੁਕ

ਅੱਗ ਲੱਗਣ ਦੀ ਜਾਣਕਾਰੀ ਰਾਤ 10:56 ਵਜੇ ਪੁਲਿਸ ਨੂੰ ਮਿਲੀ। ਅੱਗ ਦੇ ਤੀਬਰ ਹੋਣ ਦਾ ਮੁੱਖ ਕਾਰਨ ਝੋਪੜੀਆਂ ਵਿੱਚ ਰੱਖੇ ਕਈ LPG ਸਿਲੰਡਰਾਂ ਦੇ ਇੱਕ-ਇੱਕ ਕਰਕੇ ਫਟਣਾ ਸੀ, ਜਿਸਨੇ ਅੱਗ ਨੂੰ ਹੋਰ ਵਧਾ ਦਿੱਤਾ। ਇਨ੍ਹਾਂ ਧਮਾਕਿਆਂ ਨੇ ਇਲਾਕੇ ਵਿੱਚ ਕਹਿਰ ਮਚਾ ਦਿੱਤਾ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ।

ਮੌਕੇ ਤੇ ਹਫੜਾ-ਦਫੜੀ ਅਤੇ ਲੋਕਾਂ ਦੀ ਭੱਜਦੋੜ

ਧੁੰਦਲੇ ਧੂਏਂ ਨੇ ਪੂਰੇ ਇਲਾਕੇ ਨੂੰ ਘੇਰਿਆ ਹੋਇਆ ਸੀ। ਲੋਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ-ਜਲਦੀ ਸੁਰੱਖਿਅਤ ਜਗ੍ਹਾਂ ਵੱਲ ਰੁਖ ਕਰ ਰਹੇ ਸਨ। ਇਨ੍ਹਾ ਦੀ ਅਚਾਨਕ ਭੱਜਦੋੜ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਅੱਗ 'ਤੇ ਕਾਬੂ ਲਈ ਫਾਇਰਬ੍ਰਿਗੇਡ ਦੀ ਤਤਪਰਤਾ

ਫਾਇਰਬ੍ਰਿਗੇਡ ਦੀਆਂ ਟੀਮਾਂ ਨੇ ਬੜੀ ਮਹਨਤ ਨਾਲ ਕਈ ਘੰਟਿਆਂ ਦੀ ਮਿਹਨਤ ਕਰਕੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਪੁਲਿਸ ਨੇ ਇਲਾਕੇ ਨੂੰ ਘੇਰਿਆ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਬੱਚੇ ਨੂੰ ਤੁਰੰਤ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ।
Powered by

Fire breaks out near delhi metro station 15 vehicles rushed to the spot


Sports/Health/Entertainmant

Advertise Here

Reach thousands of visitors daily. High-visibility premium placement.

Get Started
Latest