ਡੇਵਿਡ ਐਲਿਸਨ ਦੀ ਸਕਾਈਡਾਂਸ ਵਿੱਚ ਐਲਨ ਮਸਕ ਵੱਲੋਂ ਕਰੀਬ 1 ਅਰਬ ਡਾਲਰ ਦਾ ਨਿਵੇਸ਼: ਰਿਪੋਰਟ ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ ਆਲੂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਦੋਸ਼ ਤਹਿਤ ਕੈਨੇਡਾ ਦੀਆਂ ਦੋ ਵੱਡੀਆਂ ਕੰਪਨੀਆਂ ਖ਼ਿਲਾਫ਼ ਮੁਕੱਦਮਾ ਜਾਰਡਨ ਦੇ ਚਰਚ ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ

ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ 'ਆਪ' 'ਚ ਕੀਤਾ ਸ਼ਾਮਲ

ਮੁੱਖ ਮੰਤਰੀ ਭਗਵੰਤ  ਮਾਨ  ਨੇ ਹਰਮੀਤ ਸਿੰਘ ਸੰਧੂ ਨੂੰ 'ਆਪ' 'ਚ ਕੀਤਾ


Punjabi Pehchan /

ਪੰਜਾਬ , 15 ਜੁਲਾਈ 2025 :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਲੀਡਰ ਅਤੇ ਤਰਨਤਾਰਨ ਤੋਂ 3 ਵਾਰ ਵਿਧਾਇਕ  ਰਹੇ। ਅੱਜ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ  ਅਤੇ ਪਾਰਟੀ ਵਿੱਚ ਤਜ਼ਰਬੇਕਾਰ ਲੋਕਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਪਾਰਟੀ ਇਮਾਨਦਾਰ ਲੋਕਾਂ ਦਾ ਸਵਾਗਤ ਕਰਦੀ ਹੈ।
ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਲੋਕ ਪੱਖੀ ਹਨ ਇਸ ਲਈ ਮੈਂ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਾਰਟੀ ਦਾ ਅਹੁਦੇਦਾਰ ਨਹੀ ਸਗੋਂ ਇਕ ਵਰਕਰ ਬਣ ਕੇ ਕੰਮ ਕਰਾਂਗਾ । ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਮੈਂ ਵੀ ਕੁਝ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹਾਂ।
ਦੱਸ ਦੇਈਏ ਕਿ ਸੰਧੂ ਨੇ 19 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਸੀ। ਸਾਲ 2002 'ਚ ਪਹਿਲੀ ਵਾਰ ਆਜ਼ਾਦ ਤੌਰ 'ਤੇ ਚੋਣ ਜਿੱਤੀ ਸੀ।  ਸਾਲ 2007 ਤੇ 2012 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤੀ ਸੀ । ਅਕਾਲੀ ਦਲ ਦੀ ਸਰਕਾਰ ਸਮੇਂ 2 ਵਾਰ ਮੁੱਖ ਪਾਰਲੀਮਾਨੀ ਸਕੱਤਰ ਬਣੇ ਸਨ ।
Read More :  


Powered by

Chief minister bhagwant mann has included harmit singh sandhu in the aap


Sports/Health/Entertainmant

Advertise Here

Reach thousands of visitors daily. High-visibility premium placement.

Get Started
Latest