ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ ਆਲੂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਦੋਸ਼ ਤਹਿਤ ਕੈਨੇਡਾ ਦੀਆਂ ਦੋ ਵੱਡੀਆਂ ਕੰਪਨੀਆਂ ਖ਼ਿਲਾਫ਼ ਮੁਕੱਦਮਾ ਜਾਰਡਨ ਦੇ ਚਰਚ ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਪੇੜ ਨਾਲ ਟਕਰਾਈ, ਵਿੱਤ ਮੰਤਰੀ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਕਿਹਾ ਚਿੱਟੇ ਦਾ ਵਪਾਰੀ

ਅਮਰੀਕਾ ਵਿੱਚ ਦੀਵਾਲੀ ਮੌਕੇ ਨਵੀਂ ਡਾਕ ਟਿਕਟ ਜਾਰੀ; ਸੰਗੀਤਾ ਭੂਤੜਾ ਦੀ ਰੰਗੋਲੀ ਬਣੀ ਸ਼ਿੰਗਾਰ

ਅਮਰੀਕਾ ਵਿੱਚ ਦੀਵਾਲੀ ਮੌਕੇ ਨਵੀਂ ਡਾਕ ਟਿਕਟ ਜਾਰੀ; ਸੰਗੀਤਾ ਭੂਤੜਾ ਦੀ


Punjabi Pehchan / Washington,DC


ਵਾਸ਼ਿੰਗਟਨ ਡੀ.ਸੀ., 23 ਅਕਤੂਬਰ: ਅਮਰੀਕੀ ਡਾਕ ਸੇਵਾ (ਯੂਐੱਸਪੀਐੱਸ) ਨੇ ਦੀਵਾਲੀ ਨੂੰ ਸਮਰਪਿਤ ਨਵੀਂ ‘ਫਾਰਐਵਰ’ ਡਾਕ ਟਿਕਟ ਜਾਰੀ ਕੀਤੀ ਹੈ। ਹਿਊਸਟਨ ਦੀ ਕਲਾਕਾਰ ਸੰਗੀਤਾ ਭੂਤੜਾ ਵੱਲੋਂ ਬਣਾਈ ਰੰਗੋਲੀ ਨਾਲ ਸਜੀ ਇਸ ਟਿਕਟ ਦੀ ਘੁੰਡ ਚੁਕਾਈ ਬੁੱਧਵਾਰ, 21 ਅਕਤੂਬਰ ਨੂੰ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵਿੱਚ ਹੋਈ। ਸਮਾਗਮ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ, ਯੂਐੱਸਪੀਐੱਸ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼ਿਬਾਨੀ ਗੰਭੀਰ ਅਤੇ ਕਲਾਕਾਰ ਭੂਤੜਾ ਸ਼ਾਮਲ ਹੋਏ। 
ਟਿਕਟ ਉੱਤੇ ਜਾਮਨੀ ਪਿਛੋਕੜ ਵਿੱਚ ਨੀਲੇ, ਸੰਤਰੀ, ਹਰੇ, ਲਾਲ ਅਤੇ ਚਿੱਟੇ ਰੰਗਾਂ ਦੀ ਰੰਗੋਲੀ ਦਿਖਾਈ ਗਈ ਹੈ। ਲਗਭਗ ਤਿੰਨ ਦਹਾਕਿਆਂ ਤੋਂ ਰੰਗੋਲੀ ਬਣਾਉਂਦੀ ਆ ਰਹੀ ਭੂਤੜਾ ਨੇ ਇਸ ਕਲਾ ਰਚਨਾ ਲਈ ਰੰਗਦਾਰ ਰੇਤ ਅਤੇ ਸਟਾਰਚ ਆਧਾਰਿਤ ਰੰਗਾਂ ਦੀ ਵਰਤੋਂ ਕੀਤੀ।
ਤਸਵੀਰ ਵਿੱਚ ਬਾਰੀਕੀਆਂ ਸਪੱਸ਼ਟ ਦਿਖਾਉਣ ਲਈ ਅਸਲ ਰੰਗੋਲੀ ਦਾ ਵਿਆਸ ਅੱਠ ਫੁੱਟ ਰੱਖਿਆ ਗਿਆ ਸੀ। ਇਸ ਨੂੰ ਤਿਆਰ ਕਰਨ ਵਿੱਚ ਅੱਠ ਤੋਂ ਦਸ ਦਿਨ ਲੱਗੇ। ਰੰਗੋਲੀ ਦੀ ਤਸਵੀਰ ਫੋਟੋਗ੍ਰਾਫਰ ਬਿਜੈ ਦੀਕਸ਼ਿਤ ਨੇ ਖਿੱਚੀ, ਜਦਕਿ ਜੈਨੀਫਰ ਆਰਨੋਲਡ ਨੇ ਡਾਕ ਟਿਕਟ ਦਾ ਡਿਜ਼ਾਈਨ ਤਿਆਰ ਕੀਤਾ। 
ਅਮਰੀਕਾ ਵਿੱਚ ਦੀਵਾਲੀ ਦੀ ਇਹ ਪਹਿਲੀ ਡਾਕ ਟਿਕਟ ਨਹੀਂ ਹੈ। ਯੂਐੱਸਪੀਐੱਸ ਨੇ ਪਹਿਲੀ ਦੀਵਾਲੀ ਟਿਕਟ 2016 ਵਿੱਚ ਜਾਰੀ ਕੀਤੀ ਸੀ। ਹੁਣ ਦਸ ਸਾਲ ਬਾਅਦ ਨਵੇਂ ਰੰਗੋਲੀ ਡਿਜ਼ਾਈਨ ਵਾਲੀ ਦੂਜੀ ਟਿਕਟ ਜਾਰੀ ਕੀਤੀ ਗਈ ਹੈ। 
ਨਵੀਂ ਟਿਕਟ 20 ਟਿਕਟਾਂ ਦੀ ਸ਼ੀਟ ਵਿੱਚ ਉਪਲਬਧ ਹੈ। ‘ਫਾਰਐਵਰ’ ਸ਼੍ਰੇਣੀ ਹੋਣ ਕਾਰਨ ਇਸ ਦੀ ਡਾਕ ਕੀਮਤ ਹਮੇਸ਼ਾ ਅਮਰੀਕਾ ਅੰਦਰ ਇੱਕ ਔਂਸ ਭਾਰ ਵਾਲੀ ਪਹਿਲੀ ਸ਼੍ਰੇਣੀ ਦੀ ਚਿੱਠੀ ਭੇਜਣ ਦੀ ਮੌਜੂਦਾ ਦਰ ਦੇ ਬਰਾਬਰ ਰਹੇਗੀ। ਟਿਕਟਾਂ ਡਾਕਘਰਾਂ ਅਤੇ ਯੂਐੱਸਪੀਐੱਸ ਦੇ ਆਨਲਾਈਨ ਸਟੋਰ ਤੋਂ ਖਰੀਦੀਆਂ ਜਾ ਸਕਦੀਆਂ ਹਨ। 

Diwali Stamp 2026 USPS Diwali Stamp Sangita Bhutada Rangoli Postage Stamp Diwali Forever Stamp Indian Embassy Washington Punjabi Pehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest