ਟੈਸਲਾ 2027 ਦੇ ਮੱਧ ਤੋਂ ਟੈਕਸਸ ’ਚ ਸਾਈਬਰਟਰੱਕ ਦਾ ਉਤਪਾਦਨ ਸਮੇਟੇਗੀ: ਐਲਨ ਮਸਕ ਓਕਲੈਂਡ ਤੋਂ ਟੈਕਸਸ ਭੇਜਿਆ 11.4 ਮਿਲੀਅਨ ਡਾਲਰ ਦਾ ਐਨਵੀਡੀਆ ਕਾਰਗੋ ਚੋਰੀ ਅਮਰੀਕੀ ਨਿਆਂ ਵਿਭਾਗ ਦੀ ਸਿਵਲ ਰਾਈਟਸ ਮੁਖੀ ਹਰਮੀਤ ਢਿੱਲੋਂ ਵੱਲੋਂ ਅਸਤੀਫ਼ਾ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀ ਨਵੀਂ ਲਹਿਰ ਅਮਰੀਕਾ ਆਉਣ ਵਾਲੇ ਹਵਾਈ ਯਾਤਰੀਆਂ ਲਈ ਸੀ.ਡੀ.ਸੀ. ਦਾ ਨਵਾਂ ਨਿਯਮ ਅਮਰੀਕਾ ‘ਚ ਐੱਚ-2ਏ ਖੇਤੀ ਮਜ਼ਦੂਰਾਂ ਦੀ ਤਨਖ਼ਾਹ ਮੁੜ ਤੈਅ ਕਰਨ ਦਾ ਹੁਕਮ ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ ਕਰਨ ਦਾ ਦੋਸ਼ ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਹੰਸਰਾਜ ਹੰਸ ਦਾ ਸੈਕਰਾਮੈਂਟੋ ਸ਼ੋਅ ਸੋਲਡ ਆਊਟ ਕਾਰਨੀ ਦੀ ਬੈਂਕਿੰਗ ਜਾਣਕਾਰੀ ਦੇਖਣ ਅਤੇ ਜਾਅਲੀ ਖਾਤੇ ਖੋਲ੍ਹਣ ਵਾਲਾ ਸਾਬਕਾ ਬੈਂਕ ਮੁਲਾਜ਼ਮ ਦੋਸ਼ੀ ਕਰਾਰ

ਦਲ-ਬਦਲੂਆਂ ਨੂੰ ਟਿਕਟ ਨਾ ਦਿਓ, SIA ਦੀ ਸਿਆਸੀ ਪਾਰਟੀਆਂ ਨੂੰ ਅਪੀਲ

ਦਲ-ਬਦਲੂਆਂ ਨੂੰ ਟਿਕਟ ਨਾ ਦਿਓ, SIA ਦੀ ਸਿਆਸੀ ਪਾਰਟੀਆਂ ਨੂੰ ਅਪੀਲ


Punjabi Pechan / Chandigarh

ਨਾਅਰਾ “ਦਲ-ਬਦਲੂਆਂ ਨੂੰ ਟਿਕਟ ਨਹੀਂ, ਦਲ-ਬਦਲੂਆਂ ਨੂੰ ਵੋਟ ਨਹੀਂ

ਗਰਗ ਮੁਤਾਬਕ ਇਮਾਨਦਾਰੀ, ਵਚਨਬੱਧਤਾ, ਨਿਰੰਤਰਤਾ ਅਤੇ ਜਨਸੇਵਾ ਦਾ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ

ਆਉਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸੈਕਿੰਡ ਇਨਿੰਗਜ਼ ਐਸੋਸੀਏਸ਼ਨ (SIA) ਨੇ ਸਿਆਸੀ ਪਾਰਟੀਆਂ ਨੂੰ ਦਲ-ਬਦਲੂ ਆਗੂਆਂ ਨੂੰ ਟਿਕਟ ਨਾ ਦੇਣ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਆਰ.ਕੇ. ਗਰਗ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸਿਰਫ਼ ਸਿਆਸੀ ਸਹੂਲਤ, ਨਿੱਜੀ ਮਹੱਤਵਾਕਾਂਖਾ ਜਾਂ ਮੁੜ ਟਿਕਟ ਦੀ ਉਮੀਦ ਵਿੱਚ ਪਾਰਟੀ ਬਦਲਣਾ ਵੋਟਰਾਂ ਦੇ ਭਰੋਸੇ ਅਤੇ ਸਿਆਸੀ ਨੈਤਿਕਤਾ ਤੇ ਸਵਾਲ ਖੜ੍ਹੇ ਕਰਦਾ ਹੈ।

ਗਰਗ ਨੇ ਕਿਹਾ ਕਿ ਵੋਟਰ ਉਮੀਦਵਾਰ ਨੂੰ ਉਸ ਦੀ ਨਿੱਜੀ ਪਛਾਣ ਦੇ ਨਾਲ-ਨਾਲ ਉਸ ਦੀ ਪਾਰਟੀ ਅਤੇ ਵਿਚਾਰਧਾਰਾ ਦੇ ਆਧਾਰ ਤੇ ਵੀ ਸਮਰਥਨ ਦਿੰਦੇ ਹਨ। ਅਜਿਹੇ ਵਿੱਚ ਚੋਣ ਜਿੱਤਣ ਤੋਂ ਬਾਅਦ ਪਾਰਟੀ ਬਦਲਣਾ ਲੋਕਾਂ ਨਾਲ ਕੀਤੇ ਭਰੋਸੇ ਦੇ ਉਲਟ ਹੈ।

ਐਸਆਈਏ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਾਰ-ਵਾਰ ਪਾਲਾ ਬਦਲਣ ਵਾਲੇ ਆਗੂਆਂ ਨੂੰ ਚੋਣ ਟਿਕਟ ਦੇਣ ਤੋਂ ਗੁਰੇਜ਼ ਕਰਨ। ਐਸੋਸੀਏਸ਼ਨ ਨੇ ਆਪਣਾ ਨਾਅਰਾ “ਦਲ-ਬਦਲੂਆਂ ਨੂੰ ਟਿਕਟ ਨਹੀਂ, ਦਲ-ਬਦਲੂਆਂ ਨੂੰ ਵੋਟ ਨਹੀਂ” ਰੱਖਿਆ ਹੈ।

ਇਸ ਦੇ ਨਾਲ ਹੀ ਐਸਆਈਏ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਦੇ ਸਿਆਸੀ ਇਤਿਹਾਸ ਨੂੰ ਜ਼ਰੂਰ ਦੇਖਣ। ਗਰਗ ਮੁਤਾਬਕ ਇਮਾਨਦਾਰੀ, ਵਚਨਬੱਧਤਾ, ਨਿਰੰਤਰਤਾ ਅਤੇ ਜਨਸੇਵਾ ਦਾ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਅਜਿਹੇ ਜਨ-ਪ੍ਰਤੀਨਿਧੀਆਂ ਦੀ ਲੋੜ ਹੈ ਜੋ ਲੋਕਾਂ ਨਾਲ ਆਪਣੀ ਵਚਨਬੱਧਤਾ ਕਾਇਮ ਰੱਖਣ ਅਤੇ ਨਿੱਜੀ ਜਾਂ ਸਿਆਸੀ ਲਾਭ ਲਈ ਵਾਰ-ਵਾਰ ਪਾਰਟੀ ਨਾ ਬਦਲਣ।

Sia appeals to political parties do not give tickets to defectors


Sports/Health/Entertainmant

Advertise Here

Reach thousands of visitors daily. High-visibility premium placement.

Get Started
Latest