ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪ੍ਰਾਜੈਕਟ ਲਈ 13,000 ਡਾਲਰ ਦਾ ਯੋਗਦਾਨ ਈਰਾਨ ਨਾਲ ਕੋਈ ਵੀ ਸੰਭਾਵੀ ਸਮਝੌਤਾ ਅਮਰੀਕੀ ਉਮੀਦਾਂ 'ਤੇ ਖਰਾ ਉਤਰਨਾ ਚਾਹੀਦਾ ਹੈ ਯੂਕਰੇਨ ਦੇ ਲਵੀਵ ਵਿੱਚ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਦਾ ਕਹਿਰ ਫਰਿਜ਼ਨੋ ਦੇ ਹੋਣਹਾਰ ਨੌਜਵਾਨ ਪ੍ਰਭਜੋਤ ਸਿੰਘ ਮਾਨ ਦਾ ਦਿਹਾਂਤ, ਪੰਜਾਬੀ ਭਾਈਚਾਰੇ ’ਚ ਸੋਗ ਸ਼ਰਨਾਰਥੀਆਂ ਦੇ ਗ੍ਰੀਨ ਕਾਰਡ ਕੇਸਾਂ 'ਤੇ ਅਦਾਲਤ ਵਿੱਚ ਸਵਾਲ ਉਸਾਰੀ ਵਾਲੀਆਂ ਥਾਵਾਂ 'ਤੇ ਆਈਸ ਗ੍ਰਿਫ਼ਤਾਰੀਆਂ ਦਾ ਮਾਮਲਾ ਅਪੀਲ ਅਦਾਲਤ 'ਚ ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਹੋਵੇਗੀ ਪੰਥਕ ਕਾਨਫਰੰਸ ਪਿਆਰ, ਸੈਕਸ ਅਤੇ ਧੋਖਾ: ਸੀਬੀਆਈ ਨੇ ਯੂਏਈ ਤੋਂ ਭਾਰਤ ਲਿਆਇਆ ਵਾਂਛਿਤ ਠੱਗ ਨਿਊਜ਼ੀਲੈਂਡ ਦੇ ਪੇਰੈਂਟ ਰੈਜ਼ਿਡੈਂਟ ਵੀਜ਼ਾ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪ੍ਰਾਜੈਕਟ ਲਈ 13,000 ਡਾਲਰ ਦਾ ਯੋਗਦਾਨ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿ


Punjabi Pehchan / Surrey: Canada

ਸਰੀ ਵਿੱਚ ਬਣ ਰਿਹਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪਿਕਸ ਸੁਸਾਇਟੀ ਦੀ ਇੱਕ ਇਤਿਹਾਸਕ ਪਹਿਲਕਦਮੀ

ਪਿਕਸ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਬੀਰ ਸਿੰਘ ਚੀਮਾ ਅਤੇ ਚੇਅਰਮੈਨ ਸੁੱਖ ਥਿੰਦ ਨੇ ਪ੍ਰਬੰਧਕ ਕਮੇਟੀ ਦਾ ਕੀਤਾ ਧੰਨਵਾਦ

ਸਰੀ: ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਫੀਛਸ਼) ਸੁਸਾਇਟੀ ਨੇ ਬੁੱਧਵਾਰ ਨੂੰ ਸਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ (ਘੰਧੜ) ਪ੍ਰਾਜੈਕਟ ਲਈ ਦਿੱਤੇ ਗਏ 13,000 ਡਾਲਰ ਦੇ ਉਦਾਰ ਦਾਨ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ। ਬੀਤੀ 14 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਪਿਕਸ ਬੋਰਡ ਦੇ ਚੇਅਰਮੈਨ ਸੁੱਖ ਥਿੰਦ ਅਤੇ ਪਿਕਸ ਟੀਮ ਦੀ ਮੌਜੂਦਗੀ ਵਿੱਚ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਬੀਰ ਸਿੰਘ ਚੀਮਾ ਨੂੰ ਰਸਮੀ ਤੌਰ 'ਤੇ 13,000 ਡਾਲਰ ਦਾ ਚੈੱਕ ਭੇਟ ਕੀਤਾ। ਇਹ ਉਪਰਾਲਾ ਬਜ਼ੁਰਗਾਂ ਦੀ ਸਹਾਇਤਾ ਕਰਨ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਣ ਪ੍ਰਤੀ ਗੁਰਦੁਆਰਾ ਕਮੇਟੀ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਰੀ ਵਿੱਚ ਬਣ ਰਿਹਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪਿਕਸ ਸੁਸਾਇਟੀ ਦੀ ਇੱਕ ਇਤਿਹਾਸਕ ਪਹਿਲਕਦਮੀ ਹੈ, ਜੋ ਬਜ਼ੁਰਗਾਂ ਨੂੰ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਹਮਦਰਦੀ ਭਰਪੂਰ ਲੰਮੇ ਸਮੇਂ ਦੀ ਦੇਖਭਾਲ ਪ੍ਰਦਾਨ ਕਰਨ ਲਈ ਸਮਰਪਿਤ ਹੈ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਇੱਕ ਅਜਿਹਾ ਨਿੱਘਾ ਅਤੇ ਸਵਾਗਤਯੋਗ ਮਾਹੌਲ ਸਿਰਜਣਾ ਹੈ, ਜਿੱਥੇ ਵੱਖ-ਵੱਖ ਪਿਛੋਕੜਾਂ ਵਾਲੇ ਬਜ਼ੁਰਗ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ, ਮਾਤ-ਭਾਸ਼ਾ ਅਤੇ ਸਵੈ-ਮਾਣ ਨੂੰ ਕਾਇਮ ਰੱਖਦਿਆਂ ਉੱਚ ਮਿਆਰੀ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਣ।

ਇਸ ਮੌਕੇ ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਇਸ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਇਸ ਮਹੱਤਵਪੂਰਨ ਯੋਗਦਾਨ ਲਈ ਬੇਹੱਦ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਹ ਦਾਨ ਨਿਰਸਵਾਰਥ ਸੇਵਾ ਦੀ ਭਾਵਨਾ ਅਤੇ ਸਾਡੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ, ਦੇਖਭਾਲ ਅਤੇ ਮਾਣ-ਸਨਮਾਨ ਦਿਵਾਉਣ ਪ੍ਰਤੀ ਭਾਈਚਾਰੇ ਦੀ ਸਾਂਝੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਬੋਰਡ ਚੇਅਰਮੈਨ ਸੁੱਖ ਥਿੰਦ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਕੇਵਲ ਇੱਕ ਦੇਖਭਾਲ ਕੇਂਦਰ ਹੀ ਨਹੀਂ ਹੈ, ਸਗੋਂ ਇਹ ਸਾਡੇ ਭਾਈਚਾਰੇ ਦੀਆਂ ਹਮਦਰਦੀ, ਸਤਿਕਾਰ ਅਤੇ ਮਨੁੱਖਤਾ ਦੀ ਸੇਵਾ ਵਰਗੀਆਂ ਉੱਚ ਕਦਰਾਂ-ਕੀਮਤਾਂ ਦਾ ਪ੍ਰਤੀਬਿੰਬ ਹੈ। ਜਦੋਂ ਭਾਈਚਾਰਕ ਸੰਸਥਾਵਾਂ ਇੱਕ ਸਾਂਝੇ ਉਦੇਸ਼ ਲਈ ਇਕੱਠੀਆਂ ਹੁੰਦੀਆਂ ਹਨ, ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੇਵਾ ਦੀ ਇੱਕ ਅਮਿੱਟ ਵਿਰਾਸਤ ਸਿਰਜਣ ਦੇ ਹੋਰ ਨੇੜੇ ਪਹੁੰਚ ਜਾਂਦੇ ਹਾਂ।

ਫੰਡ ਇਕੱਠਾ ਕਰਨ ਦੇ ਯਤਨਾਂ ਨੂੰ ਅੱਗੇ ਵਧਾਉਂਦਿਆਂ ਪਿਕਸ ਸੁਸਾਇਟੀ ਵੱਲੋਂ ਉਨ੍ਹਾਂ ਵਿਅਕਤੀਆਂ, ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਕ ਸੰਸਥਾਵਾਂ ਲਈ ਇਮਾਰਤ ਦੇ ਹਿੱਸਿਆਂ ਦੇ ਨਾਮਕਰਨ ਦੇ ਅਧਿਕਾਰ ਅਤੇ ਵਿਸ਼ੇਸ਼ ਮਾਨਤਾ ਦੇ ਮੌਕੇ ਵੀ ਪੇਸ਼ ਕੀਤੇ ਜਾ ਰਹੇ ਹਨ, ਜੋ ਇਸ ਪ੍ਰਾਜੈਕਟ ਵਿੱਚ ਅਰਥਪੂਰਨ ਯੋਗਦਾਨ ਪਾਉਣਾ ਚਾਹੁੰਦੇ ਹਨ। ਇਸ ਨਾਲ ਦਾਨੀ ਸੱਜਣ ਆਪਣੇ ਪਿਆਰਿਆਂ ਦੀ ਯਾਦ ਨੂੰ ਸਦੀਵੀ ਬਣਾ ਸਕਦੇ ਹਨ। ਸੁਸਾਇਟੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਇਹ ਯੋਗਦਾਨ ਇਸ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਸਾਰਥਕ ਕਦਮ ਹੈ ਅਤੇ ਸੰਸਥਾ ਹੋਰਨਾਂ ਦਾਨੀਆਂ ਦੇ ਸਹਿਯੋਗ ਦਾ ਵੀ ਸਵਾਗਤ ਕਰਦੀ ਹੈ।

13 000 Contribution By Gurdwara Sri Guru Singh Sabha Surrey For The Guru Nanak Diversity Village Project


Sports/Health/Entertainmant

Advertise Here

Reach thousands of visitors daily. High-visibility premium placement.

Get Started
Latest