ਮੇਲਾਨੀਆ ਟਰੰਪ ਚੋਣਾਂ ਤੋਂ ਬਾਅਦ ਸਰਗਰਮ
November 13, 2026 / politics
Punjabi Pehchan /
Washington
ਰੂਸ-ਯੂਕਰੇਨ ਜੰਗਬੰਦੀ ਵਿੱਚ ਅਹਿਮ ਭੂਮਿਕਾ ਨਿਭਾਈ
ਨਵੀਂ ਦਸਤਾਵੇਜ਼ੀ ਲੜੀ 'ਮੇਲਾਨੀਆ: ਦ ਸੀਰੀਜ਼' ਵੀ ਰਿਲੀਜ਼ ਹੋਣ ਜਾ ਰਹੀ ਹੈ
ਵਾਸ਼ਿੰਗਟਨ, 12 ਨਵੰਬਰ ਆਮ ਤੌਰ ’ਤੇ ਜਨਤਕ ਸਰਗਰਮੀਆਂ ਤੋਂ ਦੂਰ ਰਹਿਣ ਵਾਲੀ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਹੁਣ ਸੁਰਖੀਆਂ ਵਿੱਚ ਆ ਗਈ ਹੈ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਝਟਕਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਕਈ ਅਹਿਮ ਸਮਾਗਮਾਂ ਵਿੱਚ ਹਿੱਸਾ ਲਿਆ ਹੈ।
ਮੇਲਾਨੀਆ ਟਰੰਪ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਓਲੇਸ਼ਕੀ ਵਿੱਚ ਛੇ ਦਿਨਾਂ ਦੀ ਅਸਥਾਈ ਜੰਗਬੰਦੀ ਕਰਵਾਉਣ ਵਿੱਚ ਭੂਮਿਕਾ ਨਿਭਾਈ। ਇਸ ਦੌਰਾਨ ਲਗਭਗ 800 ਲੋਕਾਂ ਨੂੰ ਸ਼ਹਿਰ ਛੱਡਣ ਦਾ ਮੌਕਾ ਮਿਲਿਆ ਅਤੇ ਉੱਥੇ ਫਸੇ ਲੋਕਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਗਈ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਰੂਸ ਅਤੇ ਯੂਕਰੇਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਜੰਗਬੰਦੀ ਬਾਰੇ ਚਰਚਾ ਵੀ ਕੀਤੀ।
ਮੇਲਾਨੀਆ ਨੇ ਦੱਸਿਆ ਕਿ ਉਹ ਇਸ ਯੋਜਨਾ ਦੀ ਤਿਆਰੀ ਦੇ ਹਰ ਪੜਾਅ ਵਿੱਚ ਸ਼ਾਮਲ ਰਹੀ। ਇਸ ਤੋਂ ਇਲਾਵਾ ਉਹ ਜੰਗ ਕਾਰਨ ਵਿਛੜੇ ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਉਣ ਦੇ ਯਤਨ ਵੀ ਕਰ ਰਹੀ ਹੈ। ਹੁਣ ਉਹ ਅਮਰੀਕੀ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਅਲਾਬਾਮਾ ਦਾ ਦੌਰਾ ਕਰਨਗੇ। ਇਸੇ ਦੌਰਾਨ 20 ਨਵੰਬਰ ਨੂੰ ਉਨ੍ਹਾਂ ਦੀ ਨਵੀਂ ਦਸਤਾਵੇਜ਼ੀ ਲੜੀ 'ਮੇਲਾਨੀਆ: ਦ ਸੀਰੀਜ਼' ਵੀ ਰਿਲੀਜ਼ ਹੋਣ ਜਾ ਰਹੀ ਹੈ।
Melania Trump Has Been Active Since The Election