PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ
May 13, 2026 / punjab
PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ 13 ਮਈ ਨੂੰ 12ਵੀਂ ਜਮਾਤ
ਦੇ ਨਤੀਜੇ ਜਾਰੀ ਕੀਤੇ। ਬੋਰਡ ਚੇਅਰਮੈਨ ਨੇ ਨਤੀਜਿਆਂ ਦਾ ਐਲਾਨ ਕੀਤਾ। ਪ੍ਰੀਖਿਆ ਵਿੱਚ 2,65,417
ਵਿਦਿਆਰਥੀ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2,42,755 ਪਾਸ ਹੋਏ।
ਨਤੀਜਾ 91.46 ਪ੍ਰਤੀਸ਼ਤ ਰਿਹਾ।
ਟੌਪਰਾਂ ਵਿਚ ਕੁੜੀਆਂ ਨੇ ਬਾਜੀ ਮਾਰੀ ਹੈ। ਗੁਰੂਕੁਲ ਅਕੈਡਮੀ ਪਬਲਿਕ ਸਕੂਲ,
ਉੱਬਾ, ਮਾਨਸਾ ਦੀ ਸੁਪਨੀਤ ਕੌਰ ਨੇ ਟੌਪ ਕੀਤਾ ਹੈ। ਬੀਸੀਐਮ ਪਬਲਿਕ ਸੀਨੀਅਰ ਸੈਕੰਡਰੀ
ਸਕੂਲ, ਲੁਧਿਆਣਾ ਦੀ ਸੋਹਣੀ ਚੌਹਾਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਤੀਜੇ ਨੰਬਰ ‘ਤੇ
ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ, ਸ਼ਿਮਲਾ ਪੁਰੀ ਦੀ ਦੀਵਾਂਸ਼ੀ ਹੈ। ਤਿੰਨਾਂ ਨੇ 500 ਵਿੱਚੋਂ 500
ਅੰਕ ਪ੍ਰਾਪਤ ਕੀਤੇ ਹਨ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕੁੜੀ ਸਾਇੰਸ ਗਰੁੱਪ ਦੀ
ਹੈ। ਜਦੋਂ ਕਿ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਹਿਊਮੈਨਿਟੀਜ਼ ਗਰੁੱਪ ਦੀਆਂ
ਹਨ। ਇਹ ਸਾਰੀਆਂ ਖਿਡਾਰੀ ਵੀ ਹਨ।
ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਇਨ੍ਹਾਂ ਨੂੰ ਦੇਖ ਸਕਦੇ ਹਨ। ਜੇਕਰ ਕਿਸੇ ਵੀ
ਵਿਦਿਆਰਥੀ ਨੂੰ ਨਤੀਜੇ ਦੇਖਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ
ਸਿੱਖਿਆ ਵਿਭਾਗ ਦੁਆਰਾ ਜਾਰੀ ਹੈਲਪਲਾਈਨ ਨੰਬਰ 95491-61161 ‘ਤੇ ਸੰਪਰਕ
ਕਰ ਸਕਦੇ ਹਨ।
ਨਤੀਜਾ ਕਿਵੇਂ ਚੈੱਕ ਕਰਨਾ ਹੈ
ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮਪੇਜ ‘ਤੇ, PSEB ਕਲਾਸ 12ਵੀਂ ਨਤੀਜਾ 2026 ਲਿੰਕ ‘ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ, ਅਤੇ
ਸਬਮਿਟ ਬਟਨ ਦਬਾਓ।
ਨਤੀਜਾ ਸੇਵ ਕਰੋ ਅਤੇ ਡਾਊਨਲੋਡ ਕਰੋ।
Punjab Toper Girls