ਕਾਂਗਰਸੀ ਆਗੂ ਦੇ ਟਿਕਾਣਿਆਂ ‘ਤੇ ED ਦਾ ਛਾਪਾ, ਪੁੱਛਗਿੱਛ ਜਾਰੀ!
June 5, 2026 / punjab
ਕਾਂਗਰਸੀ ਆਗੂ ਦੇ ਟਿਕਾਣਿਆਂ ‘ਤੇ ED ਦਾ ਛਾਪਾ, ਪੁੱਛਗਿੱਛ ਜਾਰੀ!
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਰਨਤਾਰਨ ਵਿੱਚ ਕਾਂਗਰਸ ਦੇ ਸ਼ਹਿਰੀ
ਪ੍ਰਧਾਨ ਲਖਵਿੰਦਰ ਸਿੰਘ ਲੱਕੀ ਦੇ ਘਰ ਅਤੇ ਦੁਕਾਨ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਸਵੇਰੇ
ਕਰੀਬ 11 ਵਜੇ ਤੋਂ ਜਾਰੀ ਹੈ। ਈਡੀ ਦੀ ਟੀਮ ਇਹਨਾਂ ਥਾਵਾਂ ‘ਤੇ ਬਾਰੀਕੀ ਨਾਲ ਜਾਂਚ ਕਰ ਰਹੀ
ਹੈ।
ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ
ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਉਹਨਾਂ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਇਹ
ਛਾਪੇਮਾਰੀ ਤਰਨਤਾਰਨ ਦੇ ਖਾਲਸਾ ਪੁਰ ਰੋਡ ਸਥਿਤ ਲਖਵਿੰਦਰ ਸਿੰਘ ਲੱਕੀ ਦੇ ਨਿਵਾਸ ਅਤੇ ਦੁਕਾਨ ‘ਤੇ
ਕੀਤੀ ਜਾ ਰਹੀ ਹੈ।
Ed raids congress leader residance