ਉੱਘੇ ਕਾਰੋਬਾਰੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਦਾ ਦੇਹਾਂਤ, ਅੰਤਿਮ ਅਰਦਾਸ 29 ਨਵੰਬਰ ਨੂੰ ਪਾਕਿਸਤਾਨ ਵਿੱਚ 3 ਸਿੱਖ ਸ਼ਰਧਾਲੂ ਲਾਪਤਾ 1 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਤੋਂ ਕੁਝ ਦਿਨਾਂ ਬਾਅਦ ਵਿਅਕਤੀ ਨੂੰ ICE ਨੇ ਕੀਤਾ ਗ੍ਰਿਫ਼ ਤਾ ਰ ਇਮੀਗ੍ਰੇਸ਼ਨ ਸੁਧਾਰ ਬਾਰੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਅਪੀਲ ਪੰਜਾਬ ਕਾਂਗਰਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਖੱਬੀਆਂ ਧਿਰਾਂ ਨਾਲ ਗਠਜੋੜ ਦੀ ਤਿਆਰੀ! ਓਹਾਇਓ ਵਿੱਚ ਗੈਰ-ਦਸਤਾਵੇਜ਼ੀ ਲੋਕਾਂ ਦੀ ਡਰਾਈਵਿੰਗ 'ਤੇ ਪਾਬੰਦੀ ਵਾਲੇ ਬਿੱਲ ਅਮਰੀਕਾ ਤੋਂ ਕੈਨੇਡਾ ਜਾ ਰਹੇ ਟਰੱਕ ’ਚੋਂ 93 ਕਿਲੋ ਕੋਕੀਨ ਬਰਾਮਦ, 27 ਸਾਲਾ ਕੰਵਲ ਪ੍ਰੀਤ ਸਿੰਘ ਗ੍ਰਿਫ਼ ਤਾਰ ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ, ਪੰਜਾਬ ਵਿੱਚ 31 IPS/PPS ਅਫ਼ਸਰਾਂ ਦੇ ਟ੍ਰਾਂਸਫਰ ਬਰੈਂਪਟਨ ਦੇ ਜਸਜੀਤ ਸਿੰਘ 'ਤੇ ਪੀਲ ਐਕਸਟੋਰਸ਼ਨ ਜਾਂਚ ਵਿੱਚ ਚਾਰਜ ਚੀਨ ਦੇ ਅੰਤਰਿਕਸ਼ ਮਿਸ਼ਨ ਵਿੱਚ ਪਾਕਿਸਤਾਨ ਦੀ ਐਂਟਰੀ

ਪੰਜਾਬ ਕਾਂਗਰਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਖੱਬੀਆਂ ਧਿਰਾਂ ਨਾਲ ਗਠਜੋੜ ਦੀ ਤਿਆਰੀ!

ਪੰਜਾਬ ਕਾਂਗਰਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਖੱਬੀਆਂ ਧਿਰਾਂ ਨਾਲ ਗਠਜੋੜ


Punjabi Pehchan / Chandigarh

ਉਨ੍ਹਾਂ ਸੀ.ਪੀ.ਆਈ. ਅਤੇ ਸੀ.ਪੀ.ਐੱਮ. ਨਾਲ ਤਾਲਮੇਲ ਬਾਰੇ ਵਿਚਾਰ ਕਰਨ ਦਾ ਸੰਕੇਤ ਵੀ ਦਿੱਤਾ।

ਹਾਈ ਕਮਾਨ ਕਰੇਗੀ ਆਖ਼ਰੀ ਫ਼ੈਸਲਾ: ਪਰਗਟ ਸਿੰਘ

ਚੰਡੀਗੜ੍ਹ, 26 ਨਵੰਬਰ - ਪੰਜਾਬ ਕਾਂਗਰਸ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਗਠਜੋੜ ਲਈ ਕਮਿਊਨਿਸਟ ਧਿਰਾਂ ਵੱਲ ਹੱਥ ਵਧਾਇਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਰਸਮੀ ਗਠਜੋੜ ਮਗਰੋਂ ਕਾਂਗਰਸ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਖੱਬੇ ਪੱਖੀ ਧਿਰਾਂ ਨਾਲ ਆਪਣੇ ਰਵਾਇਤੀ ਗਠਜੋੜ ਦੀ ਬਹਾਲੀ 'ਤੇ ਵਿਚਾਰ ਚਰਚਾ ਸ਼ੁਰੂ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਪੇਸ਼ਕਦਮੀ ਦਾ ਸਵਾਗਤ ਕਰਦਿਆਂ ਫਿਰਕੂ ਤਾਕਤਾਂ ਤੋਂ ਦਰਪੇਸ਼ ਖ਼ਤਰਿਆਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਗੰਭੀਰ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਨੇ ਕਮਿਊਨਿਸਟ ਆਗੂਆਂ ਨਾਲ ਗਠਜੋੜ ਬਾਰੇ ਗੈਰ-ਰਸਮੀ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਅਗਲੇ ਦਿਨਾਂ ਵਿੱਚ ਮੀਟਿੰਗ ਹੋਣ ਦੇ ਆਸਾਰ ਹਨ। ਚਰਚਾ ਮਗਰੋਂ ਗਠਜੋੜ ਲਈ ਠੋਸ ਖ਼ਾਕਾ ਹਾਈ ਕਮਾਨ ਅੱਗੇ ਰੱਖਿਆ ਜਾਵੇਗਾ। ਪਾਰਟੀ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਨੇ ਅੱਜ ਪੰਜਾਬ ਕਾਂਗਰਸ ਭਵਨ ਵਿੱਚ ਕਿਹਾ ਕਿ ਗਠਜੋੜ ਬਾਰੇ ਅੰਤਿਮ ਫ਼ੈਸਲਾ ਹਾਈ ਕਮਾਨ ਵੱਲੋਂ ਲਿਆ ਜਾਵੇਗਾ। ਉਨ੍ਹਾਂ ਸੀ.ਪੀ.ਆਈ. ਅਤੇ ਸੀ.ਪੀ.ਐੱਮ. ਨਾਲ ਤਾਲਮੇਲ ਬਾਰੇ ਵਿਚਾਰ ਕਰਨ ਦਾ ਸੰਕੇਤ ਵੀ ਦਿੱਤਾ।

ਦੂਜੇ ਪਾਸੇ ਸੀ.ਪੀ.ਆਈ. ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਭਾਜਪਾ ਦੇ ਖ਼ਤਰੇ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸਰਹੱਦੀ ਸੂਬੇ ਵਿੱਚ ਭਾਜਪਾ ਦਾ ਤਕੜੇ ਹੋਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। 'ਇੰਡੀਆ' ਬਲਾਕ ਵਿੱਚ ਸ਼ਾਮਿਲ ਧਿਰਾਂ ਨੂੰ ਪੰਜਾਬ ਵਿੱਚ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਉਹ ਪੰਜਾਬ ਚੋਣਾਂ ਲਈ ਗਠਜੋੜ ਵਾਸਤੇ ਤਿਆਰ ਹਨ, ਬਸ਼ਰਤੇ ਕਾਂਗਰਸ ਵੀ ਇਸ ਲਈ ਸੰਜੀਦਾ ਹੋਵੇ। ਪੰਜਾਬ ਵਿੱਚ ਸੀ.ਪੀ.ਆਈ. ਨਾਲ ਕਾਂਗਰਸ ਦਾ ਆਖ਼ਰੀ ਚੋਣ ਗਠਜੋੜ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਇਆ ਸੀ। ਉਸ ਤੋਂ ਪਹਿਲਾਂ ਗਠਜੋੜ ਤਹਿਤ ਸੀ.ਪੀ.ਆਈ. ਦੇ ਭਾਨ ਸਿੰਘ ਭੌਰਾ ਨੇ 1999 ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਵਿਧਾਨ ਸਭਾ ਚੋਣਾਂ ਦੇ ਗਠਜੋੜ ਦੀ ਗੱਲ ਕਰੀਏ, ਤਾਂ ਆਖ਼ਰੀ ਸਮੇਂ ਸਾਲ 2002 ਦੀਆਂ ਚੋਣਾਂ ਦੋਵਾਂ ਧਿਰਾਂ ਨੇ ਇਕੱਠਿਆਂ ਲੜੀਆਂ ਸਨ। ਪੰਜਾਬੀ ਸੂਬਾ ਹੋਂਦ ਵਿੱਚ ਆਉਣ ਮਗਰੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਚਾਰ ਵਾਰ ਗਠਜੋੜ ਰਹਿ ਚੁੱਕਾ ਹੈ।

Punjab Congress Preparing For An Alliance With Left wing Parties


The Social 24 ad banner image> The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest