"ਪੰਜਾਬ ਤੋਂ ਸਿੱਖੇ ਭਾਜਪਾ, ਬਿਨਾਂ ਸ਼ਰਤ ਹਰ ਔਰਤ ਨੂੰ ਮਿਲੇ ਯੋਜਨਾ ਦਾ ਲਾਭ" : ਕੇਜਰੀਵਾਲ
August 4, 2026
"ਪੰਜਾਬ ਤੋਂ ਸਿੱਖੇ ਭਾਜਪਾ, ਬਿਨਾਂ ਸ਼ਰਤ ਹਰ ਔਰਤ ਨੂੰ ਮਿਲੇ ਯੋਜਨਾ ਦਾ ਲਾਭ" : ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ
ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੀ 'ਲਕਸ਼ਮੀ
ਯੋਜਨਾ' 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੀ ਆਪ ਸਰਕਾਰ ਤੋਂ ਸਿੱਖਣਾ
ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਯੋਜਨਾ ਨੂੰ ਬੇਲੋੜੀਆਂ ਸ਼ਰਤਾਂ ਨਾਲ ਜੋੜ ਕੇ
ਹਜ਼ਾਰਾਂ ਔਰਤਾਂ ਨੂੰ ਇਸ ਦੇ ਲਾਭ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਮਾਵਾਂ-ਧੀਆਂ
ਸਤਿਕਾਰ ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਰੱਖੀ ਗਈ। ਜੇਕਰ ਇੱਕ ਘਰ ਵਿੱਚ ਚਾਰ
ਔਰਤਾਂ ਹਨ ਤਾਂ ਚਾਰਾਂ ਨੂੰ ਯੋਜਨਾ ਦਾ ਲਾਭ ਮਿਲ ਰਿਹਾ ਹੈ। ਨਾ ਆਮਦਨ ਦੀ ਸ਼ਰਤ ਹੈ, ਨਾ
ਜਾਤ-ਪਾਤ ਦਾ ਭੇਦਭਾਵ ਅਤੇ ਨਾ ਹੀ ਕਿਸੇ ਸਿਆਸੀ ਸਿਫ਼ਾਰਸ਼ ਦੀ ਲੋੜ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ 10 ਸਾਲ ਦੀ
ਰਿਹਾਇਸ਼ ਦਾ ਸਬੂਤ ਅਤੇ ਸੰਸਦ ਮੈਂਬਰ ਜਾਂ ਵਿਧਾਇਕ ਦੀ ਮਨਜ਼ੂਰੀ ਵਰਗੀਆਂ ਸ਼ਰਤਾਂ ਲਗਾ ਕੇ ਯੋਜਨਾ
ਨੂੰ ਸੀਮਤ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਸ਼ਰਤਾਂ ਕਾਰਨ ਦਿੱਲੀ ਦੀਆਂ ਬਹੁਤ
ਘੱਟ ਔਰਤਾਂ ਹੀ ਇਸ ਸਕੀਮ ਦਾ ਲਾਭ ਲੈ ਸਕਣਗੀਆਂ।
ਆਪ ਸੁਪਰੀਮੋ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਦੀ ਨੀਅਤ ਸੱਚਮੁੱਚ ਔਰਤਾਂ ਨੂੰ
ਆਰਥਿਕ ਸਹਾਇਤਾ ਦੇਣ ਦੀ ਹੁੰਦੀ ਤਾਂ ਯੋਜਨਾ ਨੂੰ ਇੰਨੀਆਂ ਸ਼ਰਤਾਂ ਨਾਲ ਨਾ ਜੋੜਿਆ ਜਾਂਦਾ।
ਉਨ੍ਹਾਂ ਮੰਗ ਕੀਤੀ ਕਿ ਦਿੱਲੀ ਵਿੱਚ ਵੀ ਪੰਜਾਬ ਦੀ ਤਰ੍ਹਾਂ ਹਰ ਯੋਗ ਔਰਤ ਨੂੰ ਬਿਨਾਂ ਕਿਸੇ
ਭੇਦਭਾਵ ਅਤੇ ਬਿਨਾਂ ਸਿਆਸੀ ਸਿਫ਼ਾਰਸ਼ ਦੇ ਯੋਜਨਾ ਦਾ ਲਾਭ ਦਿੱਤਾ ਜਾਵੇ।
BJP Govt Must Learn From AAP led Punjab
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories