ਡੈਮੋਕ੍ਰੈਟਸ ਨੇ ਜਿੱਤੀ ਸੈਨੇਟ ਤੇ ਹਾਊਸ, ਰਿਪਬਲਿਕਨਾਂ ਹੱਥੋਂ ਨਿਕਲਿਆ ਕਾਂਗਰਸ ਦਾ ਕੰਟਰੋਲ ਟੈਕਸਸ ’ਚ 38 ਸਾਲ ਬਾਅਦ ਡੈਮੋਕ੍ਰੈਟਾਂ ਦੀ ਸੈਨੇਟ ਜਿੱਤ; ਜੇਮਜ਼ ਟੈਲਰੀਕੋ ਨੇ ਰਚਿਆ ਇਤਿਹਾਸ ਅਮਰੀਕੀ ਚੋਣਾਂ ’ਚ ਡੈਮੋਕ੍ਰੈਟਾਂ ਦੀ ਵੱਡੀ ਜਿੱਤ; ਹਾਊਸ ਤੇ ਸੈਨੇਟ ਦਾ ਕੰਟਰੋਲ ਹਾਸਲ ਕਰਨ ਦਾ ਮੀਡੀਆ ਐਲਾਨ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਵੀਰਵਾਰ ਨੂੰ ਬਜਟ ਵਿੱਚ ਹੋਵੇਗਾ ਇਜ਼ਰਾਈਲ ਨੂੰ ਹਰ ਸਾਲ ਦਿੱਤੀ ਜਾਣ ਵਾਲੀ 4 ਅਰਬ ਡਾਲਰ ਦੀ ਮਦਦ ਬੰਦ ਕਰੇਗਾ ਅਮਰੀਕਾ: ਟਰੰਪ 2,555 ਮੁਲਾਜ਼ਮਾਂ ਨੇ ਆਪਣੀ ਮਰਜ਼ੀ ਨਾਲ ਛੱਡੀਆਂ ਸਰਕਾਰੀ ਨੌਕਰੀਆਂ ਫੁੱਟਬਾਲ ਮੈਚ ਦੌਰਾਨ ਗੋਲਕੀਪਰ ਨਾਲ ਟੱਕਰ ਤੋਂ ਬਾਅਦ 30 ਸਾਲਾ ਖਿਡਾਰੀ ਦੀ ਮੌਤ ਹਜ਼ਾਰਾਂ ਨੌਜਵਾਨ ਬੇਰੁਜ਼ਗਾਰੀ ਭੱਤੇ ਦੀ ਸਹੂਲਤ ਤੋਂ ਹੋਣਗੇ ਵਾਂਝੇ ਲੱਖਾ ਸਿਧਾਣਾ ਨੂੰ ਹਾਰਟ ਅਟੈਕ ਆਉਣ ਦਾ ਦਾਅਵਾ, 9.13 ਲੱਖ ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਪਾਈ ਅਗਾਊਂ ਵੋਟ

ਕੈਂਟ ਸਿਟੀ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਵਿਵਾਦ

ਕੈਂਟ ਸਿਟੀ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਵਿਵਾਦ


Gurpreet Singh Dhanju / Kent ,WA

ਸਿੱਖ ਸੰਸਥਾਵਾਂ ਨੇ ਸਥਾਪਨਾ ਰੋਕਣ ਲਈ ਲਿਖਿਆ ਸਾਂਝਾ ਪੱਤਰ; ਮੇਅਰ ਵੱਲੋਂ ਬੁੱਤ ਵਾਪਸ ਕਰਨ ਦਾ ਫੈਸਲੇ ਦੇ ਇਕ ਹਫਤੇ ਲੀਏ ਰੋਕ



ਕੈਂਟ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ ): ਕੈਂਟ ਦੇ ਡਾਊਨਟਾਊਨ ਪਾਰਕ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਦੇ ਮਾਮਲੇ ’ਤੇ ਸਥਾਨਕ ਸਿੱਖ ਸੰਸਥਾਵਾਂ ਨੇ ਇਤਰਾਜ਼ ਜਤਾਉਂਦਿਆਂ ਮੇਅਰ ਡੇਨਾ ਰਾਲਫ਼ ਨੂੰ ਸਾਂਝਾ ਪੱਤਰ ਲਿਖਿਆ ਹੈ। ਸੰਸਥਾਵਾਂ ਨੇ ਭਾਰਤੀ ਕੌਂਸਲੇਟ ਵੱਲੋਂ ਭੇਟ ਕੀਤੇ ਬੁੱਤ ਨੂੰ ਸਵੀਕਾਰ ਕਰਨ ਅਤੇ ਸਥਾਪਿਤ ਕਰਨ ਨਾਲ ਸਬੰਧਤ ਕਾਰਵਾਈਆਂ ਰੋਕਣ ਦੀ ਮੰਗ ਕੀਤੀ ਹੈ।

13 ਅਕਤੂਬਰ, 2026 ਦੀ ਮਿਤੀ ਵਾਲੇ ਪੱਤਰ ਵਿੱਚ ਸੰਸਥਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਇਤਰਾਜ਼ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ, ਵਿਰਾਸਤ ਜਾਂ ਉਨ੍ਹਾਂ ਦੇ ਸਨਮਾਨ ਪ੍ਰਤੀ ਨਹੀਂ ਹੈ। ਇਤਰਾਜ਼ ਇਸ ਖ਼ਾਸ ਪ੍ਰਾਜੈਕਟ ਦੇ ਸਰੋਤ, ਸੰਦਰਭ ਅਤੇ ਮਨੋਰਥ ਨੂੰ ਲੈ ਕੇ ਹੈ। ਸੰਸਥਾਵਾਂ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਅਤੇ ਖ਼ਾਲਸਾ ਪੰਥ ਦੀ ਸਾਂਝੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਯਾਦ ਨੂੰ ਕਿਸੇ ਸਰਕਾਰ ਦੇ ਕੂਟਨੀਤਕ ਪ੍ਰਚਾਰ ਦਾ ਸਾਧਨ ਨਹੀਂ ਬਣਾਇਆ ਜਾਣਾ ਚਾਹੀਦਾ।

ਇਤਰਾਜ਼ ਜਤਾਉਣ ਵਾਲੀਆਂ ਸੰਸਥਾਵਾਂ ਦੀ ਸੂਚੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕੈਂਟ; ਗੁਰਦੁਆਰਾ ਸਿੰਘ ਸਭਾ, ਰੈਂਟਨ; ਖ਼ਾਲਸਾ ਗੁਰਮਤਿ ਸੈਂਟਰ, ਫੈਡਰਲ ਵੇਅ; ਸਿੱਖ ਸੋਚ; ਰਣਜੀਤ ਗਤਕਾ ਅਖਾੜਾ; ਸਿਆਟਲ ਸਿੱਖ ਫੈਡਰੇਸ਼ਨ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਨਾਂ ਦਰਜ ਹਨ। ਮੁੱਖ ਸੰਪਰਕ ਅਤੇ ਤਾਲਮੇਲ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕੈਂਟ ਦੇ ਪ੍ਰਧਾਨ ਕੁਲਦੀਪ ਸਿੰਘ ਦਾ ਨਾਂ ਦਿੱਤਾ ਗਿਆ ਹੈ।

ਸੰਸਥਾਵਾਂ ਨੇ ਆਪਣੇ ਇਤਰਾਜ਼ਾਂ ਦੇ ਪਿਛੋਕੜ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ, ਪੰਜਾਬ ਵਿੱਚ 1980ਵਿਆਂ ਅਤੇ 1990ਵਿਆਂ ਦੌਰਾਨ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਉੱਤਰੀ ਅਮਰੀਕਾ ਵਿੱਚ ਸਿੱਖ ਕਾਰਕੁਨਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਆਏ ਪਰਿਵਾਰਾਂ ਲਈ ਭਾਰਤੀ ਸਰਕਾਰ ਨਾਲ ਜੁੜੇ ਅਧਿਕਾਰਤ ਚਿੰਨ੍ਹ ਪੁਰਾਣੇ ਸਦਮੇ ਅਤੇ ਡਰ ਨੂੰ ਮੁੜ ਤਾਜ਼ਾ ਕਰ ਸਕਦੇ ਹਨ।

ਸਾਂਝੇ ਪੱਤਰ ਵਿੱਚ ਬੁੱਤ ਦੀ ਸਥਾਪਨਾ ਨਾਲ ਸਬੰਧਤ ਪ੍ਰਸ਼ਾਸਕੀ ਕਾਰਵਾਈਆਂ ਅਤੇ ਸਮਝੌਤੇ ਰੋਕਣ ਦੇ ਨਾਲ ਭਵਿੱਖ ਵਿੱਚ ਸਿੱਖ ਵਿਰਾਸਤ ਨਾਲ ਜੁੜੇ ਸਮਾਰਕਾਂ ਜਾਂ ਸੱਭਿਆਚਾਰਕ ਪ੍ਰਾਜੈਕਟਾਂ ਬਾਰੇ ਸਥਾਨਕ ਸਿੱਖ ਸੰਸਥਾਵਾਂ ਨਾਲ ਰਸਮੀ ਸਲਾਹ-ਮਸ਼ਵਰਾ ਕਰਨ ਦੀ ਮੰਗ ਕੀਤੀ ਗਈ ਹੈ। ਸੰਸਥਾਵਾਂ ਨੇ ਆਪਣੀਆਂ ਚਿੰਤਾਵਾਂ ਬਾਰੇ ਮੇਅਰ ਅਤੇ ਸ਼ਹਿਰ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਦੀ ਇੱਛਾ ਵੀ ਜਤਾਈ ਹੈ।

ਮੇਅਰ ਦਾ ਪੱਖ: ਭਾਈਚਾਰਕ ਵੰਡ ਕਾਰਨ ਬੁੱਤ ਵਾਪਸ ਕਰਨ ਦਾ ਫ਼ੈਸਲਾ

ਇਸ ਮਾਮਲੇ ਸਬੰਧੀ ਪੰਜਾਬੀ ਪਹਿਚਾਣ ਕੋਲ ਮੌਜੂਦ 27 ਅਕਤੂਬਰ, 2026 ਦੀ ਚਿੱਠੀ ਵਿੱਚ ਮੇਅਰ ਡੇਨਾ ਰਾਲਫ਼ ਨੇ ਭਾਰਤੀ ਕੌਂਸਲ ਜਨਰਲ ਗੁਪਤਾ ਨੂੰ ਕੈਂਟ ਸ਼ਹਿਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਤਿਕਾਰ ਸਹਿਤ ਵਾਪਸ ਕਰਨ ਦੇ ਫ਼ੈਸਲੇ ਬਾਰੇ ਜਾਣੂ ਕਰਵਾਇਆ ਹੈ।

ਮੇਅਰ ਨੇ ਲਿਖਿਆ ਕਿ ਸ਼ਹਿਰ ਇਸ ਭੇਟ ਪਿੱਛੇ ਦੀ ਉਦਾਰਤਾ, ਸਦਭਾਵਨਾ ਅਤੇ ਦੋਸਤੀ ਦੀ ਕਦਰ ਕਰਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਨੂੰ ਮੰਨਦਾ ਹੈ। ਹਾਲਾਂਕਿ, ਉਨ੍ਹਾਂ ਅਨੁਸਾਰ ਬੁੱਤ ਸਵੀਕਾਰ ਕਰਨ ਨਾਲ ਕੈਂਟ ਦੇ ਸਿੱਖ ਭਾਈਚਾਰੇ ਵਿੱਚ ਵੱਡਾ ਵਿਵਾਦ ਅਤੇ ਵੰਡ ਪੈਦਾ ਹੋਈ ਹੈ। ਸਾਂਝਾ ਆਧਾਰ ਲੱਭਣ ਅਤੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜਿਹਾ ਰਾਹ ਨਹੀਂ ਲੱਭ ਸਕਿਆ, ਜੋ ਸਬੰਧਤ ਧਿਰਾਂ ਦੀਆਂ ਡੂੰਘੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੋਵੇ।

ਚਿੱਠੀ ਵਿੱਚ ਮੇਅਰ ਨੇ ਚਿੰਤਾ ਜਤਾਈ ਕਿ ਬੁੱਤ ਖ਼ੁਸ਼ੀ, ਇਕੱਠ, ਸਤਿਕਾਰ ਅਤੇ ਮਾਣ ਦਾ ਸਥਾਨ ਬਣਨ ਦੀ ਥਾਂ ਭਾਈਚਾਰੇ ਦੇ ਕੁਝ ਮੈਂਬਰਾਂ ਲਈ ਲੰਮੇ ਸਮੇਂ ਤੱਕ ਦੁੱਖ ਅਤੇ ਵੰਡ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਹਲਕੇ ਵਿੱਚ ਨਹੀਂ ਲਿਆ ਗਿਆ ਅਤੇ ਧਿਆਨ ਨਾਲ ਵਿਚਾਰ ਕਰਨ ਮਗਰੋਂ ਬੁੱਤ ਵਾਪਸ ਕਰਨਾ ਕੈਂਟ ਦੇ ਭਾਈਚਾਰੇ ਦੇ ਹਿੱਤ ਵਿੱਚ ਸਭ ਤੋਂ ਜ਼ਿੰਮੇਵਾਰ ਅਤੇ ਹਮਦਰਦੀ ਵਾਲਾ ਕਦਮ ਸਮਝਿਆ ਗਿਆ ਹੈ।

ਮੇਅਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਫ਼ੈਸਲੇ ਨਾਲ ਸ਼ਹਿਰ ਦਾ ਸਿੱਖ ਵਸਨੀਕਾਂ, ਵਿਆਪਕ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਸੱਭਿਆਚਾਰਕ ਯੋਗਦਾਨ ਪ੍ਰਤੀ ਸਤਿਕਾਰ ਘੱਟ ਨਹੀਂ ਹੁੰਦਾ। ਉਨ੍ਹਾਂ ਮੁਤਾਬਕ ਮਕਸਦ ਭਾਈਚਾਰਕ ਰਿਸ਼ਤਿਆਂ ਨੂੰ ਸੰਭਾਲਣਾ ਅਤੇ ਜਨਤਕ ਥਾਵਾਂ ਨੂੰ ਅਜਿਹਾ ਸਥਾਨ ਬਣਾਈ ਰੱਖਣਾ ਹੈ, ਜਿੱਥੇ ਲੋਕ ਆਪਸੀ ਸਤਿਕਾਰ ਨਾਲ ਇਕੱਠੇ ਹੋ ਸਕਣ।

ਭਾਈਚਾਰੇ ਨਾਲ ਮੀਟਿੰਗਾਂ ਤੋਂ ਬਾਅਦ ਮੇਅਰ ਨੇ ਬੁੱਤ ਭਾਰਤੀ ਕੌਂਸਲੇਟ ਜਨਰਲ ਨੂੰ ਵਾਪਸ ਕਰਨ ਦੀ ਕਾਰਵਾਈ ’ਤੇ ਫਿਲਹਾਲ ਇੱਕ ਹਫ਼ਤੇ ਲਈ ਰੋਕ ਲਾ ਦਿੱਤੀ ਹੈ।

ਖ਼ਬਰ ਲਿਖੇ ਜਾਣ ਤੱਕ ਪੰਜਾਬੀ ਪਹਿਚਾਣ ਦਾ ਭਾਰਤੀ ਕੌਂਸਲੇਟ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਇਸ ਮਾਮਲੇ ਸਬੰਧੀ ਕੌਂਸਲੇਟ ਵੱਲੋਂ ਕੋਈ ਅਧਿਕਾਰਤ ਬਿਆਨ ਵੀ ਪ੍ਰਾਪਤ ਨਹੀਂ ਹੋਇਆ ਸੀ।

Kent maharaja ranjit singh statue


Sports/Health/Entertainmant

Advertise Here

Reach thousands of visitors daily. High-visibility premium placement.

Get Started
Latest