ਮਿਰਜ਼ਾਪੁਰ: ਦ ਮੂਵੀ 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, ਹਨੂਮਾਨ ਅੰਸ਼ ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ। ₹24 ਕਰੋੜ ਦਾ ਸਮਾਨ ਸੜਕੇ ਸੁਆਹ: ਤਨਖਾਹ ਨਾ ਮਿਲੀ ਤਾਂ ਕਰਮਚਾਰੀ ਨੇ ਲਗਾਈ ਅੱਗ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਚੰਡੀਗੜ੍ਹ: ਘਰ ਤੋਂ ਦੁਕਾਨ ਤੱਕ ਕਚਰਾ ਪ੍ਰਬੰਧਨ ਤੇ ਸਖ਼ਤੀ, ਕੂੜਾ ਅਲੱਗ ਨਾ ਕਰਨ ਤੇ ਵੀ ਲੱਗੇਗਾ ਜੁਰਮਾਨਾ ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ ਜਲੰਧਰ ਵਿੱਚ 3 ਦਿਨਾਂ ਵਿੱਚ ਬੱਚੇ ਦੇ ਕਿਡਨੈਪ ਹੋਣ ਦੀ ਦੂਜੀ ਘਟਨਾ

ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ

ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆ


ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ

ਚੰਡੀਗੜ੍ਹ, 5 ਅਗਸਤ: ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਲੱਖਾਂ ਪਰਿਵਾਰਾਂ ਲਈ ਵੱਡੀ ਰਾਹਤ ਬਣ ਕੇ ਉਭਰੀ ਹੈ। 8 ਜਨਵਰੀ 2026 ਤੋਂ ਸ਼ੁਰੂ ਹੋਈ ਇਸ ਯੋਜਨਾ ਤਹਿਤ ਹੁਣ ਤੱਕ 2 ਲੱਖ 91 ਹਜ਼ਾਰ 417 ਮਰੀਜ਼ਾਂ ਨੂੰ ₹1,044 ਕਰੋੜ ਤੋਂ ਵੱਧ ਮੁੱਲ ਦੀਆਂ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਸਟੇਟ ਹੈਲਥ ਏਜੰਸੀ ਪੰਜਾਬ ਦੇ ਅੰਕੜਿਆਂ ਮੁਤਾਬਕ ਇਹ ਯੋਜਨਾ ਹੁਣ ਸੂਬੇ ਦੇ ਹਰ ਜ਼ਿਲ੍ਹੇ ਤੱਕ ਪਹੁੰਚ ਚੁੱਕੀ ਹੈ। ਇਸ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਮਹਿੰਗੇ ਇਲਾਜ ਦਾ ਖ਼ਰਚ ਝੱਲਣ ਦੀ ਬਜਾਏ ਸਮੇਂ ਸਿਰ ਮੁਫ਼ਤ ਇਲਾਜ ਮਿਲਿਆ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਿਹਤ ਯੋਜਨਾ ਦੀ ਸਫ਼ਲਤਾ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਿਆ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲੋਕਾਂ ਨੂੰ ਇਲਾਜ ਅਤੇ ਆਰਥਿਕ ਬੋਝ ਵਿੱਚੋਂ ਚੋਣ ਕਰਨ ਲਈ ਮਜਬੂਰ ਨਹੀਂ ਹੋਣ ਦਿੰਦੀ, ਸਗੋਂ ਹਰ ਯੋਗ ਨਾਗਰਿਕ ਤੱਕ ਕੈਸ਼ਲੈੱਸ ਸਿਹਤ ਸੇਵਾਵਾਂ ਪਹੁੰਚਾਉਣ ਲਈ ਸਰਕਾਰ ਵਚਨਬੱਧ ਹੈ।
ਯੋਜਨਾ ਦਾ ਲਾਭ ਲੈਣ ਵਾਲੇ ਕਈ ਮਰੀਜ਼ਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਇੱਕ ਮਹਿਲਾ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਸੀਜ਼ੇਰੀਅਨ ਡਿਲੀਵਰੀ ਅਤੇ ਨਵਜਾਤ ਬੱਚੇ ਦੇ ਇਲਾਜ ਦਾ ਸਾਰਾ ਖ਼ਰਚ ਇਸ ਯੋਜਨਾ ਤਹਿਤ ਹੋਇਆ। ਸੁਨਾਮ ਦੀ ਇੱਕ ਮਹਿਲਾ ਨੇ ਦੱਸਿਆ ਕਿ ਮੁਫ਼ਤ ਗੋਡਾ ਬਦਲਣ ਦੇ ਆਪ੍ਰੇਸ਼ਨ ਨਾਲ ਉਹ ਮੁੜ ਆਮ ਜ਼ਿੰਦਗੀ ਜੀ ਰਹੀ ਹੈ, ਜਦਕਿ ਤਰਨ ਤਾਰਨ ਦੇ ਇੱਕ ਮਰੀਜ਼ ਨੂੰ ਦਿਲ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ ਮਿਲਣ ਨਾਲ ਵੱਡੀ ਰਾਹਤ ਮਿਲੀ।
ਜ਼ਿਲ੍ਹਾ-ਵਾਰ ਅੰਕੜਿਆਂ ਵਿੱਚ ਪਟਿਆਲਾ ਸਭ ਤੋਂ ਅੱਗੇ ਰਿਹਾ, ਜਿੱਥੇ 27,892 ਲੋਕਾਂ ਨੇ ਯੋਜਨਾ ਦਾ ਲਾਭ ਲਿਆ। ਇਸ ਤੋਂ ਬਾਅਦ ਬਠਿੰਡਾ (22,584) ਅਤੇ ਲੁਧਿਆਣਾ (21,729) ਦਾ ਸਥਾਨ ਰਿਹਾ। ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਵੀ ਹਜ਼ਾਰਾਂ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ।
ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਹਰ ਨਾਗਰਿਕ ਨੂੰ ਮਿਆਰੀ, ਪਹੁੰਚਯੋਗ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ। ਹੁਣ ਲੋਕਾਂ ਨੂੰ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਖ਼ਰਚ ਦੀ ਚਿੰਤਾ ਨਹੀਂ ਕਰਨੀ ਪੈਂਦੀ, ਜਿਸ ਨਾਲ ਸੂਬੇ ਦੀ ਸਿਹਤ ਪ੍ਰਣਾਲੀ 'ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋ ਰਿਹਾ ਹੈ।
 

Cabinet Passes Punjab Regulation Of Fee


Sports/Health/Entertainmant

Advertise Here

Reach thousands of visitors daily. High-visibility premium placement.

Get Started
Latest