ਭਾਰਤ ਨੇ ਵਿਵਾਦਿਤ ਫੈਸਲੇ ਤੋਂ ਬਾਅਦ T20I ਕ੍ਰਿਕਟ ਮੈਚ ਵਿੱਚ ਜਾਪਾਨ ਨੂੰ ਹਰਾਇਆ ਆਈਚੀ-ਨਾਗੋਯਾ 2026 ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਹਾਸਲ ਕੀਤਾ ਬੁਆਏਫ੍ਰੈਂਡ ਲਈ ਮਾਂ ਨੇ ਮਾਰ ਦਿੱਤੇ 3 ਬੱਚੇ, ਮਿਠਾਈ ਵਿੱਚ ਜ਼ਹਿਰ ਦਿੱਤਾ ਸਾਂਸਦ ਅਮ੍ਰਿਤਪਾਲ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ ਪੂਰਵ ਈਡੀ ਅਫ਼ਸਰ ਫੇਸਬੁੱਕ ਤੇ ਹੋਈ ਦੋਸਤੀ, ਫਿਰ ਕੀਤੀ ਦੂਜੀ ਸ਼ਾਦੀ, ਲੜਕੀ ਗਹਿਣੇ ਅਤੇ ਕੈਸ਼ ਲੈ ਕੇ ਹੋਈ ਫ਼ਰਾਰ, ਮਾਮਲਾ ਦਰਜ ਪੰਜਾਬ ਕਾਂਗਰਸ ਪ੍ਰਭਾਰੀ ਦਾ ਪਾਇਲਟ ਪ੍ਰੋਜੈਕਟ, ਦਾਵੇਦਾਰ ਨੇਤਾਵਾਂ ਤੋਂ ਮੰਗੀ ਰਿਪੋਰਟ, ਵੱਡੇ ਨੇਤਾਵਾਂ ਦੇ ਟਿਕਟ ਕੱਟਣ ਦੀ ਆਸ਼ੰਕਾ ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜਵਾਨਾਂ ਕੋਲੋਂ $2.15 ਲੱਖ ਦਾ ਸੋਨਾ ਬਰਾਮਦ ਮਿਰਜ਼ਾਪੁਰ: ਦ ਮੂਵੀ 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, ਹਨੂਮਾਨ ਅੰਸ਼ ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ।

ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ

ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾ


Punjabi Pechan / Ludhiana

ਸੈਂਕੜਿਆਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ ਦਾ ਮੌਕਾ

ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਥਾਨਕ ਸਾਊਥ ਬਾਈਪਾਸ, ਕਨਾਲ ਰੋਡ ਤੇ ਸਥਿਤ ਮੌਰਗਨ ਕਰਾਸਿੰਗ ਵਿਖੇ ਇੱਕ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ।

ਇਸ ਮੌਕੇ ਮੌਰਗਨ ਕਰਾਸਿੰਗ ਦੇ ਮਾਲਕ ਕਰਨਲ ਹਰਬੰਤ ਸਿੰਘ ਕਾਹਲੋਂ ਅਤੇ ਰਿੰਕੀ ਕਾਹਲੋਂ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਖੁੱਡੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਚਲਦਿਆਂ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਇਨਵੈਸਟ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉੁੱਘੀਆਂ ਕੰਪਨੀਆਂ ਦੇ ਨਾਲ ਰਾਬਤਾ ਕਰਕੇ ਪੰਜਾਬ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ, ਇਹ ਇਸੇ ਲੜੀ ਦਾ ਹਿੱਸਾ ਹੈ।nbsp;

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ, ਹਲਕਾ ਗਿੱਲ ਅਧੀਨ ਦਸੰਬਰ, 2023 ਵਿੱਚ ਪਹਿਲੇ ਇਨਵੈਸਟਰ ਪ੍ਰੋਜੈਕਟ ਤਹਿਤ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਕਾਹਲੋਂ ਡਿਵੈਲਪਰਜ ਵਲੋਂ ਸਿੱਧਵਾਂ ਨਹਿਰ ਤੇ ਮੌਰਗਨ ਕਰੋਸਿੰਗ ਲਈ ਇੱਕ ਨਵੇਂ ਪੁੱਲ ਦੀ ਸ਼ੁਰੂਆਤ ਕੀਤੀ ਗਈ ਜਿਸ 'ਤੇ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ ਗਏ।nbsp;

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਨਵੈਸਟ ਪੰਜਾਬ ਤਹਿਤ ਲੁਹਾਰਾ ਨਜ਼ਦੀਕ ਮੌਰਗਨ ਕਰੋਸਿੰਗ ਵਿਖੇ ਕਈ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿੱਥੇ ਨਿਵੇਸ਼ ਕਰ ਰਹੀਆਂ ਨੇ ਉੱਥੇ ਇਸ ਕਮਰਸ਼ੀਅਲ ਪ੍ਰੋਜੈਕਟ ਦੇ ਸਥਾਪਤ ਹੋਣ ਨਾਲ ਸੈਂਕੜਿਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।nbsp; ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਜੈਕਟ ਵਿਦੇਸ਼ੀ ਤਰਜ ਤੇ ਇੱਥੇ ਲਿਆਂਦਾ ਗਿਆ ਸੀ ਜੋ ਕਮਰਸ਼ੀਅਲ ਹੈ ਅਤੇ ਲੁਧਿਆਣਵੀਆਂ ਲਈ ਸਹੂਲਤ ਦੇ ਨਾਲ-ਨਾਲ ਆਰਥਿਕ ਪੱਖੋਂ ਪੈਰਾਂ ਸਿਰ ਕਰਨ ਲਈ ਵੀ ਲਾਹੇਵੰਦ ਸਿੱਧ ਹੋਵੇਗਾ।nbsp;

ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਰਾਈਟ ਟੂ ਬਿਜਨਸ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿੱਚ ਹੁਣ ਨਵਾਂ ਉਦਯੋਗ ਸਥਾਪਤ ਕਰਨਾ ਬੇਹੱਦ ਸੁਖਾਵਾਂ ਹੋ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਦਯੋਗ ਨਾਲ ਸਬੰਧਤ ਸਾਰੀਆਂ ਐਨ.ਓ.ਸੀ. ਅਤੇ ਹੋਰ ਪ੍ਰਕਿਰਿਆ ਇੱਕ ਛੱਤ ਹੇਠ ਤੈਅ ਸਮਾ ਸੀਮਾਂ ਅੰਦਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਉਦਯੋਗਪਤੀ ਪੰਜਾਬ ਦਾ ਰੁਖ ਕਰ ਰਹੇ ਹਨ।

World renowned american fast food restaurant at morgan crossing under invest punjab


Sports/Health/Entertainmant

Advertise Here

Reach thousands of visitors daily. High-visibility premium placement.

Get Started
Latest